ਪਿਤਾ ਬਣਿਆ ਮਸ਼ਹੂਰ Youtuber ਅਨੁਰਾਗ ਡੋਭਾਲ; ਘਰ ਗੂੰਜੀ ਬੱਚੇ ਦੀ ਕਿਲਕਾਰੀ
Saturday, Mar 28, 2026 - 03:23 PM (IST)
ਐਂਟਰਟੇਨਮੈਂਟ ਡੈਸਕ : 'ਬਿੱਗ ਬੌਸ 16' ਫੇਮ ਅਤੇ ਮਸ਼ਹੂਰ Youtuber ਅਨੁਰਾਗ ਡੋਭਾਲ, ਜਿਨ੍ਹਾਂ ਨੂੰ ਦੁਨੀਆ 'The UK07 Rider' ਦੇ ਨਾਂ ਨਾਲ ਜਾਣਦੀ ਹੈ, ਦੇ ਘਰ ਖੁਸ਼ੀਆਂ ਨੇ ਦਸਤਕ ਦਿੱਤੀ ਹੈ। ਅਨੁਰਾਗ ਅਤੇ ਉਨ੍ਹਾਂ ਦੀ ਪਤਨੀ ਰਿਤਿਕਾ ਚੌਹਾਨ ਪਹਿਲੀ ਵਾਰ ਮਾਪੇ ਬਣੇ ਹਨ। ਖਾਸ ਗੱਲ ਇਹ ਹੈ ਕਿ ਬੱਚੇ ਦਾ ਜਨਮ ਰਾਮ ਨੌਮੀ ਦੇ ਪਵਿੱਤਰ ਦਿਹਾੜੇ (27 ਮਾਰਚ, 2026) 'ਤੇ ਹੋਇਆ ਹੈ।
ਇਹ ਵੀ ਪੜ੍ਹੋ: ਮਸ਼ਹੂਰ ਕੋਰੀਆਈ ਅਦਾਕਾਰ ਦੀ ਘਰ 'ਚੋਂ ਮਿਲੀ ਲਾਸ਼, ਫਿਲਮੀ ਜਗਤ 'ਚ ਸੋਗ ਦੀ ਲਹਿਰ
ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਖੁਸ਼ਖਬਰੀ
ਰਿਤਿਕਾ ਚੌਹਾਨ ਨੇ ਆਪਣੇ ਇੰਸਟਾਗ੍ਰਾਮ ਸਟੋਰੀ ਰਾਹੀਂ ਪ੍ਰਸ਼ੰਸਕਾਂ ਨਾਲ ਇਹ ਖੁਸ਼ਖਬਰੀ ਸਾਂਝੀ ਕੀਤੀ। ਬੱਚੇ ਦੇ ਨੰਨ੍ਹੇ ਪੈਰਾਂ ਦੀ ਤਸਵੀਰ ਸਾਂਝੀ ਕਰਦਿਆਂ ਉਨ੍ਹਾਂ ਲਿਖਿਆ, "ਰਾਮ ਨੌਮੀ ਦੇ ਇਸ ਬਹੁਤ ਹੀ ਸ਼ੁਭ ਅਤੇ ਪਵਿੱਤਰ ਮੌਕੇ 'ਤੇ ਪ੍ਰਮਾਤਮਾ ਨੇ ਸਾਨੂੰ ਸਭ ਤੋਂ ਅਨਮੋਲ ਤੋਹਫ਼ੇ ਨਾਲ ਨਿਵਾਜਿਆ ਹੈ।" ਹਾਲਾਂਕਿ, ਜੋੜੇ ਨੇ ਅਜੇ ਤੱਕ ਇਹ ਖੁਲਾਸਾ ਨਹੀਂ ਕੀਤਾ ਹੈ ਕਿ ਉਨ੍ਹਾਂ ਦੇ ਘਰ ਬੇਟੇ ਨੇ ਜਨਮ ਲਿਆ ਹੈ ਜਾਂ ਬੇਟੀ ਨੇ।
ਇਹ ਵੀ ਪੜ੍ਹੋ: ਵਰੁਣ ਧਵਨ ਨੇ ਆਪਣੀ ਧੀ ਦੀ ਬੀਮਾਰੀ ਬਾਰੇ ਕੀਤਾ ਵੱਡਾ ਖੁਲਾਸਾ, ਦੱਸਿਆ ਕਿਉਂ ਨਹੀਂ ਚੱਲ ਪਾ ਰਹੀ ਸੀ ਲਾਰਾ

ਵਿਵਾਦਾਂ ਅਤੇ ਮੁਸ਼ਕਲਾਂ ਭਰਿਆ ਰਿਹਾ ਪਿਛਲਾ ਸਮਾਂ
ਦੱਸ ਦੇਈਏ ਕਿ ਅਨੁਰਾਗ ਡੋਭਾਲ ਲਈ ਪਿਛਲਾ ਕੁਝ ਸਮਾਂ ਕਾਫੀ ਚੁਣੌਤੀਪੂਰਨ ਰਿਹਾ ਹੈ। ਪਰਿਵਾਰਕ ਕਲੇਸ਼ ਅਤੇ ਨਿੱਜੀ ਮੁਸ਼ਕਲਾਂ ਕਾਰਨ ਉਹ ਲਗਾਤਾਰ ਸੁਰਖੀਆਂ ਵਿੱਚ ਰਹੇ ਸਨ। ਅਨੁਰਾਗ ਨੇ ਮਈ 2025 ਵਿੱਚ ਰਿਤਿਕਾ ਨਾਲ ਵਿਆਹ ਕਰਵਾਇਆ ਸੀ, ਜਿਸ ਦਾ ਉਨ੍ਹਾਂ ਦੇ ਪਰਿਵਾਰ ਨੇ ਜਾਤ ਵੱਖਰੀ ਹੋਣ ਕਾਰਨ ਵਿਰੋਧ ਕੀਤਾ ਸੀ। ਹਾਲ ਹੀ ਵਿੱਚ (7 ਮਾਰਚ ਨੂੰ) ਅਨੁਰਾਗ ਨੇ ਦਿੱਲੀ-ਮੇਰਠ ਐਕਸਪ੍ਰੈਸਵੇਅ 'ਤੇ ਆਪਣੀ ਫਾਰਚੂਨਰ ਗੱਡੀ ਡਿਵਾਈਡਰ ਨਾਲ ਟਕਰਾ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ, ਜਿਸ ਦੀ ਲਾਈਵ ਵੀਡੀਓ ਦੇਖ ਕੇ ਹਜ਼ਾਰਾਂ ਪ੍ਰਸ਼ੰਸਕ ਹੈਰਾਨ ਰਹਿ ਗਏ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
