ਦਾੜ੍ਹੀ-ਮੁੱਛ ਵਾਲੇ ਬਿਆਨ ਨੂੰ ਲੈ ਕੇ ਵਧੀਆਂ ਭਾਰਤੀ ਸਿੰਘ ਦੀਆਂ ਮੁਸ਼ਕਿਲਾਂ, ਜਲੰਧਰ 'ਚ FIR ਦਰਜ

Tuesday, May 17, 2022 - 12:36 PM (IST)

ਜਲੰਧਰ (ਬਿਊਰੋ)- ਦਾੜ੍ਹੀ-ਮੁੱਛਾਂ ਵਾਲੀ ਟਿੱਪਣੀ ਨੂੰ ਲੈ ਕੇ ਮਸ਼ਹੂਰ ਕਾਮੇਡੀਅਨ ਭਾਰਤੀ ਸਿੰਘ ਵਿਵਾਦਾਂ 'ਚ ਘਿਰਦੀ ਜਾ ਰਹੀ ਹੈ। ਭਾਰਤੀ ਸਿੰਘ ਦੇ ਇਸ ਬਿਆਨ ਨੂੰ ਲੈ ਕੇ ਸਿੱਖ ਭਾਈਚਾਰੇ 'ਚ ਕਾਫੀ ਰੋਸ ਪਾਇਆ ਜਾ ਰਿਹਾ ਹੈ। ਬੀਤੀ ਰਾਤ 11.55 'ਤੇ ਕਮੇਡੀਅਨ ਭਾਰਤੀ ਸਿੰਘ ਖ਼ਿਲਾਫ਼ ਜਲੰਧਰ ਦੇ ਥਾਣਾ ਆਦਮਪੁਰ 'ਚ ਐੱਫ.ਆਈ.ਆਰ ਦਰਜ ਕੀਤੀ ਗਈ।

PunjabKesari

ਇਹ ਐੱਫ.ਆਈ.ਆਰ. ਰਵਿਦਾਸ ਟਾਈਗਰ ਫੋਰਸ ਦੇ ਪ੍ਰਧਾਨ ਜੱਸੀ ਤੱਲਨ ਦੀ ਸ਼ਿਕਾਇਤ 'ਤੇ  ਦਰਜ ਹੋਈ ਹੈ। ਭਾਰਤੀ ਸਿੰਘ ਦੇ ਖ਼ਿਲਾਫ਼ 295-ਏ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

PunjabKesari

PunjabKesari
 


ਕੀ ਸੀ ਮਾਮਲਾ 
ਭਾਰਤੀ ਦੇ ਕਾਮੇਡੀ ਸ਼ੋਅ 'ਚ ਅਦਾਕਾਰਾ ਜੈਸਮੀਨ ਭਸੀਨ ਗੈਸਟ ਦੇ ਤੌਰ 'ਤੇ ਨਜ਼ਰ ਆਈ ਸੀ। ਇਸ ਸ਼ੋਅ 'ਤੇ ਭਾਰਤੀ ਨੇ ਮਜ਼ਾਕ 'ਚ ਕਿਹਾ ਸੀ ਕਿ ਦਾੜ੍ਹੀ ਮੁੱਛ ਕਿਉਂ ਨਹੀਂ ਚਾਹੀਦੀ। ਉਨ੍ਹਾਂ ਨੇ ਕਿਹਾ ਸੀ-ਦੁੱਧ ਪੀਣ ਤੋਂ ਬਾਅਦ ਦਾੜ੍ਹੀ ਮੂੰਹ 'ਚ ਪਾਓ ਤਾਂ ਸੇਵੀਆਂ ਦਾ ਸਵਾਦ ਆਉਂਦਾ ਹੈ। ਮੇਰੀਆਂ ਬਹੁਤ ਸਾਰੀਆਂ ਸਹੇਲੀਆਂ ਜਿਨ੍ਹਾਂ ਦਾ ਅਜੇ ਵਿਆਹ ਹੋਇਆ ਹੈ ਉਹ ਸਾਰਾ ਦਿਨ ਦਾੜ੍ਹੀ-ਮੁੱਛਾਂ 'ਚੋਂ ਜੂੰਆਂ ਕੱਢਣ 'ਚ ਰੁੱਝੀਆਂ ਰਹਿੰਦੀਆਂ ਹਨ।

ਗਾਇਕ ਬੱਬੂ ਮਾਨ ਨੇ ਵੀ ਇਸ ਟਿੱਪਣੀ ਦੀ ਕੀਤੀ ਨਿੰਦਿਆ

ਭਾਰਤੀ ਦੀ ਇਸ ਟਿੱਪਣੀ ’ਤੇ ਪੰਜਾਬੀ ਗਾਇਕ ਬੱਬੂ ਮਾਨ ਨੇ ਵੀ ਆਪਣੇ ਲਾਈਵ ਸ਼ੋਅ ਦੌਰਾਨ ਨਿੰਦਿਆ ਕੀਤੀ ਸੀ। ਇਸ ਦੇ ਨਾਲ ਹੀ ਬੱਬੂ ਮਾਨ ਨੇ ਕਪਿਲ ਸ਼ਰਮਾ ਤੇ ਉਨ੍ਹਾਂ ਦੀ ਟੀਮ ਤੋਂ ਇਸ ’ਤੇ ਜਵਾਬ ਵੀ ਮੰਗਿਆ ਸੀ ਪਰ ਹੁਣ ਭਾਰਤੀ ਸਿੰਘ ਨੇ ਇਸ ਵਿਵਾਦ ’ਤੇ ਖ਼ੁਦ ਇਕ ਵੀਡੀਓ ਸਾਂਝੀ ਕੀਤੀ ਹੈ ਤੇ ਮੁਆਫ਼ੀ ਮੰਗੀ ਹੈ।

ਵਿਰੋਧ ਤੋਂ ਬਾਅਦ ਮੰਗੀ ਮੁਆਫ਼ੀ

ਭਾਰਤੀ ਸਿੰਘ ਵੀਡੀਓ ’ਚ ਕਹਿੰਦੀ ਹੈ, ‘‘ਪਿਛਲੇ 1-2 ਦਿਨਾਂ ਤੋਂ ਇਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਮੈਨੂੰ ਭੇਜੀ ਵੀ ਗਈ ਹੈ ਕਿ ਤੁਸੀਂ ਦਾੜ੍ਹੀ-ਮੁੱਛਾਂ ਬਾਰੇ ਮਜ਼ਾਕ ਉਡਾਇਆ ਹੈ। ਮੈਂ ਉਹ ਵੀਡੀਓ ਵਾਰ-ਵਾਰ ਵੇਖ ਰਹੀ ਹਾਂ ਪਿਛਲੇ 2 ਦਿਨਾਂ ਤੋਂ। ਮੈਂ ਤੁਹਾਨੂੰ ਵੀ ਬੇਨਤੀ ਕਰਾਂਗੀ ਕਿ ਤੁਸੀਂ ਵੀ ਉਹ ਵੀਡੀਓ ਦੇਖੋ। ਮੈਂ ਕਿਤੇ ਵੀ ਕਿਸੇ ਧਰਮ ਜਾਂ ਜਾਤ ਬਾਰੇ ਨਹੀਂ ਬੋਲਿਆ ਕਿ ਇਸ ਧਰਮ ਦੇ ਲੋਕ ਇਹ ਦਾੜ੍ਹੀ ਰੱਖਦੇ ਹਨ ਤੇ ਇਹ ਮੁਸ਼ਕਿਲ ਹੁੰਦੀ ਹੈ। ਮੈਂ ਨਾ ਹੀ ਕਿਸੇ ਪੰਜਾਬੀ ਬਾਰੇ ਬੋਲਿਆ ਕਿ ਦਾੜ੍ਹੀ-ਮੁੱਛਾਂ ਨਾਲ ਕੀ ਮੁਸ਼ਕਿਲ ਹੁੰਦੀ ਹੈ। ਮੈਂ ਤਾਂ ਆਪਣੀ ਸਹੇਲੀ ਨਾਲ ਕਾਮੇਡੀ ਕਰ ਰਹੀ ਸੀ।’’


Aarti dhillon

Content Editor

Related News