ਕੰਮਕਾਜੀ ਦਿਨਾਂ ’ਚ ਵੀ ਮੋਟੀ ਕਮਾਈ ਕਰ ਰਹੀ ‘ਦ੍ਰਿਸ਼ਯਮ 2’, ਜਾਣੋ ਕਲੈਕਸ਼ਨ

Wednesday, Nov 23, 2022 - 12:13 PM (IST)

ਕੰਮਕਾਜੀ ਦਿਨਾਂ ’ਚ ਵੀ ਮੋਟੀ ਕਮਾਈ ਕਰ ਰਹੀ ‘ਦ੍ਰਿਸ਼ਯਮ 2’, ਜਾਣੋ ਕਲੈਕਸ਼ਨ

ਮੁੰਬਈ (ਬਿਊਰੋ)– ‘ਦ੍ਰਿਸ਼ਯਮ 2’ ਫ਼ਿਲਮ ਨਾ ਸਿਰਫ ਵੀਕੈਂਡ, ਸਗੋਂ ਕੰਮਕਾਜੀ ਦਿਨਾਂ ’ਚ ਵੀ ਮੋਟੀ ਕਮਾਈ ਕਰ ਰਹੀ ਹੈ। ਇਸ ਫ਼ਿਲਮ ਨੇ ਹੁਣ ਤਕ 86.49 ਕਰੋੜ ਰੁਪਏ ਕਮਾ ਲਏ ਹਨ।

ਫ਼ਿਲਮ ਨੇ ਮੰਗਲਵਾਰ ਨੂੰ 10.48 ਕਰੋੜ ਰੁਪਏ ਕਮਾਏ ਹਨ। ਇਸ ਤੋਂ ਪਹਿਲਾਂ ਫ਼ਿਲਮ ਨੇ ਸ਼ੁੱਕਰਵਾਰ ਨੂੰ 15.38 ਕਰੋੜ, ਸ਼ਨੀਵਾਰ ਨੂੰ 21.59 ਕਰੋੜ, ਐਤਵਾਰ ਨੂੰ 27.17 ਕਰੋੜ ਤੇ ਸੋਮਵਾਰ ਨੂੰ 11.87 ਕਰੋੜ ਰੁਪਏ ਦੀ ਕਮਾਈ ਕੀਤੀ ਸੀ।

ਇਹ ਖ਼ਬਰ ਵੀ ਪੜ੍ਹੋ : ਕਪਿਲ ਸ਼ਰਮਾ ਨੂੰ ਨੋਰਾ ਫਤੇਹੀ ਨਾਲ ਫਲਰਟ ਕਰਨਾ ਪਿਆ ਮਹਿੰਗਾ, ਵੀਡੀਓ ਵਾਇਰਲ

ਫ਼ਿਲਮ 100 ਕਰੋੜ ਦਾ ਅੰਕੜਾ ਪਾਰ ਕਰਨ ’ਚ ਬਸ ਕੁਝ ਕਦਮ ਹੀ ਦੂਰ ਹੈ। ਇੰਝ ਲੱਗ ਰਿਹਾ ਹੈ ਕਿ ‘ਦ੍ਰਿਸ਼ਯਮ 2’ ਬੁੱਧਵਾਰ ਤੇ ਵੀਰਵਾਰ ਦੀ ਕਮਾਈ ਦੇ ਨਾਲ 100 ਕਰੋੜ ਦਾ ਅੰਕੜਾ ਆਸਾਨੀ ਨਾਲ ਪਾਰ ਕਰ ਲਵੇਗੀ।

PunjabKesari

‘ਦ੍ਰਿਸ਼ਯਮ 2’ ਨੂੰ ਨਾ ਸਿਰਫ ਫ਼ਿਲਮ ਸਮੀਖਿਅਕਾਂ, ਸਗੋਂ ਆਮ ਲੋਕਾਂ ਵਲੋਂ ਵੀ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ। ਫ਼ਿਲਮ ਅਦਾਕਾਰੀ, ਨਿਰਦੇਸ਼ਨ, ਕਹਾਣੀ ਤੇ ਸੰਗੀਤ, ਹਰ ਪੱਖੋਂ ਮਜ਼ਬੂਤ ਹੈ, ਇਸੇ ਦੇ ਚਲਦਿਆਂ ਲੋਕ ਇਸ ਨੂੰ ਸਿਨੇਮਾਘਰਾਂ ’ਚ ਦੇਖਣ ਜਾ ਰਹੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News