ਫ਼ਿਲਮ ਜਗਤ ਨੂੰ ਇੱਕ ਹੋਰ ਝਟਕਾ, ਮਸ਼ਹੂਰ ਮਾਡਲ ਤੇ ਡਿਜ਼ਾਈਨਰ ਦਾ ਦਿਹਾਂਤ, ਮਲਾਇਕਾ ਦੇ ਨਹੀਂ ਰੁਕ ਰਹੇ ਹੰਝੂ
Thursday, Aug 13, 2020 - 02:39 PM (IST)
ਮੁੰਬਈ (ਵੈੱਬ ਡੈਸਕ) — ਮਨੋਰੰਜਨ ਜਗਤ ਤੋਂ ਇੱਕ ਹੋਰ ਬੁਰੀ ਖ਼ਬਰ ਆਈ ਹੈ। ਮਾਡਲ ਤੇ ਡਿਜ਼ਾਈਨਰ ਸਿਮਰ ਦੁੱਗਲ ਦਾ ਕੈਂਸਰ ਕਾਰਨ ਦਿਹਾਂਤ ਹੋ ਗਿਆ ਹੈ। ਸਿਮਰ ਦੁੱਗਲ ਫੈਸ਼ਨ ਜਗਤ ਦਾ ਚਰਚਿਤ ਨਾਂ ਸੀ। ਸਿਮਰ ਦੁੱਗਲ ਦੇ ਦਿਹਾਂਤ ਦੀ ਖ਼ਬਰ ਸੁਣ ਕੇ ਅਦਾਕਾਰਾ ਮਲਾਇਕਾ ਅਰੋੜਾ ਨੇ ਦੁੱਗਲ ਦੀ ਮੌਤ 'ਤੇ ਸੋਸ਼ਲ ਮੀਡੀਆ 'ਤੇ ਦੁੱਖ ਪ੍ਰਗਟ ਕੀਤਾ। ਉਸ ਨੇ ਆਪਣੇ ਇੰਸਟਾਗ੍ਰਾਮ 'ਤੇ ਸਿਮਰ ਦੁੱਗਲ ਦੀਆਂ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ। ਸ਼ਵੇਤਾ ਬੱਚਨ ਸਮੇਤ ਹੋਰ ਕਲਾਕਾਰਾਂ ਨੇ ਵੀ ਸਿਮਰ ਦੀ ਮੌਤ 'ਤੇ ਦੁੱਖ ਪ੍ਰਗਟਾਇਆ ਹੈ।
ਦੱਸ ਦਈਏ ਕਿ ਸਿਮਰ ਦੁੱਗਲ ਨੇ ਆਪਣੇ ਵਿਆਹ ਤੋਂ ਬਾਅਦ ਰੈਂਪ ਵਾਕ ਕਰਨਾ ਛੱਡ ਦਿੱਤਾ ਸੀ। ਇੰਸਟਾਗ੍ਰਾਮ 'ਤੇ ਮਲਾਇਕਾ ਅਰੋੜਾ ਨੇ ਸਿਮਰ ਦੁੱਗਲ ਦੀ ਇਕ ਪੁਰਾਣੀ ਤਸਵੀਰ ਸਾਂਝੀ ਕਰ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਹੈ। ਉਨ੍ਹਾਂ ਲਿਖਿਆ ਕਿ ਮੇਰੀਆਂ ਅੱਖਾਂ 'ਚ ਹੰਝੂ ਰੁਕ ਨਹੀਂ ਸਕਦੇ। ਮੇਰੀ ਖ਼ਾਸ ਦੋਸਤ, ਮੇਰੀ ਪਰੀ, ਮੇਰੀ ਸਭ ਤੋਂ ਮਜ਼ਬੂਤ, ਦਿਆਲੂ ਸਿਮ .. ਲਵ ਯੂ, ਮਿਸ ਯੂ, ਦੋਸਤ।' ਜਿੱਥੇ ਮਲਾਇਕਾ ਅਰੋੜਾ ਨੇ ਦਿਹਾਂਤ 'ਤੇ ਸ਼ੋਕ ਜਤਾਇਆ, ਉਥੇ ਹੀ ਫੈਸ਼ਨ ਜਗਤ ਦੀਆਂ ਹੋਰਨਾਂ ਹਸਤੀਆਂ ਨੇ ਵੀ ਸਾਬਕਾ ਮਾਡਲ ਦੇ ਦਿਹਾਂਤ 'ਤੇ ਸੋਗ ਪ੍ਰਗਟ ਕੀਤਾ ਹੈ।