'ਨਾ ਕਰਿਆ ਕਰੋ ਐਦਾਂ...'; ਸੋਸ਼ਲ ਮੀਡੀਆ 'ਤੇ ਲਾਈਵ ਆ ਕੇ ਭਾਵੁਕ ਹੋਈ ਮਸ਼ਹੂਰ ਪੰਜਾਬੀ ਗਾਇਕਾ

Thursday, Jun 11, 2026 - 01:25 PM (IST)

'ਨਾ ਕਰਿਆ ਕਰੋ ਐਦਾਂ...'; ਸੋਸ਼ਲ ਮੀਡੀਆ 'ਤੇ ਲਾਈਵ ਆ ਕੇ ਭਾਵੁਕ ਹੋਈ ਮਸ਼ਹੂਰ ਪੰਜਾਬੀ ਗਾਇਕਾ

ਐਂਟਰਟੇਨਮੈਂਟ ਡੈਸਕ - ਮਸ਼ਹੂਰ ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਦੇ ਪ੍ਰਸ਼ੰਸਕਾਂ ਲਈ ਖੁਸ਼ੀ ਦੀ ਖਬਰ ਹੈ। ਦਰਅਸਲ ਗਾਇਕਾ ਦਾ ਯੂਟਿਊਬ ਤੋਂ ਡਿਲੀਟ ਹੋਇਆ ਗਾਣਾ "ਜੋਗੀ" ਮੁੜ ਉਸੇ ਪਲੇਟਫਾਰਮ 'ਤੇ ਆਪਲੋਡ ਕਰ ਦਿੱਤਾ ਗਿਆ ਹੈ। ਜਿਵੇਂ ਹੀ ਇਸ ਬਾਰੇ ਗਾਇਕਾ ਨੂੰ ਪਤਾ ਲੱਗਾ ਉਹ ਬਹੁਤ ਖੁਸ਼ ਹੋਈ ਪਰ ਇਸ ਦੇ ਨਾਲ ਹੀ ਉਹ ਭਾਵੁਕ ਵੀ ਨਜ਼ਰ ਆਈ। 

ਇਹ ਵੀ ਪੜ੍ਹੋ: 'ਰੱਬ ਨੇ ਤੇਰੇ ਬਿਨਾਂ ਜੀਣਾ ਤਾਂ ਸਿਖਾ'ਤਾ, ਪਰ ਭੁੱਲਣਾ ਨਹੀਂ..!' ਸਿੱਧੂ ਦੇ ਜਨਮਦਿਨ 'ਤੇ ਭਾਵੁਕ ਹੋਏ ਪਿਤਾ ਬਲਕੌਰ ਸਿੰਘ

ਸੁਨੰਦਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿਚ ਉਹ ਆਪਣੇ ਗਾਣੇ 'ਤੇ ਸਟ੍ਰਾਈਕ ਮਾਰਨ ਵਾਲਿਆਂ ਨੂੰ ਸੰਦੇਸ਼ ਦੇ ਰਹੀ ਹੈ ਕਿ ਸਮਾਜ ਵਿੱਚ ਕੁੜੀਆਂ ਨੂੰ ਆਪਣੀ ਮਰਜ਼ੀ ਅਨੁਸਾਰ ਕੰਮ ਕਰਨ ਅਤੇ ਆਪਣਾ ਕਰੀਅਰ ਚੁਣਨ ਦੀ ਆਜ਼ਾਦੀ ਬਹੁਤ ਮੁਸ਼ਕਲਾਂ ਤੋਂ ਬਾਅਦ ਮਿਲੀ ਹੈ ਅਤੇ ਜੋ ਕੁੜੀਆਂ ਆਪਣੇ ਦਮ 'ਤੇ ਸਖ਼ਤ ਮਿਹਨਤ ਕਰ ਰਹੀਆਂ ਹਨ, ਉਨ੍ਹਾਂ ਨੂੰ ਰੋਕਣ ਦੀ ਬਜਾਏ ਉਨ੍ਹਾਂ ਲਈ ਰਸਤਾ ਸੁਖਾਲਾ ਬਣਾਉਣਾ ਚਾਹੀਦਾ ਹੈ। ਪਰ ਜਦੋਂ ਤੁਸੀਂ ਅਜਿਹਾ ਕਰਦੇ ਹੋ, ਤਾਂ ਇਸ ਨਾਲ ਸਿਰਫ਼ ਇੱਕ ਕਲਾਕਾਰ ਦਾ ਹੀ ਨਹੀਂ, ਸਗੋਂ ਬਹੁਤ ਸਾਰੇ ਲੋਕਾਂ ਦਾ ਹੌਂਸਲਾ ਟੁੱਟਦਾ ਹੈ। ਅਜਿਹਾ ਨਾ ਕਰਿਆ ਕਰੋ, ਸਗੋਂ ਸਾਥ ਦਿਆ ਕਰੋ। ਜਿਵੇਂ ਤੁਹਾਡੀਆਂ ਭੈਣਾਂ ਹਨ, ਉਸੇ ਤਰ੍ਹਾਂ ਅਸੀਂ ਵੀ ਤੁਹਾਡੀਆਂ ਭੈਣਾਂ ਹਾਂ, ਧੀਆਂ ਹਾਂ। ਸਾਡਾ ਸਾਥ ਦਿਆ ਕਰੋ।”

ਇਹ ਵੀ ਪੜ੍ਹੋ: ਪੰਜਾਬੀ ਗਾਇਕ ਗੁਰੂ ਰੰਧਾਵਾ ਦੇ ਜਿੰਮ 'ਤੇ ਚੱਲੀਆਂ ਤਾੜ-ਤਾੜ ਗੋਲੀਆਂ ! ਇਸ ਗੈਂਗ ਨੇ ਲਈ ਜ਼ਿੰਮੇਵਾਰੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

cherry

Content Editor

Related News