ਦਿਸ਼ਾ ਪਾਟਨੀ ਦੇ ਚਿਹਰੇ ਨੂੰ ਇਹ ਕੀ ਹੋਇਆ? ਲੋਕਾਂ ਨੇ ਟਰੋਲ ਕਰਦਿਆਂ ਕਿਹਾ, ‘ਪਲਾਸਟਿਕ ਸਰਜਰੀ ਦੀ ਦੁਕਾਨ’

Friday, Jul 01, 2022 - 12:40 PM (IST)

ਦਿਸ਼ਾ ਪਾਟਨੀ ਦੇ ਚਿਹਰੇ ਨੂੰ ਇਹ ਕੀ ਹੋਇਆ? ਲੋਕਾਂ ਨੇ ਟਰੋਲ ਕਰਦਿਆਂ ਕਿਹਾ, ‘ਪਲਾਸਟਿਕ ਸਰਜਰੀ ਦੀ ਦੁਕਾਨ’

ਮੁੰਬਈ (ਬਿਊਰੋ)– 8 ਸਾਲ ਦੇ ਲੰਮੇ ਇੰਤਜ਼ਾਰ ਤੋਂ ਬਾਅਦ ਪਰਦੇ ’ਤੇ ‘ਏਕ ਵਿਲੇਨ ਰਿਟਰਨਜ਼’ ਦੀ ਕਹਾਣੀ ਸਿਨੇਮਾਘਰਾਂ ’ਚ ਦੇਖਣ ਨੂੰ ਮਿਲਣ ਵਾਲੀ ਹੈ। ਫ਼ਿਲਮ ਦਾ ਟਰੇਲਰ ਰਿਲੀਜ਼ ਹੋ ਚੁੱਕਾ ਹੈ, ਜਿਸ ’ਚ ਅਰਜੁਨ ਕਪੂਰ, ਜੌਨ ਅਬ੍ਰਾਹਮ, ਤਾਰਾ ਸੁਤਾਰੀਆ ਤੇ ਦਿਸ਼ਾ ਪਾਟਨੀ ਦਮਦਾਰ ਭੂਮਿਕਾ ਨਿਭਾਅ ਰਹੇ ਹਨ।

PunjabKesari

ਫ਼ਿਲਮ ਰਿਲੀਜ਼ ਤੋਂ ਪਹਿਲਾਂ ਅਰਜੁਨ ਕਪੂਰ, ਜੌਨ ਅਬ੍ਰਾਹਮ, ਤਾਰਾ ਸੁਤਾਰੀਆ ਤੇ ਦਿਸ਼ਾ ਪਾਟਨੀ ਨੇ ਟਰੇਲਰ ਲਾਂਚ ਦੌਰਾਨ ਮੀਡੀਆ ਨਾਲ ਗੱਲਬਾਤ ਕੀਤੀ। ਇਸੇ ਦੌਰਾਨ ਸਾਰਿਆਂ ਦੀ ਨਜ਼ਰ ਦਿਸ਼ਾ ਪਾਟਨੀ ’ਤੇ ਗਈ।

PunjabKesari

ਟਰੇਲਰ ਲਾਂਚ ’ਚ ਦਿਸ਼ਾ ਬਲੈਕ ਕਲਰ ਦੀ ਲੌਂਗ ਫਿਟਿਡ ਸਕਰਟ ਤੇ ਕ੍ਰਾਪ ਟਾਪ ਪਹਿਨ ਕੇ ਪਹੁੰਚੀ ਸੀ। ਬਲੈਕ ਕਲਰ ਦੀ ਆਊਟਫਿੱਟ, ਗਲੌਸੀ ਮੇਕਅੱਪ ਤੇ ਓਪਨ ਹੇਅਰਸਟਾਈਲ ’ਚ ਉਹ ਸੁੰਦਰ ਦਿਖ ਰਹੀ ਸੀ।

PunjabKesari

ਨੋਟਿਸ ਕਰਨ ਵਾਲਿਆਂ ਨੂੰ ਉਸ ’ਚ ਕੁਝ ਅਲੱਗ ਦਿਖਿਆ। ਟਰੇਲਰ ਲਾਂਚ ’ਚ ਦਿਸ਼ਾ ਨੂੰ ਦੇਖ ਕੇ ਕਈ ਲੋਕਾਂ ਨੇ ਦਾਅਵਾ ਕੀਤਾ ਕਿ ਉਸ ਨੇ ਨੱਕ ਤੇ ਲਿਪਸ ਦੀ ਪਲਾਸਟਿਕ ਸਰਜਰੀ ਕਰਵਾਈ ਹੈ।

PunjabKesari

ਦਿਸ਼ਾ ਨੂੰ ਦੇਖ ਕੇ ਕਿਸੇ ਨੇ ਕਿਹਾ ਕਿ ਪਹਿਲਾਂ ਕਿੰਨੀ ਸੁੰਦਰ ਲੱਗਦੀ ਸੀ, ਹੁਣ ਕੀ ਹੋ ਗਿਆ। ਉਥੇ ਕਿਸੇ ਨੇ ਕਿਹਾ ਕਿ ਪਲਾਸਟਿਕ ਸਰਜਰੀ ਦੀ ਦੁਕਾਨ। ਇਸ ਤਰ੍ਹਾਂ ਨਾਲ ਦਿਸ਼ਾ ਇਕ ਵਾਰ ਮੁੜ ਟਰੋਲਰ ਕਰਨ ਵਾਲਿਆਂ ਦੇ ਨਿਸ਼ਾਨੇ ’ਤੇ ਆ ਗਈ।

PunjabKesari

ਹੁਣ ਦਿਸ਼ਾ ਨੇ ਲਿਪਸ ਤੇ ਨੱਕ ਦੀ ਸਰਜਰੀ ਕਰਵਾਈ ਹੈ ਜਾਂ ਫਿਰ ਇਹ ਕੈਮਰਾ ਲਾਈਟਸ ਕਾਰਨ ਅਜਿਹਾ ਲੱਗ ਰਿਹਾ ਹੈ। ਇਸ ’ਤੇ ਕੁਝ ਵੀ ਬੋਲਣਾ ਅਜੇ ਜਲਦਬਾਜ਼ੀ ਹੋਵੇਗੀ। ਦੱਸ ਦੇਈਏ ਕਿ ਪਹਿਲੀ ਵਾਰ ਦਿਸ਼ਾ ਪਾਟਨੀ ਕਿਸੇ ਫ਼ਿਲਮ ’ਚ ਨੈਗੇਟਿਵ ਰੋਲ ਨਿਭਾਉਣ ਵਾਲੀ ਹੈ।

PunjabKesari

ਇਹ ਫ਼ਿਲਮ 29 ਜੁਲਾਈ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਟਰੇਲਰ ਲਾਂਚ ਦੇ ਨਾਲ ਹੀ ਕਈ ਪ੍ਰਸ਼ੰਸਕ ਇਹ ਵੀ ਕਹਿ ਰਹੇ ਹਨ ਕਿ ‘ਏਕ ਵਿਲੇਨ’ ’ਚ ਸ਼ਰਧਾ ਕਪੂਰ ਦੇ ਰੋਲ ਨੂੰ ਕੋਈ ਰਿਪਲੇਸ ਨਹੀਂ ਕਰ ਸਕਦਾ। ਦੇਖਦੇ ਹਾਂ ਕਿ ਹੁਣ ਇਹ ਸਾਰੇ ਸਿਤਾਰੇ ਫ਼ਿਲਮ ’ਚ ਕੀ ਕਮਾਲ ਕਰਦੇ ਹਨ।

PunjabKesari

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News