ਆਯੁਸ਼ਮਾਨ ਦੀ ਦੀਵਾਲੀ ਪਾਰਟੀ ’ਚ ਸਿਤਾਰਿਆਂ ਨੇ ਕੀਤੀ ਸ਼ਿਰਕਤ, ਕ੍ਰਿਤੀ ਤੋਂ ਲੈ ਕੇ ਤਾਪਸੀ ਤੱਕ ਸਟਾਰਸ ਨੇ ਲੁੱਟੀ ਮਹਿਫ਼ਲ

Monday, Oct 17, 2022 - 11:31 AM (IST)

ਆਯੁਸ਼ਮਾਨ ਦੀ ਦੀਵਾਲੀ ਪਾਰਟੀ ’ਚ ਸਿਤਾਰਿਆਂ ਨੇ ਕੀਤੀ ਸ਼ਿਰਕਤ, ਕ੍ਰਿਤੀ ਤੋਂ ਲੈ ਕੇ ਤਾਪਸੀ ਤੱਕ ਸਟਾਰਸ ਨੇ ਲੁੱਟੀ ਮਹਿਫ਼ਲ

ਮੁੰਬਈ: ਅੱਜ ਤੋਂ ਠੀਕ 1 ਹਫ਼ਤਾ ਬਾਅਦ ਯਾਨੀ 24 ਅਕਤੂਬਰ ਨੂੰ ਦੀਵਾਲੀ ਦਾ ਤਿਉਹਾਰ ਮਨਾਇਆ ਜਾਵੇਗਾ। ਹਰ ਤਿਉਹਾਰ ਦੀ ਤਰ੍ਹਾਂ ਬੀ-ਟਾਊਨ ’ਚ ਵੀ ਇਸ ਤਿਉਹਾਰ ਦੀ ਧੂਮ ਦੇਖਣ ਨੂੰ ਮਿਲੀ। ਇੰਨਾ ਹੀ ਨਹੀਂ ਬਾਲੀਵੁੱਡ ’ਚ ਵੀ ਦੀਵਾਲੀ ਦਾ ਜਸ਼ਨ ਸ਼ੁਰੂ ਹੋ ਗਿਆ ਹੈ।ਬਾਲੀਵੁੱਡ ਅਦਾਕਾਰ ਐਤਵਾਰ ਨੂੰ ਆਯੁਸ਼ਮਾਨ ਖੁਰਾਨਾ ਨੇ ਦੀਵਾਲੀ ਪਾਰਟੀ ਦਾ ਆਯੋਜਨ ਕੀਤਾ, ਜਿਸ ’ਚ ਕਈ ਮਸ਼ਹੂਰ ਹਸਤੀਆਂ ਨੇ ਸ਼ਿਰਕਤ ਕੀਤੀ।

ਆਯੁਸ਼ਮਾਨ ਖ਼ੁਰਾਨਾ-ਤਾਹਿਰਾ ਕਸ਼ਯਪ

ਆਯੁਸ਼ਮਾਨ ਖੁਰਾਨਾ ਅਤੇ ਉਨ੍ਹਾਂ ਦੀ ਪਤਨੀ ਤਾਹਿਰਾ ਕਸ਼ਯਪ ਦੀਵਾਲੀ ਪਾਰਟੀ ’ਚ ਸਟਾਈਲਿਸ਼ ਲੁੱਕ ’ਚ ਨਜ਼ਰ ਆਏ। ਜਿੱਥੇ ਆਯੁਸ਼ਮਾਨ ਖੁਰਾਨਾ ਕਾਲੇ ਰੰਗ ਦੇ ਕੁੜਤੇ ’ਚ ਸ਼ਾਨਦਾਰ ਲੱਗ ਰਹੇ ਸਨ। ਦੂਜੇ ਪਾਸੇ ਤਾਹਿਰਾ ਕਸ਼ਯਪ ਪੀਚ ਆਊਟਫ਼ਿਟ ’ਚ ਕਾਫੀ ਖੂਬਸੂਰਤ ਲੱਗ ਰਹੀ ਸੀ।

PunjabKesari

ਕ੍ਰਿਤੀ ਸੈਨਨ

ਅਦਾਕਾਰਾ ਕ੍ਰਿਤੀ ਸੈਨਨ ਸਫ਼ੈਦ ਅਤੇ ਸੁਨਹਿਰੀ ਸਾੜ੍ਹੀ ’ਚ ਸ਼ਾਨਦਾਰ ਲੱਗ ਰਹੀ ਸੀ। ਉਸਨੇ ਇਸ ਸਾੜ੍ਹੀ ਦੇ ਨਾਲ ਇਕ ਆਫ਼ ਸ਼ੋਲਡਰ ਬਲਾਊਜ਼ ਪੇਅਰ ਕੀਤਾ ਹੈ। ਅਦਾਕਾਰਾ ਦਾ ਲਾਈਟ ਮੇਕਅੱਪ ਅਤੇ ਖੁੱਲ੍ਹੇ ਵਾਲ ਕ੍ਰਿਤੀ ਸੈਨਨ ਦੀ ਲੁੱਕ ਨੂੰ ਪਰਫ਼ੈਕਟ ਬਣਾ ਰਹੇ ਸਨ।

PunjabKesari

ਰਕੁਲ ਪ੍ਰੀਤ ਸਿੰਘ

ਇਸ ਪਾਰਟੀ ਦੌਰਾਨ ਅਦਾਕਾਰਾ ਰਕੁਲ ਪ੍ਰੀਤ ਸਿੰਘ ਦਾ ਵੀ ਸਟਾਈਲਿਸ਼ ਲੁੱਕ ਦੇਖਣ ਨੂੰ ਮਿਲਿਆ। ਅਦਾਕਾਰਾ ਨਿਓਨ ਸ਼ਰਾਰਾ ’ਚ ਖੂਬਸੂਰਤ ਲੱਗ ਰਹੀ ਸੀ।

PunjabKesari

ਇਹ ਵੀ ਪੜ੍ਹੋ : ਈਸ਼ਾ ਦਿਓਲ ਨੇ ਮਾਂ ਹੇਮਾ ਦੇ ਜਨਮਦਿਨ ’ਤੇ ਸਾਂਝੀ ਕੀਤੀ ਖ਼ਾਸ ਪੋਸਟ, ਅਦਾਕਾਰਾ ਨੇ ਮਾਂ ਨੂੰ ਬਾਹਾਂ ’ਚ ਲੈ ਕੇ ਕੀਤਾ ਪਿਆਰ

ਸਾਨਿਆ ਮਲਹੋਤਰਾ

ਅਦਾਕਾਰਾ ਸਾਨਿਆ ਮਲਹੋਤਰਾ ਵੀ ਸਾੜ੍ਹੀ ਲੁੱਕ ’ਚ ਮਹਿਫ਼ਲ ਲੁੱਟਦੀ ਨਜ਼ਰ ਆ ਰਹੀ ਸੀ। 

PunjabKesari

ਤਾਪਸੀ ਪੰਨੂ

ਦੀਵਾਲੀ ਪਾਰਟੀ ਮੌਰੇ ਅਦਾਕਾਰਾ ਤਾਪਸੀ ਪੰਨੂ ਰੈੱਡ ਕਲਰ ਦੀ ਸਾੜ੍ਹੀ ਪਾ ਕੇ ਹੱਥ ’ਚ ਵੱਡਾ ਤੋਹਫ਼ਾ ਲੈ ਕੇ ਪਹੁੰਚੀ। ਅਦਾਕਾਰਾ ਇਸ ਲੁੱਕ ’ਚ  ਬੇਹੱਦ ਅਕਰਸ਼ਿਤ ਨਜ਼ਰ ਆਈ।

PunjabKesari

ਕਰਨ ਜੌਹਰ

ਕਰਨ ਜੌਹਰ ਹਮੇਸ਼ਾ ਦੀ ਤਰ੍ਹਾਂ ਸ਼ਾਨਦਾਰ ਲੱਗ ਰਹੇ ਹਨ। ਅਦਾਕਾਰ ਨੇ ਬਲੈਕ ਕਲਰ ਦਾ ਕੁੜਤਾ-ਪਜਾਮਾ ਪਾਇਆ ਹੋਇਆ ਹੈ।

PunjabKesari

ਰਿਚਾ ਚੱਢਾ - ਅਲੀ ਫੈਜ਼ਲ

ਰਿਚਾ ਚੱਢਾ ਅਤੇ ਅਲੀ ਫੈਜ਼ਲ ਨਵੀਂ ਵਿਆਹੀ ਜੋੜੀ ਪਾਰਟੀ ਨੂੰ ਚਾਰ-ਚੰਨ ਲਗਾ ਰਹੀ ਸੀ। ਦੋਵਾਂ ਨੇ ਕੈਮਰੇ ਸਾਹਮਣੇ ਸ਼ਾਨਦਾਰ ਪੋਜ਼ ਦਿੱਤੇ।

PunjabKesari

ਇਹ ਵੀ ਪੜ੍ਹੋ : ਸੈਫ਼-ਕਰੀਨਾ ਦੇ ਲਾਡਲੇ ਨੇ ਤਾਈਕਵਾਂਡੋ ਦਾ ਜਿੱਤਿਆ ਮੈਚ, ਸ਼ਾਹਰੁਖ ਨੇ ਤੈਮੂਰ ਨੂੰ ਦਿੱਤਾ ਪਿਆਰ

ਅਨਨਿਆ ਪਾਂਡੇ

ਇਸ ਦੌਰਾਨ ਅਨਨਿਆ ਪਾਂਡੇ ਦਾ ਵੀ ਸਟਾਈਲਿਸ਼ ਅੰਦਾਜ਼ ਸਾਹਮਣੇ ਆਇਆ। ਅਦਾਕਾਰਾ ਨੇ ਪ੍ਰਿੰਟਿਡ ਲਹਿੰਗਾ ਪਾਇਆ ਹੋਇਆ ਹੈ। ਇਸ ਦੇ ਨਾਲ ਅਦਾਕਾਰਾ ਨੇ ਮਿਨੀਮਲ ਮੇਕਅੱਪ ਅਤੇ ਵਾਲਾਂ ਨੂੰ ਖੁੱਲ੍ਹੇ ਛੱਡਿਆ ਹੋਇਆ ਹੈ।

PunjabKesari

ਰਿਤੇਸ਼ ਦੇਸ਼ਮੁਖ-ਜੇਨੇਲੀਆ ਡਿਸੂਜ਼ਾ

ਰਿਤੇਸ਼ ਦੇਸ਼ਮੁਖ-ਜੇਨੇਲੀਆ ਡਿਸੂਜ਼ਾ ਜੋੜੀ ਦੀਵਾਲੀ ਪਾਰਟੀ ਦੀ ਮਹਿਫ਼ਲ ਲੁੱਟਦੀ ਨਜ਼ਰ ਆਈ। ਦੋਵਾਂ ਨੇ ਇਕੱਠੇ ਕੈਮਰੇ ਸਾਹਮਣੇ ਹੱਸਦੇ ਹੋਏ ਪੋਜ਼ ਦਿੱਤੇ।

PunjabKesari
 


author

Shivani Bassan

Content Editor

Related News