ਸ਼ਾਹਰੁਖ, ਅਕਸ਼ੈ ਮਗਰੋਂ ਹੁਣ ਅਮਿਤਾਭ ਨੂੰ ਲੈ ਕੇ ਕੰਪਨੀ 'ਤੇ ਕੇਂਦਰ ਸਰਕਾਰ ਦੀ ਗਾਜ਼, ਭੇਜਿਆ ਨੋਟਿਸ

12/11/2023 1:37:06 PM

ਜਲੰਧਰ - ਪੈਸਾ ਕਮਾਉਣ ਦੀ ਲਾਲਸਾ ’ਚ ਬਾਲੀਵੁੱਡ ਦੇ ਸੁਪਰਸਟਾਰਸ ਸ਼ਾਹਰੁਖ ਖਾਨ, ਅਕਸ਼ੈ ਕੁਮਾਰ ਅਤੇ ਅਜੇ ਦੇਵਗਨ ਵੱਲੋਂ ਕੀਤੇ ਗਏ ਗੁਟਖਾ ਇਸ਼ਤਿਹਾਰ ਇਕ ਵਾਰ ਫਿਰ ਸੁਰਖੀਆਂ ’ਚ ਹਨ। ਇਲਾਹਾਬਾਦ ਹਾਈਕੋਰਟ ਨੂੰ ਲਖਨਊ ਸੈਸ਼ਨ ਕੋਰਟ ਵੱਲੋਂ ਕੇਂਦਰ ਸਰਕਾਰ ਦੇ ਹਵਾਲੇ ਨਾਲ ਜਾਣਕਾਰੀ ਦਿੱਤੀ ਹੈ ਕਿ ਗੁਟਖਾ ਕੰਪਨੀਆਂ ਦਾ ਇਸ਼ਤਿਹਾਰ ਕਰਨ ਦੇ ਮਾਮਲੇ ’ਚ ਇਨ੍ਹਾਂ ਸਾਰੇ ਅਦਾਕਾਰਾਂ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ। ਉਥੇ ਹੀ ਅਦਾਕਾਰ ਅਮਿਤਾਭ ਬੱਚਨ ਦਾ ਕੰਟਰੈਕਟ ਖ਼ਤਮ ਹੋਣ ਦੇ ਬਾਵਜੂਦ ਹਾਲੇ ਵੀ ਉਨ੍ਹਾਂ ਨੂੰ ਕੁਝ ਪਾਨ ਮਸਾਲਾ ਬ੍ਰਾਂਡਾਂ ਦੇ ਇਸ਼ਤਿਹਾਰਾਂ ’ਚ ਦਿਖਾਇਆ ਜਾ ਰਿਹਾ ਹੈ, ਜਿਸ ਕਾਰਨ ਉਸ ਕੰਪਨੀ ਨੂੰ ਨੋਟਿਸ ਭੇਜਿਆ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ : ਸੂਫ਼ੀ ਗਾਇਕ ਸਤਿੰਦਰ ਸਰਤਾਜ ਦਾ ਪੰਜਾਬ ਪੁਲਸ ਨਾਲ ਪਿਆ ਪੰਗਾ, ਚੱਲਦਾ ਸ਼ੋਅ ਕਰਵਾ 'ਤਾ ਬੰਦ (ਵੀਡੀਓ)

ਅਮਿਤਾਭ ਦੇ ਇਸ਼ਤਿਹਾਰ ਨੂੰ ਲੈ ਕੇ ਕੰਪਨੀ ਨੂੰ ਨੋਟਿਸ
ਉਥੇ ਹੀ ਪਟੀਸ਼ਨਰ ਦੀ ਦਲੀਲ ਸੀ ਕਿ ਉਸ ਸਮੇਂ ਹੁਕਮਾਂ ਦੀ ਪਾਲਣਾ ਵਜੋਂ ਉਸ ਨੇ 15 ਅਕਤੂਬਰ 2022 ਨੂੰ ਹਾਜ਼ਰੀ ਦਰਖਾਸਤ ਭੇਜ ਕੇ ਕਾਰਵਾਈ ਦੀ ਮੰਗ ਕੀਤੀ ਸੀ ਪਰ ਇਕ ਸਾਲ ਬੀਤ ਜਾਣ ਦੇ ਬਾਵਜੂਦ ਅਜੇ ਤੱਕ ਇਸ ਮਾਮਲੇ ਵਿਚ ਕੋਈ ਕਾਰਵਾਈ ਨਹੀਂ ਹੋਈ। ਇਸ ਮਾਮਲੇ ਨੂੰ ਲੈ ਕੇ ਅਦਾਲਤ ਨੇ 24 ਅਗਸਤ 2023 ਨੂੰ ਕੈਬਨਿਟ ਸਕੱਤਰ ਅਤੇ ਮੁੱਖ ਕਮਿਸ਼ਨਰ ਖਪਤਕਾਰ ਸੁਰੱਖਿਆ ਨੂੰ ਮਾਣਹਾਨੀ ਨੋਟਿਸ ਭੇਜਿਆ ਸੀ। 

ਇਹ ਖ਼ਬਰ ਵੀ ਪੜ੍ਹੋ : ਵਿਵਾਦਾਂ ’ਚ ਫ਼ਿਲਮ ‘ਐਨੀਮਲ’, ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਪਹੁੰਚਾਈ ਠੇਸ, SGPC ਕੋਲ ਪੁੱਜਾ ਮਾਮਲਾ

ਬੀਤੇ ਸ਼ੁੱਕਰਵਾਰ ਨੂੰ ਕੇਂਦਰ ਵੱਲੋਂ ਡਿਪਟੀ ਸਾਲਿਸਟਰ ਜਨਰਲ ਨੇ 16 ਅਕਤੂਬਰ ਦੇ ਨੋਟਿਸ ਦੀ ਕਾਪੀ ਪੇਸ਼ ਕਰਦੇ ਹੋਏ ਅਦਾਲਤ ਨੂੰ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਅਕਸ਼ੈ ਕੁਮਾਰ, ਸ਼ਾਹਰੁਖ ਅਤੇ ਅਜੇ ਦੇਵਗਨ ਨੂੰ ਨੋਟਿਸ ਜਾਰੀ ਕਰਕੇ ਉਨ੍ਹਾਂ ਨੂੰ ਕਾਰਨ ਦੱਸਣ ਲਈ ਕਿਹਾ ਹੈ। ਇੱਥੋਂ ਤੱਕ ਕਿ ਉਨ੍ਹਾਂ ਇਹ ਵੀ ਦੱਸਿਆ ਕਿ ਅਦਾਕਾਰ ਅਮਿਤਾਭ ਬੱਚਨ ਦਾ ਕੰਟਰੈਕਟ ਖ਼ਤਮ ਹੋਣ ਦੇ ਬਾਵਜੂਦ ਅਜੇ ਵੀ ਉਨ੍ਹਾਂ ਨੂੰ ਕੁਝ ਪਾਨ ਮਸਾਲਾ ਬ੍ਰਾਂਡਾਂ ਦੇ ਇਸ਼ਤਿਹਾਰਾਂ ’ਚ ਦਿਖਾਇਆ ਜਾ ਰਿਹਾ ਹੈ, ਜਿਸ ਕਾਰਨ ਉਸ ਕੰਪਨੀ ਨੂੰ ਨੋਟਿਸ ਭੇਜਿਆ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ : ਪਰਮੀਸ਼ ਵਰਮਾ ਦੇ ਭਰਾ ਸੁਖਨ ਦੇ ਵਿਆਹ ਦੀਆਂ ਤਸਵੀਰਾਂ, ਪਤੀ-ਪਤਨੀ ਦਾ ਰੋਮਾਂਟਿਕ ਅੰਦਾਜ਼ ਮੋਹ ਰਿਹੈ ਲੋਕਾਂ ਦਾ ਮਨ

ਸੁਪਰੀਮ ਕੋਰਟ ’ਚ ਵੀ ਜਾਰੀ ਹੈ ਸੁਣਵਾਈ
ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ਨੂੰ ਲੈ ਕੇ ਸੁਪਰੀਮ ਕੋਰਟ ’ਚ ਵੀ ਸੁਣਵਾਈ ਜਾਰੀ ਹੈ, ਜਿਸ ਕਾਰਨ ਫਿਲਹਾਲ ਇਸ ਮਾਮਲੇ ਨੂੰ ਹੇਠਲੀ ਅਦਾਲਤ ’ਚ ਖਾਰਿਜ ਕਰਨ ਦੀ ਅਪੀਲ ਕੀਤੀ ਗਈ ਹੈ। ਦਲੀਲ ਸੁਣਨ ਤੋਂ ਬਾਅਦ ਬੈਂਚ ਨੇ ਸੁਣਵਾਈ 9 ਮਈ 2024 ਲਈ ਤੈਅ ਕੀਤੀ ਹੈ। ਜਾਣਕਾਰੀ ਮੁਤਾਬਕ ਇਸ ਮਾਮਲੇ ’ਚ ਜੱਜ ਰਾਜੇਸ਼ ਸਿੰਘ ਨੇ ਇਕ ਮਾਣਹਾਨੀ ਪਟੀਸ਼ਨ ਪਾਸ ਕੀਤੀ ਹੈ, ਜਿਸ ਦੇ ਅਨੁਸਾਰ ਪਿਛਲੇ ਸਾਲ 22 ਸਤੰਬਰ 2022 ਨੂੰ ਹਾਈਕੋਰਟ ਵੱਲੋਂ ਹੁਕਮ ਜਾਰੀ ਕੀਤਾ ਗਿਆ ਸੀ ਕਿ ਜੇਕਰ ਅਦਾਕਾਰਾਂ ਵੱਲੋਂ ਗੁਟਖਾ ਉਤਪਾਦਾਂ ਦੇ ਪ੍ਰਚਾਰ ਕੀਤੇ ਜਾਣ ਦੇ ਮਾਮਲੇ ’ਚ ਪਟੀਸ਼ਨਰ ਅੱਗੇ ਆ ਕੇ ਅਪੀਲ ਕਰਦਾ ਹੈ ਤਾਂ ਉਸ ’ਤੇ ਵਿਚਾਰ ਕੀਤਾ ਜਾਵੇਗਾ।

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


sunita

Content Editor

Related News