ਇਸ ਦਿਨ ਹੋਵੇਗਾ ‘ਦੇਵਰਾ : ਪਾਰਟ 1’ ਦਾ ਵਰਲਡ ਟੈਲੀਵਿਜ਼ਨ ਪ੍ਰੀਮੀਅਰ

Friday, Oct 24, 2025 - 09:18 AM (IST)

ਇਸ ਦਿਨ ਹੋਵੇਗਾ ‘ਦੇਵਰਾ : ਪਾਰਟ 1’ ਦਾ ਵਰਲਡ ਟੈਲੀਵਿਜ਼ਨ ਪ੍ਰੀਮੀਅਰ

ਮੁੰਬਈ- ਬਾਕਸ ਆਫਿਸ 'ਤੇ ਸਫਲਤਾ ਅਤੇ ਜ਼ਬਰਦਸਤ ਪਬਲਿਕ ਡਿਮਾਂਡ ਤੋਂ ਬਾਅਦ ਸਟਾਰ ਗੋਲਡ ਮੱਚ ਅਵੇਟਿਡ ਐਕਸ਼ਨ ਡਰਾਮਾ ‘ਦੇਵਰਾ : ਪਾਰਟ 1’ ਦਾ ਹਿੰਦੀ ਵਰਲਡ ਟੀ.ਵੀ. ਪ੍ਰੀਮੀਅਰ ਪੇਸ਼ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਫਿਲਮ 26 ਅਕਤੂਬਰ ਰਾਤ 8 ਵਜੇ ਸਟਾਰ ਗੋਲਡ ’ਤੇ ਪ੍ਰਸਾਰਿਤ ਹੋਵੇਗੀ।

ਫਿਲਮ ਨਿਰਮਾਤਾ ਕੋਰਤਾਲਾ ਸ਼ਿਵ ਦੁਆਰਾ ਨਿਰਦੇਸ਼ਿਤ ਅਤੇ ਸੁਧਾਕਰ ਮਿਕੀਲੀਨੇਨੀ ਅਤੇ ਕੋਸਾਰਾਜੂ ਹਰੀਕ੍ਰਿਸ਼ਨਾ ਦੁਆਰਾ ਨਿਰਮਿਤ ‘ਦੇਵਰਾ : ਪਾਰਟ 1’ ਵਿਚ ਜੂਨੀਅਰ ਐੱਨ.ਟੀ.ਆਰ. ਨੇ ਦਮਦਾਰ ਦੇਵਰਾ ਦਾ ਕਿਰਦਾਰ ਨਿਭਾਇਆ ਸੀ ਜੋ ਅਪਰਾਧ ਅਤੇ ਭ੍ਰਿਸ਼ਟਾਚਾਰ ਦੀਆਂ ਤਾਕਤਾਂ ਖਿਲਾਫ ਖੜ੍ਹਾ ਹੁੰਦਾ ਹੈ।

ਫਿਲਮ ਵਿਚ ਸੈਫ ਅਲੀ ਖਾਨ ਖਤਰਨਾਕ ਵਿਲੇਨ ਦੇ ਕਿਰਦਾਰ ਵਿਚ ਨਜ਼ਰ ਆਏ ਸਨ। ਫਿਲਮ ਵਿਚ ਜਾਨ੍ਹਵੀ ਕਪੂਰ ਨੇ ਵੀ ਅਹਿਮ ਕਿਰਦਾਰ ਨਿਭਾਇਆ ਸੀ, ਜੋ ਫਿਲਮ ਦੀ ਕਹਾਣੀ ਦੇ ਭਾਵਨਾਤਮਕ ਕੇਂਦਰ ਵਿਚ ਡੂੰਘਾਈ ਅਤੇ ਸੁੰਦਰਤਾ ਲਿਆਉਂਦਾ ਹੈ।

ਹਿੰਦੀ ਟੀ.ਵੀ. ਪ੍ਰੀਮੀਅਰ ਬਾਰੇ ਗੱਲ ਕਰਦੇ ਹੋਏ ਜੂਨੀਅਰ ਐੱਨ.ਟੀ.ਆਰ. ਨੇ ਕਿਹਾ, “ਦੇਵਰਾ : ਪਾਰਟ 1’ ਨੂੰ ਮਿਲੀ ਪ੍ਰਤੀਕਿਰਿਆ ਸੱਚਮੁਚ ਜ਼ਬਰਦਸਤ ਰਹੀ ਹੈ। ਦਰਸ਼ਕਾਂ ਦੇ ਪਿਆਰ ਅਤੇ ਜਨੂੰਨ ਨੇ ਸਾਨੂੰ ਦਿਖਾਇਆ ਕਿ ਇਹ ਕਹਾਣੀ ਪੂਰੇ ਦੇਸ਼ ਦੇ ਲੋਕਾਂ ਨਾਲ ਕਿੰਨੀ ਡੂੰਘਾਈ ਨਾਲ ਜੁੜੀ ਹੈ।


author

cherry

Content Editor

Related News