‘ਪੂਰੀ ਤਰ੍ਹਾਂ ਸੰਤੁਸ਼ਟ ਹਾਂ ਕਿ ਹਰ ਤੱਥ ਨੂੰ ਕਈ ਵਾਰ ਜਾਂਚਿਆ ਗਿਆ!’
Monday, May 02, 2022 - 10:24 AM (IST)
ਮੁੰਬਈ (ਬਿਊਰੋ)– ਸੁਪਰਸਟਾਰ ਅਕਸ਼ੇ ਕੁਮਾਰ ਦੀ ਯਸ਼ਰਾਜ ਫ਼ਿਲਮਜ਼ ਦੀ ‘ਪ੍ਰਿਥਵੀਰਾਜ’ ਦਾ ਨਿਰਦੇਸ਼ਨ ਮੰਨੇ-ਪ੍ਰਮੰਨੇ ਫ਼ਿਲਮ ਨਿਰਮਾਤਾ ਤੇ ਇਤਿਹਾਸਕਾਰ ਡਾ. ਚੰਦਰਪ੍ਰਕਾਸ਼ ਦਿਵੇਦੀ ਕਰ ਰਹੇ ਹਨ। ਨਿਰਦੇਸ਼ਕ ਨੇ ਸਵੀਕਾਰ ਕੀਤਾ ਕਿ ਆਦਿਤਿਆ ਚੋਪੜਾ ਨਾਲ ਬਿੱਗ ਸਕਰੀਨ ਐਂਟਰਟੇਨਰ ਦਾ ਨਿਰਮਾਣ ਕਰਨ ਦਾ ਫ਼ੈਸਲਾ ਕਰਨ ਤੋਂ ਪਹਿਲਾਂ 18 ਸਾਲਾਂ ਤੱਕ ਉਨ੍ਹਾਂ ਨੇ ਇਸ ਕਹਾਣੀ ਨੂੰ ਜਾਂਚਿਆ ਹੈ।
ਚੰਦਰਪ੍ਰਕਾਸ਼ ਨੇ ਖ਼ੁਲਾਸਾ ਕੀਤਾ ਕਿ ‘ਪ੍ਰਿਥਵੀਰਾਜ’ ਡਰੀਮ ਪ੍ਰਾਜੈਕਟ ਹੈ। ਇਹ ਇਕ ਅਜਿਹੀ ਸਕ੍ਰਿਪਟ ਹੈ, ਜਿਸ ਨੂੰ ਲੰਬੇ ਸਮੇਂ ਤੱਕ ਵਿਕਸਿਤ ਕੀਤਾ ਹੈ ਕਿਉਂਕਿ ਸ਼ਕਤੀਸ਼ਾਲੀ ਤੇ ਮਹਾਨ ਰਾਜਾ ’ਤੇ ਇਕ ਫ਼ਿਲਮ ਬਣਾਉਣ ਤੋਂ ਪਹਿਲਾਂ ਰਿਸਰਚ ਵਰਕ ਦੀ ਜ਼ਰੂਰਤ ਸੀ।
ਇਹ ਖ਼ਬਰ ਵੀ ਪੜ੍ਹੋ : ਸਰੋਤਿਆਂ ਦੀ ਪਸੰਦ ਬਣਿਆ 'ਸੌਂਕਣ ਸੌਂਕਣੇ' ਫ਼ਿਲਮ ਦਾ ਗੀਤ 'ਸਾਡੇ ਕੋਠੇ ਉੱਤੇ' (ਵੀਡੀਓ)
ਸਾਰੀਆਂ ਚੀਜ਼ਾਂ ਸੱਚਾਈ ਤੇ ਠੀਕ ਤਰੀਕੇ ਨਾਲ ਹੋਣ ‘ਪ੍ਰਿਥਵੀਰਾਜ’ ਦੀ ਅੰਤਿਮ ਜਾਂਚ ’ਚ ਇਸ ਗੱਲ ਨਾਲ ਪੂਰੀ ਤਰ੍ਹਾਂ ਸੰਤੁਸ਼ਟ ਹੋਣ ’ਚ ਮੈਨੂੰ ਲਗਭਗ ਛੇ ਮਹੀਨੇ ਲੱਗੇ ਕਿਉਂਕਿ ਹਰ ਇਕ ਸੱਚਾਈ ਦੀ ਕਈ ਵਾਰ ਜਾਂਚ ਕੀਤੀ ਗਈ।
ਉਨ੍ਹਾਂ ਕਿਹਾ ਕਿ ਫ਼ਿਲਮ ’ਚ ਸਮਰਾਟ ਪ੍ਰਿਥਵੀਰਾਜ ਚੌਹਾਨ ਦੇ ਨਾਲ ਪੂਰਾ ਨਿਆਂ ਹੋਵੇ, ਇਸ ਦੇ ਲਈ ਉਨ੍ਹਾਂ ਦੇ ਜੀਵਨ ’ਤੇ ਆਧਾਰਿਤ ਕਈ ਕਿਤਾਬਾਂ ਪੜ੍ਹੀਆਂ। ਲੇਖਕ ਤੇ ਨਿਰਮਾਤਾ ਦੇ ਰੂਪ ’ਚ ਇਸ ਗੱਲ ਨਾਲ ਸੰਤੁਸ਼ਟ ਹਾਂ ਕਿ ਆਪਣੇ ਸੁਫ਼ਨੇ ਨੂੰ ਪੂਰਾ ਕਰਨ ਤੋਂ ਪਹਿਲਾਂ ਇਹ ਸਮਾਂ ਲਿਆ। ਇਤਿਹਾਸ ’ਚ ਪ੍ਰਿਥਵੀਰਾਜ ਵਰਗਾ ਕੋਈ ਸਮਰਾਟ ਨਹੀਂ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।