ਬਲੈਕ ਸ਼ਾਰਟ ਡਰੈੱਸ ’ਚ ਦਿਸ਼ਾ ਪਰਮਾਰ ਦੀ ਖ਼ੂਬਸੂਰਤ ਲੁੱਕ, ਲੰਡਨ ’ਚ ਪਤੀ ਰਾਹੁਲ ਨਾਲ ਦਿੱਤੇ ਸ਼ਾਨਦਾਰ ਪੋਜ਼

Friday, Jul 22, 2022 - 05:32 PM (IST)

ਬਲੈਕ ਸ਼ਾਰਟ ਡਰੈੱਸ ’ਚ ਦਿਸ਼ਾ ਪਰਮਾਰ ਦੀ ਖ਼ੂਬਸੂਰਤ ਲੁੱਕ, ਲੰਡਨ ’ਚ ਪਤੀ ਰਾਹੁਲ ਨਾਲ ਦਿੱਤੇ ਸ਼ਾਨਦਾਰ ਪੋਜ਼

ਮੁੰਬਈ: ਅਦਾਕਾਰਾ ਦਿਸ਼ਾ ਪਰਮਾਰ ਅੱਜ-ਕੱਲ੍ਹ ਆਪਣੇ ਪਤੀ ਰਾਹੁਲ ਵੈਦਿਆ ਨਾਲ ਲੰਡਨ ’ਚ ਛੁੱਟੀਆਂ ਮਨਾ ਰਹੀ ਹੈ। ਇਸ ਦੇ ਨਾਲ ਹੀ ਅਦਾਕਾਰਾ ਸੋਸ਼ਲ ਮੀਡੀਆ ’ਤੇ ਵੀ ਕਾਫ਼ੀ ਛਾਈ ਹੋਈ ਹੈ। ਅਦਾਕਾਰਾ ਲਗਾਤਾਰ ਪ੍ਰਸ਼ੰਸਕਾਂ ਨਾਲ ਛੁੱਟੀਆਂ ਦੀਆਂ ਤਸਵੀਰਾਂ ਅਤੇ ਵੀਡੀਓ ਸਾਂਝੀਆਂ ਕਰ ਰਹੀ ਹੈ। ਹਾਲ ਹੀ ’ਚ ਅਦਾਕਾਰਾ ਨੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ਨੂੰ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।

PunjabKesari

ਇਹ ਵੀ ਪੜ੍ਹੋ : ਕਪਿਲ ਸ਼ਰਮਾ ਫ਼ਿਰ ਤੋਂ ਆ ਰਹੇ ਦਰਸ਼ਕਾਂ ਨੂੰ ਹੱਸਾਉਣ, ਜਾਣੋ ਕਿਸ ਦਿਨ ਆਵੇਗਾ ਨਵਾਂ ਸ਼ੋਅ

ਤਸਵੀਰਾਂ ’ਚ ਦਿਸ਼ਾ ਬਲੈਕ ਸ਼ਾਰਟ ਡਰੈੱਸ ’ਚ ਨਜ਼ਰ ਆ ਰਹੀ ਹੈ। ਇਸ ਦੇ ਨਾਲ ਅਦਾਕਾਰਾ ਨੇ ਮਿਨੀਮਲ ਮੇਕਅੱਪ ਕੀਤਾ ਹੋਇਆ ਹੈ। ਅਦਾਕਾਰਾ ਨੇ ਖੁੱਲ੍ਹੇ ਵਾਲਾਂ ਅਤੇ ਚਸ਼ਮੇ ਨਾਲ ਆਪਣੀ ਲੁੱਕ ਨੂੰ ਪੂਰਾ ਕੀਤਾ ਹੋਇਆ ਹੈ। ਬਲੈਕ ਡਰੈੱਸ ਨਾਲ ਅਦਾਕਾਰਾ ਨੇ ਮੈਚਿੰਗ ਸ਼ੋਅ ਪਾਏ ਹੋਏ ਹਨ। ਇਸ ਲੁੱਕ ’ਚ ਅਦਾਕਾਰਾ ਬੇਹੱਦ ਖ਼ੂਬਸੂਰਤ ਲੱਗ ਰਹੀ ਹੈ।

PunjabKesari

ਦੂਜੇ ਪਾਸੇ ਰਾਹੁਲ ਹਰੇ ਰੰਗ ਦੀ ਹੂਡੀ ਅਤੇ ਟਰਾਊਜ਼ਰ ’ਚ ਕਾਫ਼ੀ ਸਮਾਰਟ ਲੱਗ ਰਹੇ ਹਨ। ਦੋਵੇਂ ਕੈਮਰੇ ਦੇ ਸਾਹਮਣੇ ਸ਼ਾਨਦਾਰ ਅੰਦਾਜ਼ ’ਚ ਪੋਜ਼ ਦੇ ਰਹੇ ਹਨ। ਇਸ ਦੇ ਨਾਲ ਹੀ ਕੁਝ ਤਸਵੀਰਾਂ ’ਚ ਅਦਾਕਾਰਾ ਨੇ ਲੰਡਨ ਦਾ ਖ਼ੂਬਸੂਰਤ ਨਜ਼ਾਰਾ ਵੀ ਦਿਖਾਇਆ ਹੈ। ਪ੍ਰਸ਼ੰਸਕ ਇਨ੍ਹਾਂ ਤਸਵੀਰਾਂ ਨੂੰ ਕਾਫ਼ੀ ਪਿਆਰ ਦੇ ਰਹੇ ਹਨ।

PunjabKesari

ਦੱਸ ਦੇਈਏ ਕਿ ਰਾਹੁਲ ਵੈਦਿਆ ਅਤੇ ਦਿਸ਼ਾ ਪਹਿਲੀ ਵਾਰ ਇਕ ਮਿਊਜ਼ਿਕ ਵੀਡੀਓ ਦੌਰਾਨ ਮਿਲੇ ਸਨ, ਜਿਸ ਤੋਂ ਬਾਅਦ ਦੋਵੇਂ ਦੋਸਤ ਬਣ ਗਏ ਅਤੇ ਪਿਆਰ ਹੋ ਗਿਆ। ਰਾਹੁਲ ਨੇ ‘ਬਿਗ ਬਾਸ 14’ ’ਚ ਹੀ ਦਿਸ਼ਾ ਨੂੰ ਵਿਆਹ ਲਈ ਪ੍ਰਪੋਜ਼ ਕੀਤਾ ਸੀ।

PunjabKesari

ਇਹ ਵੀ ਪੜ੍ਹੋ : ਅਜੇ ਦੇਵਗਨ ਦੀ ਲਾਡਲੀ ਨੇ ਗ੍ਰੀਸ ’ਚ ਦੋਸਤਾਂ ਨਾਲ ਕੀਤੀ ਮਸਤੀ, ਪਾਰਟੀ ’ਚ ਕੀਤਾ ਡਾਂਸ (ਦੇਖੋ ਵੀਡੀਓ)

ਇਸ ਤੋਂ ਬਾਅਦ ਦਿਸ਼ਾ ਸ਼ੋਅ ’ਤੇ ਆਈ ਅਤੇ ਰਾਹੁਲ ਨੂੰ ਹਾਂ ’ਚ ਜਵਾਬ ਦਿੱਤਾ।ਸ਼ੋਅ ਤੋਂ ਬਾਹਰ ਆਉਣ ਤੋਂ ਬਾਅਦ ਦੋਵੇਂ 16 ਜੁਲਾਈ 2021 ਨੂੰ ਹਮੇਸ਼ਾ ਲਈ ਇਕ-ਦੂਜੇ ਦੇ ਬਣ ਗਏ।

PunjabKesari


author

Shivani Bassan

Content Editor

Related News