ਪ੍ਰਸਿੱਧ ਅਦਾਕਾਰਾ ਦਾ ਅਸ਼ਲੀਲ ਵੀਡੀਓ ਵਾਇਰਲ, ਸੋਸ਼ਲ ਮੀਡੀਆ 'ਤੇ ਮਚੀ ਤਰਥੱਲੀ
Thursday, Aug 29, 2024 - 01:13 PM (IST)
ਮੁੰਬਈ (ਬਿਊਰੋ) : ਮਨੋਰੰਜਨ ਜਗਤ 'ਚ ਇਸ ਸਮੇਂ ਹੰਗਾਮਾ ਮੱਚਿਆ ਹੋਇਆ ਹੈ। ਦਰਅਸਲ, ਮਸ਼ਹੂਰ ਅਦਾਕਾਰਾ ਦਾ ਇੱਕ ਅਸ਼ਲੀਲ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ। ਇਸ ਮਾਮਲੇ 'ਚ ਪੁਲਸ ਨੇ ਹੋਟਲ ਸੰਚਾਲਕ ਨੂੰ ਨੋਟਿਸ ਭੇਜ ਕੇ ਕੌਣ ਅਤੇ ਕਦੋਂ ਆਇਆ ਇਸ ਬਾਰੇ ਪੂਰੀ ਜਾਣਕਾਰੀ ਮੰਗੀ ਹੈ। ਮੁੰਬਈ ਦੇ ਬੰਗੂਰਨਗਰ ਐੱਲ. ਆਰ. ਸਟੇਸ਼ਨ ਦੀ ਪੁਲਸ ਨੇ ਵਾਰਾਣਸੀ ਦੇ ਚੌਕ ਸਥਿਤ ਇੱਕ ਹੋਟਲ ਨੂੰ ਨੋਟਿਸ ਦਿੱਤਾ ਹੈ। ਪੁਲਸ ਨੇ ਪ੍ਰਬੰਧਕਾਂ ਨੂੰ ਹੋਟਲ ਦਾ ਰਿਕਾਰਡ ਲੈ ਕੇ ਥਾਣੇ ਆਉਣ ਲਈ ਕਿਹਾ ਹੈ। ਮਾਮਲਾ ਮਰਾਠੀ ਅਦਾਕਾਰਾ ਦੀ ਅਸ਼ਲੀਲ ਵੀਡੀਓ ਵਾਇਰਲ ਕਰਨ ਨਾਲ ਜੁੜਿਆ ਹੈ।
ਦੱਸ ਦੇਈਏ ਕਿ ਸਾਲ 2023 'ਚ ਮਰਾਠੀ ਸੀਰੀਅਲਾਂ 'ਚ ਕੰਮ ਕਰ ਰਹੀ ਇੱਕ ਮਸ਼ਹੂਰ ਅਦਾਕਾਰਾ ਦਾ ਇੱਕ ਅਸ਼ਲੀਲ ਵੀਡੀਓ ਸਾਹਮਣੇ ਆਇਆ ਸੀ। ਇਸ ਤੋਂ ਬਾਅਦ ਉਸ ਨੇ ਮੁੰਬਈ ਪੁਲਸ ਨੂੰ ਸ਼ਿਕਾਇਤ ਕੀਤੀ ਸੀ।
ਇਹ ਖ਼ਬਰ ਵੀ ਪੜ੍ਹੋ -ਇਸ ਅਦਾਕਾਰਾ ਨੇ ਨਮਾਜ਼- ਕੁਰਾਨ 'ਤੇ ਦਿੱਤਾ ਅਜਿਹਾ ਬਿਆਨ, ਹੋ ਗਈ ਟਰੋਲ
ਜਾਣੋ ਪੂਰਾ ਮਾਮਲਾ
ਪੁਲਸ ਮੁਤਾਬਕ, ਸਾਈਬਰ ਧੋਖੇਬਾਜ਼ਾਂ ਨੇ ਸਾਲ 2023 'ਚ ਅਭਿਨੇਤਰੀ ਨੂੰ ਇੰਸਟਾਗ੍ਰਾਮ 'ਤੇ ਪੈਸੇ ਕਮਾਉਣ ਦਾ ਲਾਲਚ ਦਿੱਤਾ ਸੀ। ਖਾਤਾ ਖੋਲ੍ਹਣ ਦੇ ਕੁਝ ਦਿਨਾਂ ਬਾਅਦ ਉਸ ਨੂੰ ਪਤਾ ਲੱਗਾ ਕਿ ਉਸ ਦੀ ਅਸ਼ਲੀਲ ਵੀਡੀਓ ਵਾਇਰਲ ਹੋ ਗਈ ਹੈ। ਗੋਰੇਗਾਂਵ ਦੀ ਮਰਾਠੀ ਅਭਿਨੇਤਰੀ ਨੇ ਦੱਸਿਆ ਕਿ ਇਕ ਔਰਤ ਨੇ ਰੈਨਾਉਨ ਐਪ ਨੂੰ ਲੈ ਕੇ ਇੰਸਟਾਗ੍ਰਾਮ 'ਤੇ ਸੰਦੇਸ਼ ਭੇਜਿਆ ਸੀ। ਮੈਸੇਜ 'ਚ ਉਸ ਨੂੰ ਦੱਸਿਆ ਗਿਆ ਕਿ ਇਸ ਤੋਂ ਕਾਫੀ ਪੈਸਾ ਕਮਾਇਆ ਜਾ ਸਕਦਾ ਹੈ, ਇਸ ਲਈ ਉਸ ਨੇ ਇਸ 'ਚ ਖਾਤਾ ਖੋਲ੍ਹਿਆ, ਜਿਸ ਤੋਂ ਬਾਅਦ ਇਕ ਨੌਜਵਾਨ ਉਸ ਨੂੰ ਗਾਈਡ ਕਰਦਾ ਰਿਹਾ।
ਇਹ ਖ਼ਬਰ ਵੀ ਪੜ੍ਹੋ -ਕਮਰੇ 'ਚ ਬੁਲਾਇਆ, ਇਸ ਅਦਾਕਾਰ ਨਾਲ ਹੋਈ ਜ਼ਬਰਦਸਤੀ ਦੀ ਕੋਸ਼ਿਸ਼
ਵਾਈ-ਫਾਈ ਨਾਲ ਕਨੈਕਟ ਕਰਕੇ ਵਾਇਰਲ ਕੀਤਾ ਪੋਰਨ ਵੀਡੀਓ
ਕੁਝ ਦਿਨਾਂ ਬਾਅਦ ਕਿਸੇ ਹੋਰ ਆਈ. ਡੀ. ਤੋਂ ਮੈਸੇਜ ਆਇਆ ਕਿ ਤੁਹਾਡੀ ਅਸ਼ਲੀਲ ਵੀਡੀਓ ਵਾਇਰਲ ਹੋਈ ਹੈ ਅਤੇ ਉਹ ਵੀਡੀਓ ਉਸ ਨੂੰ ਭੇਜ ਦਿੱਤੀ ਗਈ ਹੈ। ਇਸ 'ਤੇ ਉਸ ਨੇ ਪੁਲਸ ਨੂੰ ਸ਼ਿਕਾਇਤ ਕੀਤੀ। ਮੁੰਬਈ ਪੁਲਸ ਦੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਇਹ ਵੀਡੀਓ ਵਾਰਾਣਸੀ ਦੇ ਚੌਕ ਥਾਣਾ ਖੇਤਰ ਦੇ ਇਕ ਹੋਟਲ ਦੇ ਵਾਈ-ਫਾਈ ਨਾਲ ਕਨੈਕਟ ਕਰਕੇ ਵਾਇਰਲ ਕੀਤਾ ਗਿਆ ਸੀ। ਇਸ ਨੂੰ ਇੱਥੋਂ ਬਣਾਇਆ ਗਿਆ, ਫਿਰ ਵੱਖ-ਵੱਖ ਸੋਸ਼ਲ ਵੈੱਬਸਾਈਟਾਂ 'ਤੇ ਅਪਲੋਡ ਕੀਤਾ ਗਿਆ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।