‘ਤੁੰਬਾਡ’ ਦੇ 7 ਸਾਲ ਪੂਰੇ; ਸੋਹਮ ਸ਼ਾਹ ਨੇ ਦੱਸੀ ਫਿਲਮ ਬਣਾਉਣ ਦੇ ਪਿੱਛੇ ਦੀ ਅਸਲੀ ਸੋਚ
Sunday, Oct 12, 2025 - 03:21 PM (IST)

ਮੁੰਬਈ- ਸਾਲ 2018 ਵਿਚ ਜਦੋਂ ਫਿਲਮ ‘ਤੁੰਬਾਡ’ ਰਿਲੀਜ਼ ਹੋਈ, ਉਦੋਂ ਇਸ ਨੇ ਚੁੱਪਚਾਪ ਸਾਰੀਆਂ ਫਿਲਮੀ ਸ਼ੈਲੀਆਂ ਦੀਆਂ ਸੀਮਾਵਾਂ ਨੂੰ ਤੋੜਿਆ ਅਤੇ ਆਪਣੇ ਲਈ ਇਕ ਖਾਸ ਜਗ੍ਹਾ ਬਣਾਈ। ਸ਼ੁਰੂਆਤ ਵਿਚ ਬਾਕਸ ਆਫਿਸ ’ਤੇ ਕਮਾਈ ਘੱਟ ਸੀ ਪਰ ਸਮੇਂ ਦੇ ਨਾਲ ਇਸ ਦੀ ਪਾਪੂਲੈਰਿਟੀ ਵੱਧਦੀ ਗਈ ਅਤੇ ਹੁਣ ਇਹ ਇਕ ਮਾਡਰਨ ਕਲਾਸਿਕ ਬਣ ਚੁੱਕੀ ਹੈ, ਜਿਸ ਦੇ ਆਪਣੇ ਖਾਸ ਫੈਨਜ਼ ਹਨ।
ਅਦਾਕਾਰ ਅਤੇ ਨਿਰਮਾਤਾ ਸੋਹਮ ਸ਼ਾਹ ਜੋ ‘ਤੁੰਬਾਡ’ ਦੇ ਪਿੱਛੇ ਦੀ ਤਾਕਤ ਅਤੇ ਚਿਹਰਾ ਹਨ ਆਪਣੀ ਯਾਤਰਾ ਦੇ ਬਾਰੇ ਇਮਾਨਦਾਰੀ ਨਾਲ ਦੱਸਦੇ ਹਨ ਕਿ ਮੈਨੂੰ ਲੱਗਦਾ ਹੈ ਕਿ ‘ਤੁੰਬਾਡ’ ਦੇ ਪਿੱਛੇ ਦਾ ਮਕਸਦ ਹਮੇਸ਼ਾ ਬਹੁਤ ਸਾਫ਼ ਸੀ। ਜਿਸ ਨੇ ਵੀ ਇਸ ਉੱਤੇ ਕੰਮ ਕੀਤਾ, ਉਸ ਨੇ ਬਹੁਤ ਪਿਆਰ ਅਤੇ ਜਨੂੰਨ ਨਾਲ ਕੀਤਾ ਅਤੇ ਉਹੀ ਇਮਾਨਦਾਰੀ ਦਰਸ਼ਕਾਂ ਤੱਕ ਪਹੁੰਚੀ।
ਇਸ ਵਜ੍ਹਾ ਨਾਲ ‘ਤੁੰਬਾਡ’ ਨੂੰ ਅੱਜ ਜੋ ਪਿਆਰ ਅਤੇ ਜਗ੍ਹਾ ਮਿਲੀ ਹੈ, ਉਹ ਸ਼ਾਨਦਾਰ ਹੈ। ਹੁਣ 6 ਸਾਲ ਦੀ ਤਿਆਰੀ ਤੋਂ ਬਾਅਦ ‘ਤੁੰਬਾਡ-2’ ’ਤੇ ਕੰਮ ਸ਼ੁਰੂ ਹੋ ਚੁੱਕਿਆ ਹੈ। ‘ਤੁੰਬਾਡ 2’ ਦੇ ਬਾਰੇ ਵਿਚ ਮੈਂ ਨਹੀਂ ਜਾਣਦਾ ਕਿ ਇਸ ਦੀ ਵਿਰਾਸਤ ਕਿਵੇਂ ਬਣੇਗੀ, ਪਰ ਇਕ ਕਲਾਕਾਰ ਦੇ ਤੌਰ ’ਤੇ ਮੇਰਾ ਮੰਨਣਾ ਹੈ ਕਿ ਸਾਨੂੰ ਦਬਾਅ ਵਿਚ ਕੰਮ ਨਹੀਂ ਕਰਨਾ ਚਾਹੀਦਾ ਹੈ। ਉਹ ਕਹਿੰਦੇ ਹਨ-‘‘ਤੁੰਬਾਡ’ ਬਣਾਉਣ ਵਿਚ ਸਾਨੂੰ ਸੱਤ ਸਾਲ ਲੱਗੇ ਅਤੇ ‘ਤੁੰਬਾਡ-2’ ਲਿਖਣ ਵਿਚ ਛੇਅ ਸਾਲ। ਅਸੀਂ ਇਸ ਨੂੰ ਉਸੇ ਸੱਚਾਈ ਅਤੇ ਮਿਹਨਤ ਦੇ ਨਾਲ ਅੱਗੇ ਵਧਾ ਰਹੇ ਹਾਂ ਅਤੇ ਮੈਨੂੰ ਉਂਮੀਦ ਹੈ ਕਿ ਇਹ ਸੱਚ ਨਵੀਂ ਕਹਾਣੀ ਵਿਚ ਵੀ ਝਲਕੇਗਾ।”