ਦਿਲਜੀਤ ਦੋਸਾਂਝ ਨੇ ਇਸ ਮਾਮਲੇ ’ਚ ਗੋਵਿੰਦਾ ਨੂੰ ਛੱਡਿਆ ਪਿੱਛੇ

07/10/2020 1:57:13 PM

ਜਲੰਧਰ (ਵੈੱਬ ਡੈਸਕ) — ਪ੍ਰਸਿੱਧ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਹਾਲ ਹੀ ’ਚ ਸੋਸ਼ਲ ਮੀਡੀਆ ’ਤੇ ਇੱਕ ਵੀਡੀਓ ਪੋਸਟ ਕੀਤੀ ਹੈ, ਜਿਸ ’ਚ ਉਹ ਗੋਵਿੰਦਾ ਦੇ ਸਟਾਈਲ ’ਚ ਠੁਮਕੇ ਲਾਉਂਦੇ ਹੋਏ ਨਜ਼ਰ ਆ ਰਹੇ ਹਨ। ਦਿਲਜੀਤ ਦੋਸਾਂਝ ਜਿਹੜੇ ਗੀਤ ’ਤੇ ਠੁਮਕੇ ਲਾ ਰਹੇ ਹਨ, ਉਸ ਫ਼ਿਲਮ ਦਾ ਨਾਂ ‘ਦੁਲਹੇ ਰਾਜਾ’ ਹੈ। ਇਸ ਵੀਡੀਓ ਕਲਿਪ ’ਚ ਦਿਲਜੀਤ ਨੂੰ ਕਈ ਕੱਪੜਿਆਂ ’ਚ ਦੇਖਿਆ ਜਾ ਸਕਦਾ ਹੈ। ਉਨ੍ਹਾਂ ਨੇ ਇਸ ਵੀਡੀਓ ਨੂੰ ਕੈਪਸ਼ਨ ਦਿੰਦੇ ਹੋਏ ਕਿਹਾ ਹੈ ‘ਗੋਵਿੰਦਾ ਦੇ ਪ੍ਰਸ਼ੰਸਕਾਂ ਲਈ ਵਾਹ ਵਾਹ ਜੀ ਵਾਹ ਵਾਹ।’ ਦਿਲਜੀਤ ਦਾ ਇਹ ਵੀਡੀਓ ਉਨ੍ਹਾਂ ਦੇ ਇੰਸਟਾ ਸਟੋਰੀ ’ਚ ਦੇਖਿਆ ਜਾ ਸਕਦਾ ਹੈ। ਉਨ੍ਹਾਂ ਨੇ ਇਸ ਵੀਡੀਓ ਨੂੰ ਆਪਣੇ ਇੰਸਟਾ ਸਟੋਰੀ ’ਚ ਸਾਂਝਾ ਕੀਤਾ ਹੈ।

ਦੱਸ ਦਈਏ ਕਿ ਤਾਲਾਬੰਦੀ ਦੇ ਚੱਲਦੇ ਦਿਲਜੀਤ ਆਪਣੇ ਘਰ ’ਚ ਹੀ ਸਮਾਂ ਬਿਤਾ ਰਹੇ ਹਨ। ਉਹ ਅਕਸਰ ਇਸ ਤਰ੍ਹਾਂ ਦੀਆਂ ਵੀਡੀਓ ਸਾਂਝੀਆਂ ਕਰਦੇ ਰਹਿੰਦੇ, ਜਿਨ੍ਹਾਂ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਜਾਂਦਾ ਹੈ।
PunjabKesari
ਕੁਝ ਦਿਨ ਪਹਿਲਾਂ ਹੀ ਦਿਲਜੀਤ ਨੇ ਇੱਕ ਵੀਡੀਓ ਸਾਂਝੀ ਕੀਤੀ ਸੀ, ਜਿਸ ‘ਚ ਇੱਕ ਪਿਓ-ਪੁੱਤ ਦੀ ਗੱਲ-ਬਾਤ ਹੋ ਰਹੀ ਹੈ। ਇਸ ਵੀਡੀਓ ‘ਚ ਬੇਟਾ ਆਪਣੇ ਪਿਤਾ ਨੂੰ ਦੱਸਦਾ ਹੈ ਕਿ ਉਸ ਦੇ ਬੈਂਕ ਖਾਤੇ ‘ਚ ਪਏ ਪੈਸਿਆਂ ਦਾ ਕੀ ਕੁਝ ਕਰੇਗਾ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਦਿਲਜੀਤ ਨੇ ਆਪਣੀ ਕਹਾਣੀ ਵੀ ਦੱਸੀ ਹੈ।

ਦਿਲਜੀਤ ਦੋਸਾਂਝ ਨੇ ਲਿਖਿਆ, ‘ਮੈਂ ਇਹਨਾਂ ਨੂੰ ਨਿੱਜੀ ਤੌਰ ‘ਤੇ ਨਹੀਂ ਜਾਣਦਾ ਕੌਣ ਹਨ ਇਹ ਪਰ ਪੰਜਾਬੀ ਹੋਣ ਕਰਕੇ ਇਹਨਾਂ ਦੀ ਖੁਸ਼ੀ ਮਹਿਸੂਸ ਕਰ ਸਕਦਾ। ਰਵਾ ਦਿੱਤਾ ਇਸ ਵੀਡੀਓ ਨੇ ਮੈਨੂੰ…ਫਾਈਨਟੋਨ ‘ਚ 5 ਸਾਲ ਲਈ ਬੋਂਡ ਐਗਰੀਮੈਂਟ ‘ਚ ਸੀ ਮੈਂ। ਪਹਿਲਾ ਸ਼ੋਅ ਲਾਉਣ ‘ਤੇ ਮੈਨੂੰ 5 ਹਜ਼ਾਰ ਮਿਲੇ ਸਨ ਅਤੇ ਮੈਨੂੰ ਸਮਝ ਨਹੀਂ ਆ ਰਹੀ ਸੀ ਮੈਂ 5 ਹਜ਼ਾਰ ਨਾਲ ਕੀ-ਕੀ ਕਰਾਂ। ਉਹ ਮੇਰੀ ਪਹਿਲੀ ਕਮਾਈ ਸੀ ਇਸ ਲਈ ਗੁਰਦੁਆਰਾ ਸਾਹਿਬ ‘ਚ ਹੀ ਚੜ੍ਹਾਉਣੀ ਸੀ।
PunjabKesari
ਇੱਕ ਅੰਕਲ ਹੁੰਦੇ ਸੀ, ਜਿੱਥੇ ਮੈਂ ਰਹਿੰਦਾ ਸੀ। ਉਹ ਵੀ ਇੱਕਲੇ ਰਹਿੰਦੇ ਸਨ। ਉਨ੍ਹਾਂ ਨੂੰ ਵਾਅਦਾ ਕੀਤਾ ਸੀ ਕਿ ਜਦੋਂ ਮੈਂ ਕੰਮ ਕਰਨ ਲੱਗ ਗਿਆ ਤਾਂ ਉਨ੍ਹਾਂ ਨੂੰ ਸਾਈਕਲ ਲੈ ਕੇ ਦਵਾਂਗਾ। ਜਦੋਂ ਉਨ੍ਹਾਂ ਨੂੰ ਸਾਈਕਲ ਲੈ ਕੇ ਦਿੱਤਾ ਬਹੁਤ ਖੁਸ਼ ਹੋਏ ਅਤੇ ਮੈਂ ਵੀ ਬਹੁਤ ਖੁਸ਼ ਹੋਇਆ ਸੀ। ਖੁਸ਼ ਰਹੋ ਸਾਰੇ ਬਾਬਾ ਚੜਦੀਕਲਾ ‘ਚ ਰੱਖੇ। ਪੈਸੇ ਤਾਂ ਬਹੁਤ ਕਮਾ ਲਏ ਪਰ ਖੁਸ਼ੀ ਗਵਾਚ ਗਈ।…ਹੈਗੀ ਆ ਖੁਸ਼ੀ ਪਰ ਓਨੀਂ ਨਹੀਂ ਰਹੀ ਜਿੰਨੀ ਉਦੋਂ ਹੁੰਦੀ ਸੀ।…ਚਲੋ ਰੱਬ ਜਾਣਦਾ ਸਭ ਕੁਝ।‘‘ ਦਿਲਜੀਤ ਦੀ ਇਹ ਪੋਸਟ ਕਾਫ਼ੀ ਭਾਵੁਕ ਹੈ।
PunjabKesari


sunita

Content Editor

Related News