40 ਸਾਲ ਦੀ ਉਮਰ ''ਚ ਮਾਂ ਬਣੇਗੀ ਮਸ਼ਹੂਰ ਅਦਾਕਾਰਾ, ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਖੁਸ਼ਖਬਰੀ

Monday, Aug 31, 2026 - 11:48 AM (IST)

40 ਸਾਲ ਦੀ ਉਮਰ ''ਚ ਮਾਂ ਬਣੇਗੀ ਮਸ਼ਹੂਰ ਅਦਾਕਾਰਾ, ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਖੁਸ਼ਖਬਰੀ

ਐਂਟਰਟੇਨਮੈਂਟ ਡੈਸਕ - ਮਸ਼ਹੂਰ ਟੈਲੀਵਿਜ਼ਨ ਅਤੇ ਫਿਲਮ ਅਦਾਕਾਰਾ ਕਸ਼ਮੀਰਾ ਇਰਾਨੀ ਨੇ ਆਪਣੇ ਪ੍ਰਸ਼ੰਸਕਾਂ ਨਾਲ ਖੁਸ਼ਖਬਰੀ ਸਾਂਝੀ ਕਰਦਿਆਂ ਦੱਸਿਆ ਹੈ ਕਿ ਉਹ ਜਲਦੀ ਹੀ ਆਪਣੇ ਪਹਿਲੇ ਬੱਚੇ ਦਾ ਸਵਾਗਤ ਕਰਨ ਜਾ ਰਹੀ ਹੈ। 40 ਸਾਲਾ ਅਦਾਕਾਰਾ ਨੇ ਹਾਲ ਹੀ ਵਿੱਚ ਆਪਣੇ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ 'ਤੇ ਇਕ ਫੋਟੋ ਸਾਂਝੀ ਕਰਕੇ ਆਪਣੀ ਪ੍ਰੈਗਨੈਂਸੀ ਦਾ ਐਲਾਨ ਕੀਤਾ ਹੈ।

ਇਹ ਵੀ ਪੜ੍ਹੋ: ਸੋਨਮ ਵਾਂਗਚੁਕ ਨੇ ਆਮਿਰ ਖਾਨ ਨੂੰ ਦੱਸਿਆ 'ਗਜਨੀ'; 3 Idiots ਵਾਲੇ ਬਿਆਨ ਨੂੰ ਲੈ ਕੇ ਯਾਦ ਕਰਵਾਈ ਮੁਲਾਕਾਤ

PunjabKesari

ਇਸ ਫੋਟੋ ਵਿੱਚ ਗੁਲਾਬੀ ਅਤੇ ਨੀਲੇ ਰੰਗ ਦੀਆਂ 2 ਕੈਪਸ ਨਜ਼ਰ ਆ ਰਹੀਆਂ ਹਨ, ਜਿਨ੍ਹਾਂ ਤੇ ਮੰਮੀ ਅਤੇ ਡੈਡੀ ਲਿਖਿਆ ਹੋਇਆ ਹੈ। ਇਸ ਦੇ ਨਾਲ ਹੀ ਉਸਨੇ ਕੈਪਸ਼ਨ ਵਿੱਚ ਲਿਖਿਆ, ਇਹ ਉਸ ਦਾ ਮੌਜੂਦਾ ਸਟੇਟਸ ਹੈ ਅਤੇ ਹੈਸ਼ਟੈਗ Coming Soon…ਦੀ ਵਰਤੋਂ ਕੀਤੀ।

ਇਹ ਵੀ ਪੜ੍ਹੋ: ਫ਼ਿਲਮ ਹਿੱਟ ਹੁੰਦਿਆਂ ਹੀ ਬਾਲੀਵੁੱਡ ਦੇ ਦਿੱਗਜ ਅਦਾਕਾਰ ਦੀ ਵਿਗੜ ਗਈ ਸਿਹਤ ! ਜਾਣੋ ਕੀ ਹੈ Health Update

PunjabKesari

ਦੱਸ ਦੇਈਏ ਕਿ ਕਸ਼ਮੀਰਾ ਇਰਾਨੀ ਹਾਲ ਹੀ ਵਿੱਚ ਰਿਲੀਜ਼ ਹੋਈ ਦਿਲਜੀਤ ਦੋਸਾਂਝ ਦੀ ਫਿਲਮ 'ਮੈਂ ਵਾਪਸ ਆਊਂਗਾ' ਵਿੱਚ ਨਜ਼ਰ ਆਈ ਸੀ। ਕਸ਼ਮੀਰਾ ਨੇ ਦਾ ਵਿਆਹ 2024 ਵਿੱਚ ਦਿੱਲੀ ਦੇ ਪਾਇਲਟ ਅਕਸ਼ਤ ਸਕਸੇਨਾ ਨਾਲ ਹੋਇਆ ਸੀ। ਅਕਸ਼ਤ ਪੇਸ਼ੇ ਤੋਂ ਪਾਇਲਟ ਹਨ ਪਰ ਹੁਣ ਉਨ੍ਹਾਂ ਨੇ ਅਦਾਕਾਰੀ ਵਿੱਚ ਵੀ ਕਦਮ ਰੱਖ ਲਿਆ ਹੈ। ਉਹ ਹਾਲ ਹੀ ਵਿੱਚ ਨੈੱਟਫਲਿਕਸ ਸੀਰੀਜ਼ 'ਓਪਰੇਸ਼ਨ ਸਫੇਦ ਸਾਗਰ' ਵਿੱਚ ਨਜ਼ਰ ਆਏ ਸਨ।

ਇਹ ਵੀ ਪੜ੍ਹੋ: ਮਸ਼ਹੂਰ ਅਦਾਕਾਰਾ ਦੇ ਘਰ ਗੂੰਜੀਆਂ ਕਿਲਕਾਰੀਆਂ, ਦਿੱਤਾ ਪੁੱਤਰ ਨੂੰ ਜਨਮ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

cherry

Content Editor

Related News