ਦਿਲਜੀਤ ਦੋਸਾਂਝ ਦੀ ਫ਼ਿਲਮ ''ਚਮਕੀਲਾ'' ਨੂੰ ਮਿਲ ਸਕਦੈ ਇਹ ਵੱਡਾ ਪੁਰਸਕਾਰ

Tuesday, Oct 01, 2024 - 10:25 AM (IST)

ਦਿਲਜੀਤ ਦੋਸਾਂਝ ਦੀ ਫ਼ਿਲਮ ''ਚਮਕੀਲਾ'' ਨੂੰ ਮਿਲ ਸਕਦੈ ਇਹ ਵੱਡਾ ਪੁਰਸਕਾਰ

ਚੰਡੀਗੜ੍ਹ (ਬਿਊਰੋ) : ਹਾਲ ਹੀ ਦੇ ਸਮੇਂ 'ਚ ਨੈੱਟਫਲਿਕਸ 'ਤੇ ਆਨ ਸਟਰੀਮ ਹੋਈ ਹਿੰਦੀ ਫ਼ਿਲਮ 'ਚਮਕੀਲਾ' ਕਾਮਯਾਬੀ ਦੇ ਕਈ ਨਵੇਂ ਅਯਾਮ ਕਾਇਮ ਕਰਨ 'ਚ ਸਫ਼ਲ ਰਹੀ ਹੈ, ਜਿਸ ਨੇ ਕਈ ਮਾਣਮੱਤੇ ਐਵਾਰਡਸ ਵੀ ਝੋਲੀ ਪਾਉਣ ਦੇ ਸਿਲਸਿਲੇ ਨੂੰ ਜਾਰੀ ਰੱਖਦੇ ਹੋਏ ਹੋਣ ਜਾ ਰਹੇ 'ਏਸ਼ੀਅਨ ਫ਼ਿਲਮ ਐਵਾਰਡਸ' 'ਚ ਅਪਣੀ ਸ਼ਾਨਦਾਰ ਮੌਜ਼ੂਦਗੀ ਦਰਜ ਕਰਵਾ ਲਈ ਹੈ, ਜਿਸ ਨੂੰ ਚਾਰ ਅਹਿਮ ਸ਼ੇਣੀਆਂ 'ਚ ਨਾਮਜ਼ਦ ਕੀਤਾ ਗਿਆ ਹੈ। 'ਏ ਵਿੰਡੋ ਸੀਟ ਫਿਲਮ ਪ੍ਰੋਡੋਕਸ਼ਨ' ਅਤੇ 'ਨੈੱਟਫਲਿਕਸ' ਵੱਲੋਂ ਪੇਸ਼ ਕੀਤੀ ਗਈ ਉਕਤ ਫ਼ਿਲਮ ਦਾ ਨਿਰਦੇਸ਼ਨ ਇਮਤਿਆਜ਼ ਅਲੀ ਦੁਆਰਾ ਕੀਤਾ ਗਿਆ, ਜੋ ਬਾਲੀਵੁੱਡ ਦੇ ਮੋਹਰੀ ਕਤਾਰ ਅਤੇ ਬਿਹਤਰੀਨ ਫਿਲਮਕਾਰਾਂ 'ਚ ਅਪਣਾ ਸ਼ੁਮਾਰ ਕਰਵਾਉਣ 'ਚ ਸਫ਼ਲ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ  ਆਈਫਾ ਐਵਾਰਡ 'ਚ ਗੂੰਜਿਆ ਕਰਨ ਔਜਲਾ ਦਾ ਨਾਂ, ਮਿਲਿਆ ਇਹ ਖ਼ਾਸ ਸਨਮਾਨ

ਪੰਜਾਬੀ ਸੰਗੀਤ ਜਗਤ 'ਚ ਧਰੂ ਤਾਰੇ ਵਾਂਗ ਅਪਣੀ ਹੋਂਦ ਦਾ ਇਜ਼ਹਾਰ ਕਰਵਾਉਣ ਵਾਲੇ ਅਜ਼ੀਮ ਗਾਇਕ ਮਰਹੂਮ ਅਮਰ ਸਿੰਘ ਚਮਕੀਲਾ ਦੀ ਬਾਇਓਪਿਕ ਦੇ ਰੂਪ 'ਚ ਸਾਹਮਣੇ ਲਿਆਂਦੀ ਗਈ ਉਕਤ ਫ਼ਿਲਮ 'ਚ ਇੰਟਰਨੈਸ਼ਨਲ ਸਟਾਰ ਦਾ ਰੁਤਬਾ ਹਾਸਲ ਕਰ ਚੁੱਕੇ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਵੱਲੋਂ ਟਾਈਟਲ ਅਤੇ ਲੀਡ ਕਿਰਦਾਰ ਅਦਾ ਕੀਤਾ ਗਿਆ। ਦਿਲਜੀਤ ਨਾਲ ਹਿੰਦੀ ਸਿਨੇਮਾ ਦੀ ਮਸ਼ਹੂਰ ਅਦਾਕਾਰਾ ਪਰਿਣੀਤੀ ਚੋਪੜਾ ਨਜ਼ਰ ਆਈ ਸੀ, ਜਿੰਨ੍ਹਾਂ ਵੱਲੋਂ ਉਨ੍ਹਾਂ ਦੀ ਪਤਨੀ ਮਰਹੂਮ ਅਮਰਜੋਤ ਦੇ ਰੋਲ ਨੂੰ ਬਾਖੂਬੀ ਨਿਭਾਇਆ ਗਿਆ। ਪੰਜਾਬ ਦੇ ਮਾਲਵਾ ਖੇਤਰ ਅਧੀਨ ਆਉਂਦੇ ਨਾਭਾ, ਸੰਗਰੂਰ ਆਦਿ ਇਲਾਕਿਆਂ 'ਚ ਫ਼ਿਲਮਾਈ ਗਈ ਉਕਤ ਪੀਰੀਅਡ ਡਰਾਮਾ ਫ਼ਿਲਮ ਦਾ ਸੰਗੀਤ ਵੀ ਕਾਫ਼ੀ ਮਕਬੂਲੀਅਤ ਹਾਸਲ ਕਰਨ 'ਚ ਸਫ਼ਲ ਰਿਹਾ ਸੀ, ਜਿਸ ਨੂੰ ਸੁਪ੍ਰਸਿੱਧ ਸੰਗੀਤਕਾਰ ਏਆਰ ਰਹਿਮਾਨ ਦੁਆਰਾ ਸੰਗੀਤਬੱਧ ਕੀਤਾ ਗਿਆ।

ਓਧਰ ਜੇਕਰ ਇਸ ਸਾਲ 2024 ਦੇ ਆਖਰੀ ਮਹੀਨੇ ਦਸੰਬਰ 'ਚ ਹੋਣ ਜਾ ਰਹੇ ਏਸ਼ੀਆ ਅਕੈਡਮੀ ਕ੍ਰਿਏਟਿਵ ਐਵਾਰਡਸ ਨਾਲ ਜੁੜੇ ਕੁਝ ਅਹਿਮ ਪਹਿਲੂਆਂ ਦੀ ਗੱਲ ਕਰੀਏ ਤਾਂ ਸਰਵੋਤਮ ਅਤੇ ਆਹਲਾ ਐਵਾਰਡਸ 'ਚ ਮੰਨੇ ਜਾਂਦੇ ਉਕਤ ਐਵਾਰਡਸ ਸਮਾਰੋਹ ਦਾ ਆਯੋਜਨ ਸਿੰਗਾਪੁਰ ਦੇ ਇਤਿਹਾਸਕ ਕੈਪੀਟਲ ਥੀਏਟਰ 'ਚ ਕੀਤਾ ਜਾ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ ਅਦਾਲਤ 'ਚ ਕੰਗਨਾ ਦੀ 'ਐਮਰਜੈਂਸੀ', ਨਵੇਂ ਹੁਕਮਾਂ ਨੇ ਵਧਾਈ ਚਿੰਤਾ

ਜ਼ਿਕਰਯੋਗ ਇਹ ਵੀ ਹੈ ਕਿ ਏਸ਼ੀਆ-ਪ੍ਰਸ਼ਾਂਤ ਖੇਤਰ 'ਚ ਰਚਨਾਤਮਕ ਉੱਤਮਤਾ ਲਈ ਦਿੱਤੇ ਜਾਣ ਵਾਲੇ ਇਹ ਸਭ ਤੋਂ ਵੱਕਾਰੀ ਪੁਰਸਕਾਰ ਮੰਨੇ ਜਾਂਦੇ ਹਨ, ਜਿਸ ਮੱਦੇਨਜ਼ਰ 17 ਦੇਸ਼ਾਂ ਅਤੇ ਖੇਤਰਾਂ ਨਾਲ ਸੰਬੰਧਤ ਬਿਹਤਰੀਨ ਕਲਾਕਾਰਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਅਜ਼ੀਮ ਨਿਰਦੇਸ਼ਕ ਇਮਤਿਆਜ਼ ਅਲੀ ਨਿਰਦੇਸ਼ਿਤ "ਅਮਰ ਸਿੰਘ ਚਮਕੀਲਾ" ਨੂੰ ਜਿੰਨ੍ਹਾਂ ਨਾਮਜ਼ਦਗੀਆਂ 'ਚ ਸ਼ਮੂਲੀਅਤ ਮਿਲੀ ਹੈ, ਉਨ੍ਹਾਂ 'ਚ ਸਰਵੋਤਮ ਫੀਚਰ ਫਿਲਮ, ਸਰਵੋਤਮ ਨਿਰਦੇਸ਼ਨ, ਸਰਵੋਤਮ ਸੰਪਾਦਨ ਅਤੇ ਸਰਵੋਤਮ ਸਾਊਂਡ ਸ਼ਾਮਲ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News