ਦਿਲਜੀਤ ਨੇ ‘ਚਮਕੀਲਾ’ ਫ਼ਿਲਮ ’ਚ ਅਮਰਜੋਤ ਦਾ ਕਿਰਦਾਰ ਨਿਭਾਅ ਰਹੀ ਪਰਿਣੀਤੀ ਦੀ ਕੀਤੀ ਰੱਜ ਕੇ ਤਾਰੀਫ਼

Monday, Mar 06, 2023 - 10:56 AM (IST)

ਦਿਲਜੀਤ ਨੇ ‘ਚਮਕੀਲਾ’ ਫ਼ਿਲਮ ’ਚ ਅਮਰਜੋਤ ਦਾ ਕਿਰਦਾਰ ਨਿਭਾਅ ਰਹੀ ਪਰਿਣੀਤੀ ਦੀ ਕੀਤੀ ਰੱਜ ਕੇ ਤਾਰੀਫ਼

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਆਪਣੀ ਫ਼ਿਲਮ ‘ਚਮਕੀਲਾ’ ਦੀ ਸ਼ੂਟਿੰਗ ਕਰ ਰਹੇ ਹਨ। ਫ਼ਿਲਮ ਦੇ ਸੈੱਟ ਤੋਂ ਦਿਲਜੀਤ ਦੋਸਾਂਝ ਦੀ ਲੁੱਕ ਸਾਹਮਣੇ ਆ ਰਹੀ ਹੈ, ਜੋ ਬੇਹੱਦ ਹੂ-ਬ-ਹੂ ਚਮਕੀਲਾ ਵਰਗੀ ਹੀ ਲੱਗ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ : ਮੂਸੇ ਵਾਲਾ ਦੇ ਪਿਤਾ ਨੇ ਕੀਤਾ ਸਵਾਲ, ‘ਸਾਨੂੰ ਇੰਨਾ ਦੱਸ ਦਿਓ ਕਿ ਪੁੱਤ ਦੇ ਕਤਲ ਪਿੱਛੇ ਕਿਸ ਦਾ ਹੱਥ?’

ਹਾਲ ਹੀ ’ਚ ਦਿਲਜੀਤ ਦੋਸਾਂਝ ਨੇ ‘ਚਮਕੀਲਾ’ ਫ਼ਿਲਮ ’ਚ ਅਮਰਜੋਤ ਦਾ ਕਿਰਦਾਰ ਨਿਭਾਅ ਰਹੀ ਅਦਾਕਾਰਾ ਪਰਿਣੀਤੀ ਚੋਪੜਾ ਦੀ ਰੱਜ ਕੇ ਤਾਰੀਫ਼ ਕੀਤੀ ਹੈ। ਦਿਲਜੀਤ ਦੋਸਾਂਝ ਨੇ ਲਿਖਿਆ, ‘‘ਫ਼ਿਲਮ ’ਚ ਕਮਾਲ ਕੰਮ ਕੀਤਾ ਪਰਿਣੀਤੀ ਜੀ ਨੇ, ਅਵਿਸ਼ਵਾਸਯੋਗ।’’

PunjabKesari

ਉਥੇ ਪਰਿਣੀਤੀ ਨੇ ਵੀ ਦਿਲਜੀਤ ਦੋਸਾਂਝ ਦੀ ਪੋਸਟ ’ਤੇ ਪ੍ਰਤੀਕਿਰਿਆ ਦਿੱਤੀ ਹੈ। ਪਰਿਣੀਤੀ ਨੇ ਲਿਖਿਆ, ‘‘ਸਭ ਤੋਂ ਵਧੀਆ ਮੁੰਡਾ। ਬਹੁਤ ਸਾਰਾ ਪਿਆਰ ਮੇਰੇ ਚਮਕੀਲਾ।’’

PunjabKesari

ਪਰਿਣੀਤੀ ਨੇ ਇਸ ਤੋਂ ਬਾਅਦ ਇਕ ਹੋਰ ਪੋਸਟ ਸਾਂਝੀ ਕੀਤੀ ਤੇ ਲਿਖਿਆ, ‘‘ਇਮਤਿਆਜ਼ ਸਰ, ਦਿਲਜੀਤ ਤੇ ਟੀਮ ਚਮਕੀਲਾ। ਮੇਰੀ ਜ਼ਿੰਦਗੀ ਹਮੇਸ਼ਾ ਲਈ ਬਦਲ ਗਈ ਹੈ। ਸਭ ਤੋਂ ਸ਼ਾਨਦਾਰ ਕਰਿਊ ਤੇ ਤਜਰਬਾ। ਸ਼ਾਂਤੀ, ਖ਼ੁਸ਼ੀ, ਮੈਡੀਟੇਸ਼ਨ, ਪੰਜਾਬ। ਇਸ ਨੂੰ ਕਦੇ ਵੀ ਨਹੀਂ ਭੁੱਲ ਸਕਦੀ।’’

PunjabKesari

ਦੱਸ ਦੇਈਏ ਕਿ ਦਿਲਜੀਤ ਦੋਸਾਂਝ ਤੇ ਪਰਿਣੀਤੀ ਚੋਪੜਾ ਦੀ ਇਸ ਫ਼ਿਲਮ ਨੂੰ ਮਸ਼ਹੂਰ ਬਾਲੀਵੁੱਡ ਡਾਇਰੈਕਟਰ ਇਮਤਿਆਜ਼ ਅਲੀ ਡਾਇਰੈਕਟ ਕਰ ਰਹੇ ਹਨ। ਫ਼ਿਲਮ ਇਸੇ ਸਾਲ ਰਿਲੀਜ਼ ਹੋਣ ਦੀ ਉਮੀਦ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News