ਸਲਮਾਨ ਦਾ ਜ਼ਬਰਦਸਤ ਫ਼ੈਨ ਹੈ ਸਾਊਥ ਦਾ ਇਹ ਸੁਪਰਸਟਾਰ, ਇੱਕ ਝਲਕ ਪਾਉਣ ਲਈ ਕੀਤਾ ਸੀ ਗੱਡੀ ਦਾ ਪਿੱਛਾ

Sunday, Sep 25, 2022 - 12:55 PM (IST)

ਸਲਮਾਨ ਦਾ ਜ਼ਬਰਦਸਤ ਫ਼ੈਨ ਹੈ ਸਾਊਥ ਦਾ ਇਹ ਸੁਪਰਸਟਾਰ, ਇੱਕ ਝਲਕ ਪਾਉਣ ਲਈ ਕੀਤਾ ਸੀ ਗੱਡੀ ਦਾ ਪਿੱਛਾ

ਮੁੰਬਈ (ਬਿਊਰੋ) : ਬਾਲੀਵੁੱਡ ਸੁਪਰਸਟਾਰ ਸਲਮਾਨ ਖ਼ਾਨ ਦੀ ਦੁਨੀਆ 'ਚ ਜ਼ਬਰਦਸਤ ਫ਼ੈਨ ਫਾਲੋਇੰਗ ਹੈ। ਇੱਥੋਂ ਤੱਕ ਕਿ ਸਾਊਥ ਫ਼ਿਲਮ ਇੰਡਸਟਰੀ ਵੀ ਸਲਮਾਨ ਖ਼ਾਨ ਦੀ ਦੀਵਾਨੀ ਹੈ। ਹਾਲ ਹੀ 'ਚ ਸਾਊਥ ਸਟਾਰ ਦੁਲਕਰ ਸਲਮਾਨ ਨੇ ਖ਼ੁਲਾਸਾ ਕੀਤਾ ਕਿ ਉਸ ਨੇ ਸਲਮਾਨ ਦੀ ਇੱਕ ਝਲਕ ਪਾਉਣ ਲਈ ਬੜੀ ਦੂਰ ਤੱਕ ਉਨ੍ਹਾਂ ਦੀ ਕਾਰ ਦਾ ਪਿੱਛਾ ਕੀਤਾ ਸੀ। ਦੁਲਕਰ ਸਲਮਾਨ ਭਾਵੇਂ ਇੱਕ ਅਜਿਹੇ ਪਰਿਵਾਰ ਤੋਂ ਹਨ, ਜਿੱਥੇ ਕਿਸੇ ਫ਼ਿਲਮ ਸਟਾਰ ਨੂੰ ਮਿਲਣਾ ਕੋਈ ਵੱਡੀ ਗੱਲ ਨਹੀਂ ਸੀ ਪਰ ਫਿਰ ਵੀ ਉਹ ਸਲਮਾਨ ਦੀ ਇੱਕ ਝਲਕ ਪਾਉਣ ਲਈ ਜੱਦੋ-ਜਹਿਦ ਕਰ ਰਿਹਾ ਸੀ।

ਇਹ ਖ਼ਬਰ ਵੀ ਪੜ੍ਹੋ : ਕੇ. ਆਰ. ਕੇ. ਨਹੀਂ ਕਰਨਗੇ ਫ਼ਿਲਮਾਂ ਦੇ ਰੀਵਿਊ, ਟਵੀਟ ਕਰ ਆਖੀ ਵੱਡੀ ਗੱਲ

ਦੁਲਕਰ ਸਲਮਾਨ ਨੇ ਕੀਤੇ ਖ਼ੁਲਾਸੇ
ਹਾਲ ਹੀ 'ਚ ਇੱਕ ਇੰਟਰਵਿਊ 'ਚ ਦੁਲਕਰ ਨੇ ਖ਼ੁਲਾਸਾ ਕੀਤਾ ਕਿ ਆਪਣੇ ਵਿਦਿਆਰਥੀ ਦਿਨਾਂ 'ਚ ਉਹ ਅਤੇ ਉਸ ਦੇ ਦੋਸਤ ਸਟਾਰ ਦੀ ਇੱਕ ਝਲਕ ਪਾਉਣ ਲਈ ਸਲਮਾਨ ਖ਼ਾਨ ਦੀ ਕਾਰ ਦਾ ਪਿੱਛਾ ਕਰਦੇ ਸਨ। ਇੱਕ ਇੰਟਰਵਿਊ 'ਚ ਦੁਲਕਰ ਨੇ ਯਾਦ ਕੀਤਾ, "ਮੈਂ ਸਲਮਾਨ ਦੀ ਕਾਰ ਨੂੰ ਫਾਲੋ ਕੀਤਾ ਹੈ। ਮੈਂ ਇਹ ਸਭ ਇੱਕ ਪ੍ਰਸ਼ੰਸਕ ਵਜੋਂ ਕੀਤਾ ਹੈ। ਉਸ ਨੇ ਯਾਦ ਕੀਤਾ ਕਿ ਉਹ ਸਿਰਫ਼ ਅਦਾਕਾਰ ਦੀ ਇੱਕ ਝਲਕ ਪਾਉਣਾ ਚਾਹੁੰਦਾ ਸੀ। ਸਾਨੂੰ ਉਮੀਦ ਸੀ ਕਿ ਉਹ ਕਾਰ ਤੋਂ ਹੇਠਾਂ ਉਤਰਨਗੇ ਤਾਂ ਜੋ ਅਸੀਂ ਉਨ੍ਹਾਂ ਨੂੰ ਦੇਖ ਸਕੀਏ। ਮੈਂ ਦੇਖ ਸਕਦਾ ਸੀ ਕਿ ਉਹ ਅਗਲੀ ਸੀਟ 'ਤੇ ਬੈਠੇ ਸਨ।"

ਇਹ ਖ਼ਬਰ ਵੀ ਪੜ੍ਹੋ : ਸ਼ਾਹਰੁਖ ਖ਼ਾਨ ਦੀ ਵਾਪਸੀ ਦਾ ਕ੍ਰੇਜ਼, 250 ਕਰੋੜ ਰੁਪਏ ’ਚ ਵਿਕੇ ਸੈਟੇਲਾਈਟ ਤੇ ਓ. ਟੀ. ਟੀ. ਰਾਈਟਸ

ਕਦੇ ਮਿਲਣ ਦਾ ਨਹੀਂ ਮਿਲਿਆ ਮੌਕਾ
ਇਸ ਦੌਰਾਨ ਦੁਲਕਰ ਸਲਮਾਨ ਖ਼ਾਨ ਨੇ ਇਹ ਵੀ ਖ਼ੁਲਾਸਾ ਕੀਤਾ ਕਿ ਉਹ ਸਲਮਾਨ ਨੂੰ ਨਿੱਜੀ ਤੌਰ 'ਤੇ ਕਦੇ ਨਹੀਂ ਮਿਲੇ। ਉਨ੍ਹਾਂ ਨੇ ਕਿਹਾ, ''ਮੈਂ ਅੱਜ ਤੱਕ ਸਲਮਾਨ ਸਰ ਨੂੰ ਨਹੀਂ ਮਿਲਿਆ। ਮੈਂ ਦੋ-ਤਿੰਨ ਵਾਰ ਸ਼ਾਹਰੁਖ ਸਰ ਨੂੰ ਮਿਲਿਆ ਹਾਂ, ਦੋ ਵਾਰ ਆਮਿਰ ਸਰ ਨੂੰ ਮਿਲਿਆ ਹਾਂ ਪਰ ਮੈਨੂੰ ਸਲਮਾਨ ਸਰ ਨੂੰ ਮਿਲਣ ਦਾ ਮੌਕਾ ਨਹੀਂ ਮਿਲਿਆ।''

ਇਹ ਖ਼ਬਰ ਵੀ ਪੜ੍ਹੋ : 'ਬ੍ਰਹਮਾਸਤਰ' ਨੂੰ ਲੈ ਕੇ ਸ਼ਾਹਰੁਖ ਦੀ ਹੋਈ ਆਇਰਨ ਮੈਨ ਨਾਲ ਤੁਲਨਾ, ਆਯਾਨ ਮੁਖਰਜੀ ਨੇ ਆਖੀ ਇਹ ਗੱਲ

ਦੱਸ ਦੇਈਏ ਕਿ ਦੁਲਕਰ ਸਲਮਾਨ ਹਾਲ ਹੀ 'ਚ ਸੰਨੀ ਦਿਓਲ ਨਾਲ ਫ਼ਿਲਮ 'ਚੁਪ' 'ਚ ਨਜ਼ਰ ਆਏ ਹਨ। ਇਹ ਫ਼ਿਲਮ ਇਸੇ ਸ਼ੁੱਕਰਵਾਰ ਨੂੰ ਰਿਲੀਜ਼ ਹੋਈ ਹੈ। ਫ਼ਿਲਮ 'ਚ ਦੁਲਕਰ ਸਲਮਾਨ ਨਾਲ ਸੰਨੀ ਦਿਓਲ, ਪੂਜਾ ਭੱਟ ਨਜ਼ਰ ਆ ਰਹੇ ਹਨ। ਫ਼ਿਲਮ ਨੇ ਪਹਿਲੇ ਦਿਨ ਬਾਕਸ ਆਫਿਸ 'ਤੇ ਚੰਗੀ ਓਪਨਿੰਗ ਕੀਤੀ ਹੈ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
 


author

sunita

Content Editor

Related News