ਅਦਾਕਾਰਾ ਈਸ਼ਾ ਗੁਪਤਾ ਦੀਆਂ ਤਸਵੀਰਾਂ ਨੇ ਸੋਸ਼ਲ ਮੀਡੀਆ ''ਤੇ ਮਚਾਈ ਖਲਬਲੀ, ਮਿੰਟਾਂ ''ਚ ਹੋਈਆਂ ਵਾਇਰਲ

09/11/2023 12:17:10 PM

ਮੁੰਬਈ (ਬਿਊਰੋ) - ਬਾਲੀਵੁੱਡ ਦੀਆਂ ਬੋਲਡ ਅਦਾਕਾਰਾਂ 'ਚ ਇਕ ਈਸ਼ਾ ਗੁਪਤਾ ਨੇ ਇਕ ਵਾਰ ਫਿਰ ਆਪਣੇ ਅੰਦਾਜ਼ ਨਾਲ ਪ੍ਰਸ਼ੰਸਕਾਂ ਨੂੰ ਢੇਰ ਕਰਨ ਦਾ ਕੰਮ ਕੀਤਾ ਹੈ। ਅਦਾਕਾਰਾ ਪਹਿਲਾਂ ਹੀ ਆਪਣੀਆਂ ਬੋਲਡ ਤਸਵੀਰਾਂ ਨਾਲ ਸੋਸ਼ਲ ਮੀਡੀਆ 'ਤੇ ਖਲਬਲੀ ਮਚਾ ਰਹੀ ਹੈ।

PunjabKesari

ਇਕ ਵਾਰ ਫਿਰ ਈਸ਼ਾ ਗੁਪਤਾ ਨੇ ਸਾਰੀਆਂ ਹੱਦਾਂ ਪਾਰ ਕਰਦੇ ਹੋਏ ਬੋਲਡ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਬੀਤੇ ਦਿਨੀਂ ਈਸ਼ਾ ਨੇ ਇਕ ਤਸਵੀਰ ਸਾਂਝੀ ਕੀਤੀ ਹੈ, ਜਿਸ 'ਚ ਉਹ ਲਾਈਟ ਕਲਰ ਦੀ ਬਿਨਕੀ 'ਚ ਨਜ਼ਰ ਆ ਰਹੀ ਹੈ।

PunjabKesari

ਦੱਸ ਦਈਏ ਕਿ ਈਸ਼ਾ ਗੁਪਤਾ ਆਪਣੇ ਸਟਾਈਲ ਲਈ ਮਸ਼ਹੂਰ ਹੈ। ਸੋਸ਼ਲ ਮੀਡੀਆ 'ਤੇ ਈਸ਼ਾ ਗੁਪਤਾ ਦੀਆਂ ਕਈ ਤਸਵੀਰਾਂ ਵਾਇਰਲ ਹੁੰਦੀਆਂ ਰਹਿੰਦੀਆਂ ਹਨ, ਜਿਨ੍ਹਾਂ ਨੂੰ ਲੋਕਾਂ ਵਲੋਂ ਵੀ ਕਾਫ਼ੀ ਪਸੰਦ ਕੀਤਾ ਜਾਂਦਾ ਹੈ।

PunjabKesari

ਦੱਸਣਯੋਗ ਹੈ ਕਿ ਈਸ਼ਾ ਗੁਪਤਾ ਆਪਣੇ ਬੋਲਡ ਫੈਸ਼ਨ ਕਾਰਨ ਕਈ ਵਾਰ ਟਰੋਲਰਸ ਦੇ ਨਿਸ਼ਾਨੇ 'ਤੇ ਵੀ ਆ ਚੁੱਕੀ ਹੈ ਪਰ ਅਦਾਕਾਰਾ ਸਮੇਂ-ਸਮੇਂ 'ਤੇ ਢੁੱਕਵਾਂ ਜਵਾਬ ਟਰੋਲਰਸ ਨੂੰ ਦਿੰਦੀ ਹੈ।

PunjabKesari

ਹਾਲਾਂਕਿ ਈਸ਼ਾ ਗੁਪਤਾ ਨੇ ਪਹਿਲੀ ਵਾਰ ਅਜਿਹੀਆਂ ਤਸਵੀਰਾਂ ਨਹੀਂ ਸਾਂਝੀਆਂ ਕੀਤੀਆਂ ਸਗੋਂ ਇਸ ਤੋਂ ਪਹਿਲਾਂ ਵੀ ਉਹ ਕਈ ਵਾਰ ਆਪਣੀਆਂ ਬੋਲਡ ਤਸਵੀਰਾਂ ਪ੍ਰਸ਼ੰਸਕਾਂ ਨਾਲ ਸਾਂਝੀਆਂ ਕਰ ਚੁੱਕੀ ਹੈ।

PunjabKesari

ਇਸ ਗੱਲ ਦਾ ਸਬੂਤ ਉਸ ਦਾ ਇੰਸਟਾਗ੍ਰਾਮ ਹੈ, ਜੋ ਕਿ ਉਸ ਦੀਆਂ ਬੋਲਡ ਤਸਵੀਰਾਂ ਭਰਿਆ ਹੋਇਆ ਹੈ।

PunjabKesari
 

PunjabKesari

PunjabKesari


sunita

Content Editor

Related News