ਦਿਲਜੀਤ ਦੀ 'ਅਮਰ ਸਿੰਘ ਚਮਕੀਲਾ' ਦੀ ਆਈਫਾ ਐਵਾਰਡ 'ਚ ਬੱਲੇ-ਬੱਲੇ, 5 ਖ਼ਾਸ ਕੈਟਾਗਰੀਜ਼ 'ਚ ਹੋਈ ਸ਼ਾਮਲ

Monday, Feb 03, 2025 - 03:50 PM (IST)

ਦਿਲਜੀਤ ਦੀ 'ਅਮਰ ਸਿੰਘ ਚਮਕੀਲਾ' ਦੀ ਆਈਫਾ ਐਵਾਰਡ 'ਚ ਬੱਲੇ-ਬੱਲੇ, 5 ਖ਼ਾਸ ਕੈਟਾਗਰੀਜ਼ 'ਚ ਹੋਈ ਸ਼ਾਮਲ

ਐਂਟਰਟੇਨਮੈਂਟ ਡੈਸਕ : ਆਈਫਾ ਡਿਜੀਟਲ ਐਵਾਰਡ 2025 ਲਈ ਨਾਮਜ਼ਦਗੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ, ਜਿਸ 'ਚ ਦਿਲਜੀਤ ਦੋਸਾਂਝ ਅਤੇ ਉਨ੍ਹਾਂ ਦੀ ਬਹੁ-ਚਰਚਿਤ ਓਟੀਟੀ ਫ਼ਿਲਮ 'ਅਮਰ ਸਿੰਘ ਚਮਕੀਲਾ' ਨੇ 5 ਵੱਖ-ਵੱਖ ਅਤੇ ਅਹਿਮ ਕੈਟਾਗਰੀਜ਼ 'ਚ ਆਪਣੀ ਮੌਜ਼ੂਦਗੀ ਦਰਜ ਕਰਵਾਈ ਹੈ। ਇੰਟਰਨੈਸ਼ਨਲ ਇੰਡੀਅਨ ਫਿਲਮ ਅਕੈਡਮੀ ਐਵਾਰਡ (IIFA) ਦਾ 25ਵਾਂ ਐਡੀਸ਼ਨ ਜੈਪੁਰ 'ਚ ਅਗਲੇ ਮਾਰਚ ਮਹੀਨੇ ਪੂਰਾ ਹੋਣ ਜਾ ਰਿਹਾ ਹੈ। ਇਸ ਸ਼ੋਅ ਨੂੰ ਇਸ ਸਾਲ ਬਾਲੀਵੁੱਡ ਦੇ ਕਿੰਗ ਸ਼ਾਹਰੁਖ ਖ਼ਾਨ ਅਤੇ ਚਰਚਿਤ ਸਟਾਰ ਕਾਰਤਿਕ ਆਰੀਅਨ ਹੋਸਟ ਕਰਨ ਜਾ ਰਹੇ ਹਨ।

ਇਹ ਵੀ ਪੜ੍ਹੋ- ਫ਼ਿਲਮ ਇੰਡਸਟਰੀ 'ਚ ਛਾਇਆ ਮਾਤਮ, ਪ੍ਰਸਿੱਧ ਅਦਾਕਾਰ ਦੀ ਹੋਈ ਮੌਤ

ਵਿਸ਼ਵ-ਭਰ ਦੇ ਸਿਨੇਮਾਂ ਗਲਿਆਰਿਆ 'ਚ ਖਿੱਚ ਦਾ ਕੇਂਦਰ ਬਣਨ ਜਾ ਰਹੇ IFFA ਐਵਾਰਡਜ਼ 2025 ਦੀਆਂ ਨਾਮਜ਼ਦਗੀਆਂ 'ਚ ਜਗ੍ਹਾ ਬਣਾਉਣ ਵਾਲੀਆਂ ਓਟੀਟੀ ਫ਼ਿਲਮਾਂ ਅਤੇ ਵੈੱਬ ਸੀਰੀਜ਼ ਫ਼ਿਲਮਾਂ 'ਚ ਅਪਣੀ ਮੌਜ਼ੂਦਗੀ ਦਰ ਕਰਵਾਉਣ ਜਾ ਰਹੀ ਫ਼ਿਲਮ 'ਅਮਰ ਸਿੰਘ ਚਮਕੀਲਾ' ਇੱਕ ਮਾਤਰ ਅਜਿਹੀ ਫ਼ਿਲਮ ਹੋਣ ਦਾ ਮਾਣ ਵੀ ਹਾਸਿਲ ਕਰਨ ਜਾ ਰਹੀ ਹੈ, ਜੋ ਪੂਰੀ ਤਰ੍ਹਾਂ ਪੰਜਾਬ ਦੇ ਬੈਕਡ੍ਰਾਪ 'ਤੇ ਅਧਾਰਿਤ ਹੈ।

PunjabKesari

ਇਹ ਵੀ ਪੜ੍ਹੋ- ਆਮਿਰ ਖ਼ਾਨ ਨੂੰ ਤੀਜੀ ਵਾਰ ਹੋਇਆ ਪਿਆਰ, ਪੂਰੇ ਪਰਿਵਾਰ ਨੂੰ ਵੀ ਕੁੜੀ ਪਸੰਦ

ਬਾਲੀਵੁੱਡ ਦੀ ਉਚ ਪੱਧਰੀ ਸਿਰਜਨਾਤਮਕ ਸ਼ੈਲੀ ਅਧੀਨ ਬਣਾਈ ਗਈ ਇਸ ਫ਼ਿਲਮ ਨੇ ਸਰਵੋਤਮ ਫ਼ਿਲਮ, ਸਰਵੋਤਮ ਨਿਰਦੇਸ਼ਕ (ਇਮਤਿਆਜ਼ ਅਲੀ), ਸਰਵੋਤਮ ਮੁੱਖ ਅਦਾਕਾਰਾ (ਪਰਿਣੀਤੀ ਚੋਪੜਾ), ਸਰਵੋਤਮ ਕਹਾਣੀ ( ਇਮਤਿਆਜ਼ ਅਲੀ-ਸਾਜਿਦ ਅਲੀ) ਤੋਂ ਇਲਾਵਾ ਸਰਵੋਤਮ ਮੁੱਖ ਅਦਾਕਾਰ (ਦਿਲਜੀਤ ਦੋਸਾਂਝ) ਕੈਟਾਗਰੀਜ਼ 'ਚ ਆਪਣੀ ਮੌਜ਼ੂਦਗੀ ਦਰਜ ਕਰਵਾਈ ਹੈ। ਇਨ੍ਹਾਂ ਵੱਲੋ ਵਿਕਰਾਂਤ ਮੇਸੀ, ਪੰਕਜ ਤ੍ਰਿਪਾਠੀ, ਨਵਾਜੂਦੀਨ ਸਿੱਦੀਕੀ, ਪ੍ਰਤੀਕ ਗਾਂਧੀ ਜਿਹੇ ਦਿੱਗਜ਼ ਨਾਵਾਂ ਵਿਚਕਾਰ ਅਪਣੀ ਮੌਜ਼ੂਦਗੀ ਦਰ ਕਰਵਾਈ ਗਈ ਹੈ, ਜੋ ਹਿੰਦੀ ਸਿਨੇਮਾਂ ਖੇਤਰ 'ਚ ਉਨ੍ਹਾਂ ਦੇ ਵਧਦੇ ਜਾ ਰਹੇ ਸਿਨੇਮਾਂ ਕੱਦ ਨੂੰ ਵੀ ਪ੍ਰਤੀਬਿੰਬਤ ਕਰ ਰਹੀ ਹੈ।

ਇਹ ਵੀ ਪੜ੍ਹੋ- ਮਸ਼ਹੂਰ ਪੰਜਾਬੀ ਗਾਇਕ ਬਣਨ ਜਾ ਰਿਹੈ ਪਿਤਾ, ਵਿਆਹ ਤੋਂ 3 ਸਾਲ ਮਗਰੋਂ ਗੂੰਜਣਗੀਆਂ ਕਿਲਕਾਰੀਆਂ

ਵਿੰਡੋ ਸੀਟ ਫਿਲਮਜ਼, ਮੀਡੀਆ ਹੋਲਡਿੰਗਜ਼ LLP ਅਤੇ ਸਾਰੇਗਾਮਾ ਵੱਲੋ ਨਿਰਮਿਤ ਕੀਤੀ ਗਈ ਅਤੇ ਇਮਤਿਆਜ਼ ਅਲੀ ਵੱਲੋ ਨਿਰਦੇਸ਼ਿਤ ਕੀਤੀ ਇਸ ਓਟੀਟੀ ਫ਼ਿਲਮ ਨੂੰ ਆਈਫਾ ਐਵਾਰਡ 'ਚ ਮਿਲੀ ਇਹ ਬਹੁ ਪ੍ਰਵਾਣਤਾ ਨੇ ਸਟਾਰ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਨੂੰ ਮੁੜ ਸੁਰਖੀਆਂ 'ਚ ਲਿਆ ਖੜਾ ਕੀਤਾ ਹੈ, ਜੋ ਇੰਨੀ ਦਿਨੀ ਅਪਣੀ ਵਿਵਾਦਿਤ ਫ਼ਿਲਮ 'ਪੰਜਾਬ 95' ਨੂੰ ਲੈ ਕੇ ਵੀ ਖਾਸੀ ਚਰਚਾ ਦਾ ਵਿਸ਼ਾ ਬਣੇ ਹੋਏ ਹਨ।

 


 


author

sunita

Content Editor

Related News