ਦੀਆ ਮਿਰਜ਼ਾ ਨੇ ਸਾਂਝੀ ਕੀਤੀ ਪੁੱਤਰ ਦੀ ਪਿਆਰੀ ਤਸਵੀਰ

03/29/2022 10:23:52 AM

ਮੁੰਬਈ- ਅਦਾਕਾਰਾ ਦੀਆ ਮਿਰਜ਼ਾ ਸੋਸ਼ਲ ਮੀਡੀਆ 'ਤੇ ਕਾਫ਼ੀ ਐਕਟਿਵ ਰਹਿੰਦੀ ਹੈ। ਅਦਾਕਾਰਾ ਪ੍ਰਸ਼ੰਸਕਾਂ ਦੇ ਨਾਲ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕਰਦੀ ਰਹਿੰਦੀ ਹੈ। ਹਾਲ ਹੀ 'ਚ ਅਦਾਕਾਰਾ ਨੇ ਪੁੱਤਰ ਅਵਯਾਨ ਦੀ ਤਸਵੀਰ ਸਾਂਝੀ ਕੀਤੀ ਹੈ ਜੋ ਖੂਬ ਦੇਖੀ ਜਾ ਰਹੀ ਹੈ। 

PunjabKesari
ਤਸਵੀਰ 'ਚ ਅਵਯਾਨ ਪ੍ਰਿੰਟੇਡ ਸ਼ਰਟ ਅਤੇ ਬਰਾਊਨ ਸ਼ਾਰਟਸ 'ਚ ਨਜ਼ਰ ਆ ਰਹੇ ਹਨ। ਅਵਯਾਨ ਬੈੱਡ 'ਤੇ ਲੇਟਿਆ ਹੋਇਆ ਹੱਸ ਰਿਹਾ ਹੈ। ਅਵਯਾਨ ਬਹੁਤ ਕਿਊਟ ਲੱਗ ਰਿਹਾ ਹੈ।

PunjabKesari

ਤਸਵੀਰ ਸਾਂਝੀ ਕਰਦੇ ਹੋਏ ਦੀਆ ਨੇ ਲਿਖਿਆ-'ਇਸ ਦੇ ਨਾਲ ਹਰ ਦਿਨ ਦਿਨ ਹੈ। ਇਸ ਦੇ ਨਾਲ ਅਦਾਕਾਰਾ ਨੇ ਵੱਖ-ਵੱਖ ਤਰ੍ਹਾਂ ਦੇ ਇਮੋਜ਼ੀ ਵੀ ਬਣਾਏ ਹਨ। ਪ੍ਰਸ਼ੰਸਕ ਇਸ ਤਸਵੀਰ ਨੂੰ ਖੂਬ ਪਸੰਦ ਕਰ ਰਹੇ ਹਨ।

PunjabKesari
ਦੱਸ ਦੇਈਏ ਕਿ ਦੀਆ ਨੇ 15 ਫਰਵਰੀ ਨੂੰ ਵੈਭਵ ਰੇਖੀ ਨਾਲ ਵਿਆਹ ਕੀਤਾ ਸੀ। ਵਿਆਹ ਦੇ ਕੁਝ ਮਹੀਨਿਆਂ ਬਾਅਦ 14 ਮਈ ਨੂੰ ਅਦਾਕਾਰਾ ਨੇ ਪੁੱਤਰ ਅਵਯਾਨ ਨੂੰ ਜਨਮ ਦਿੱਤਾ। ਅਦਾਕਾਰਾ ਨੇ ਪ੍ਰਸ਼ੰਸਕਾਂ ਦੇ ਨਾਲ ਇਹ ਖੁਸ਼ਖ਼ਬਰੀ ਪੁੱਤਰ ਦੇ ਜਨਮ ਦੇ ਦੋ ਮਹੀਨੇ ਬਾਅਦ ਸਾਂਝੀ ਕੀਤੀ ਸੀ।


Aarti dhillon

Content Editor

Related News