ਮਸ਼ਹੂਰ YOUTUBER ਹੋਇਆ ਲਾਪਤਾ, ਪੁਲਸ ਕਰ ਰਹੀ ਹੈ ਜਾਂਚ
Saturday, Feb 15, 2025 - 10:19 AM (IST)
![ਮਸ਼ਹੂਰ YOUTUBER ਹੋਇਆ ਲਾਪਤਾ, ਪੁਲਸ ਕਰ ਰਹੀ ਹੈ ਜਾਂਚ](https://static.jagbani.com/multimedia/2025_2image_10_38_418947930tube.jpg)
ਮੁੰਬਈ- ਮਸ਼ਹੂਰ ਯੂਟਿਊਬਰ ਰਣਵੀਰ ਇਲਾਹਾਬਾਦੀਆ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਰਿਪੋਰਟਾਂ ਮੁਤਾਬਕ ਰਣਵੀਰ ਪੁਲਸ ਦੇ ਸੰਪਰਕ ਤੋਂ ਬਾਹਰ ਹੈ। ਉਸ ਦਾ ਫੋਨ ਵੀ ਬੰਦ ਹੈ ਅਤੇ ਉਹ ਘਰ ਤੋਂ ਗਾਇਬ ਹੋ ਚੁੱਕਿਆ ਹੈ। ਵੀਰਵਾਰ ਸ਼ਾਮ, ਜਦੋਂ ਮੁੰਬਈ ਪੁਲਸ ਉਸ ਦੇ ਘਰ ਪੁੱਜੀਤਾਂ ਘਰ 'ਤੇ ਤਾਲਾ ਲੱਗਾ ਹੋਇਆ ਸੀ।
ਇਹ ਵੀ ਪੜ੍ਹੋ- ਮੁੜ ਵਿਆਹ ਕਰਨ ਜਾ ਰਿਹਾ ਹੈ Prateik Babbar, ਪਰਿਵਾਰ ਨੂੰ ਨਹੀਂ ਦਿੱਤਾ ਸੱਦਾ
ਘਰ ਤੋਂ ਗਾਇਬ ਹੋਇਆ ਰਣਵੀਰ
ਜਾਣਕਾਰੀ ਅਨੁਸਾਰ, ਨਾ ਹੀ ਰਣਵੀਰ ਅਤੇ ਨਾ ਹੀ ਉਸ ਦਾ ਵਕੀਲ ਮੁੰਬਈ ਪੁਲਸ ਨਾਲ ਸੰਪਰਕ ਕਰ ਰਹੇ ਹਨ। ਮੁੰਬਈ ਪੁਲਸ ਪਹਿਲਾਂ ਹੀ ਉਸ ਨੂੰ ਦੋ ਵਾਰ ਸੰਮਨ ਭੇਜ ਚੁੱਕੀ ਹੈ ਅਤੇ ਉਨ੍ਹਾਂ ਦੇ ਪੁਲਸ ਸਟੇਸ਼ਨ ਆ ਕੇ ਬਿਆਨ ਦਰਜ ਕਰਾਉਣ ਦੀ ਉਡੀਕ ਕਰ ਰਹੀ ਹੈ ਪਰ ਹੁਣ ਰਣਵੀਰ ਨੇ ਆਪਣਾ ਫੋਨ ਬੰਦ ਕੀਤਾ ਹੋਇਆ ਹੈ ਅਤੇ ਕਿਤੇ ਚਲਾ ਗਿਆ ਹੈ। ਦੂਜੇ ਪਾਸੇ India’s Got Latent ਸ਼ੋਅ ਦੇ ਵੀਡੀਓ ਐਡੀਟਰ ਪ੍ਰਥਮ ਸਾਗਰ ਖ਼ਾਰ ਪੁਲਸ ਸਟੇਸ਼ਨ ਪਹੁੰਚ ਚੁੱਕੇ ਹਨ ਅਤੇ ਉਨ੍ਹਾਂ ਦਾ ਬਿਆਨ ਦਰਜ ਕੀਤਾ ਜਾ ਰਿਹਾ ਹੈ।
ਮਾਪਿਆਂ 'ਤੇ ਕੀਤੇ ਕੁਮੈਂਟ ਕਾਰਨ ਖੜੀ ਹੋ ਗਈਆਂ ਦਿੱਕਤਾਂ
ਮਸ਼ਹੂਰ ਯੂਟਿਊਬਰ ਰਣਵੀਰ ਇਲਾਹਾਬਾਦੀਆ ਇਕ ਵੱਡੇ ਵਿਵਾਦ 'ਚ ਫਸ ਗਿਆ ਹੈ। ਹਾਲ ਹੀ 'ਚ, ਉਹ ਯੂਟਿਊਬਰ ਸਮੈ ਰੈਨਾ ਦੇ ਸ਼ੋਅ ‘Indias Got Latent’ 'ਚ ਜੱਜ ਵਜੋਂ ਸ਼ਾਮਲ ਹੋਏ ਸਨ। ਇਹ ਇੱਕ ਡਾਰਕ ਕਾਮੇਡੀ ਸ਼ੋਅ ਹੈ ਪਰ ਮਾਪਿਆਂ 'ਤੇ ਕੀਤੇ ਕੁਮੈਂਟਸ ਨੂੰ ਲੈ ਕੇ ਹੁਣ ਉਨ੍ਹਾਂ ਖ਼ਿਲਾਫ਼ ਵੱਡਾ ਵਿਵਾਦ ਖੜ੍ਹਾ ਹੋ ਗਿਆ ਹੈ। ਰਣਵੀਰ ਤੇ ਸਮੈ ਦੋਵਾਂ ਖ਼ਿਲਾਫ਼ FIR ਦਰਜ ਕੀਤੀ ਗਈ ਹੈ।
ਇਹ ਵੀ ਪੜ੍ਹੋ- ਵੈਲੈਨਟਾਈਨ ਡੇਅ 'ਤੇ ਪਤੀ ਨਾਲ ਰੁਮਾਂਟਿਕ ਹੋਈ ਮਿਸ ਪੂਜਾ, ਸਾਂਝੀ ਕੀਤੀ ਪੋਸਟ
ਕੌਣ ਹਨ ਰਣਵੀਰ ਇਲਾਹਾਬਾਦੀਆ
ਇਹ ਮਾਮਲਾ ਹੁਣ ਸੁਪਰੀਮ ਕੋਰਟ ਤੱਕ ਪਹੁੰਚ ਚੁੱਕਿਆ ਹੈ। ਸ਼ੁੱਕਰਵਾਰ ਨੂੰ ਕੋਰਟ ਨੇ ਤੁਰੰਤ ਸੁਣਵਾਈ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਕੁਝ ਦਿਨਾਂ 'ਚ ਰਣਵੀਰ ਦੀ ਪਟੀਸ਼ਨ 'ਤੇ ਸੁਣਵਾਈ ਹੋਵੇਗੀ।
ਰਣਵੀਰ ਇੱਕ ਮਸ਼ਹੂਰ ਯੂਟਿਊਬਰ ਹੈ, ਜੋ ਹਰ ਮਹੀਨੇ ਲੱਖਾਂ ਦੀ ਕਮਾਈ ਕਰਦਾ ਹੈ। ਉਸ ਦਾ ਇੱਕ ਪਾਪੁਲਰ ਪੌਡਕਾਸਟ ਚੈਨਲ ਵੀ ਹੈ, ਜਿੱਥੇ ਕਈ ਵੱਡੇ ਸੈਲੇਬਸ ਆ ਚੁੱਕੇ ਹਨ। ਪਰ ਹੁਣ ਇਸ ਵਿਵਾਦ ਕਾਰਨ ਬਹੁਤ ਸਾਰੇ ਸੈਲੇਬਸ ਰਣਬੀਰ ਦੇ ਇਸ ਸ਼ੋਅ ਤੋਂ ਦੂਰੀ ਬਣਾਉਂਦੇ ਨਜ਼ਰ ਆ ਰਹੇ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8