300 ਕਰੋੜ ਦੇ ਕਲੱਬ ’ਚ ਸ਼ਾਮਲ ਹੋਈ ਰਿਤਿਕ-ਦੀਪਿਕਾ ਦੀ ਫ਼ਿਲਮ ‘ਫਾਈਟਰ’, ਜਾਣੋ ਹੁਣ ਤਕ ਦੀ ਕਲੈਕਸ਼ਨ
02/06/2024 3:04:26 PM
![](https://static.jagbani.com/multimedia/15_00_485817030fighter.jpg)
ਐਂਟਰਟੇਨਮੈਂਟ ਡੈਸਕ– ਬਾਲੀਵੁੱਡ ਫ਼ਿਲਮ ‘ਫਾਈਟਰ’ ਆਖਿਰਕਾਰ 300 ਕਰੋੜ ਰੁਪਏ ਦੇ ਕਲੱਬ ’ਚ ਸ਼ਾਮਲ ਹੋ ਗਈ ਹੈ। ਇਸ ਫ਼ਿਲਮ ਨੇ ਹੁਣ ਤਕ 302 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ।
ਇਹ ਖ਼ਬਰ ਵੀ ਪੜ੍ਹੋ : ਪੂਨਮ ਪਾਂਡੇ ਤੋਂ ਪਹਿਲਾਂ 90 ਦੇ ਦਹਾਕੇ ਦੀ ਇਹ ਮਸ਼ਹੂਰ ਅਦਾਕਾਰਾ ਕਰ ਚੁੱਕੀ ਹੈ ਆਪਣੀ ਮੌਤ ਦਾ ਝੂਠਾ ਨਾਟਕ
ਫ਼ਿਲਮ ਸ਼ੁਰੂਆਤ ਤੋਂ ਹੀ ਹੌਲੀ ਕਮਾਈ ਕਰ ਰਹੀ ਹੈ ਤੇ ਸਮੀਖਿਅਕ ਵੀ ਇਸ ਨੂੰ ਦੇਖ ਕੇ ਕਾਫੀ ਹੈਰਾਨ ਸਨ ਕਿ ‘ਫਾਈਟਰ’ ਆਪਣਾ ਬਜਟ ਤਕ ਪੂਰਾ ਕਰਨ ’ਚ ਅਸਫ਼ਲ ਹੋ ਰਹੀ ਹੈ ਪਰ ਹੁਣ ਇਸ ਦੀ ਰਫ਼ਤਾਰ ਹੌਲੀ-ਹੌਲੀ ਅੱਗੇ ਵੱਧ ਰਹੀ ਹੈ।
ਦੱਸ ਦੇਈਏ ਕਿ ‘ਫਾਈਟਰ’ ਭਾਰਤ ਦੀ ਪਹਿਲੀ ਏਰੀਅਲ ਐਕਸ਼ਨ ਫ਼ਿਲਮ ਹੈ। ਇਸ ਫ਼ਿਲਮ ’ਚ ਰਿਤਿਕ ਰੌਸ਼ਨ, ਦੀਪਿਕਾ ਪਾਦੁਕੋਣ, ਅਨਿਲ ਕਪੂਰ ਤੇ ਕਰਨ ਸਿੰਘ ਗਰੋਵਰ ਵਰਗੇ ਕਲਾਕਾਰ ਮੁੱਖ ਭੂਮਿਕਾ ਨਿਭਾਅ ਰਹੇ ਹਨ।
ਫ਼ਿਲਮ ਨੂੰ ਸਿਧਾਰਥ ਆਨੰਦ ਨੇ ਡਾਇਰੈਕਟ ਕੀਤਾ ਹੈ, ਜੋ ਇਸ ਤੋਂ ਪਹਿਲਾਂ ‘ਬੈਂਗ ਬੈਂਗ’, ‘ਵਾਰ’ ਤੇ ‘ਪਠਾਨ’ ਵਰਗੀਆਂ ਫ਼ਿਲਮਾਂ ਡਾਇਰੈਕਟ ਕਰ ਚੁੱਕੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।