ਡਾਇਰੈਕਟਰ ਵਿਵੇਕ ਅਗਨੀਹੋਤਰੀ ਵਿਵਾਦਾਂ 'ਚ, ਪੇਸ਼ੀ ਨਾ ਭੁਗਤਣ 'ਤੇ ਅਦਾਲਤ ਨੇ ਕੀਤੀ ਕਾਰਵਾਈ

Tuesday, Sep 20, 2022 - 03:15 PM (IST)

ਮੁੰਬਈ (ਬਿਊਰੋ) : ਦਿੱਲੀ ਹਾਈ ਕੋਰਟ ਨੇ ਬੀਤੇ ਦਿਨੀਂ ਯਾਨੀਕਿ ਸੋਮਵਾਰ ਨੂੰ ਫ਼ਿਲਮ ਨਿਰਮਾਤਾ ਵਿਵੇਕ ਅਗਨੀਹੋਤਰੀ, ਵਿਗਿਆਨੀ ਆਨੰਦ ਰੰਗਨਾਥਨ, ਮੈਗਜ਼ੀਨ ਅਤੇ ਨਿਊਜ਼ ਪੋਰਟਲ ਸਵਰਾਜ ਖ਼ਿਲਾਫ਼ ਇਕਪਾਸੜ ਕਾਰਵਾਈ ਕੀਤੀ, ਕਿਉਂਕਿ 2018 ਦੇ ਮਾਣਹਾਨੀ ਕੇਸ 'ਚ ਕੋਰਟ ਪੇਸ਼ੀ ਭੁਗਤਣ ਲਈ ਕੋਈ ਨਹੀਂ ਆਇਆ। ਸੁਣਵਾਈ ਦੌਰਾਨ ਜਸਟਿਸ ਸਿਧਾਰਥ ਮ੍ਰਿਦੁਲ ਅਤੇ ਜਸਟਿਸ ਅਮਿਤ ਸ਼ਰਮਾ ਦੇ ਬੈਂਚ ਨੇ ਕਿਹਾ ਕਿ ਨੋਟਿਸ ਜਾਰੀ ਹੋਣ ਦੇ ਬਾਵਜੂਦ ਤਿੰਨਾਂ 'ਚੋਂ ਕੋਈ ਵੀ ਅਦਾਲਤ 'ਚ ਪੇਸ਼ ਨਹੀਂ ਹੋਇਆ। ਇਸ ਲਈ ਅਦਾਲਤ ਨੇ ਸੁਣਵਾਈ ਅੱਗੇ ਵਧਾ ਦਿੱਤੀ ਅਤੇ ਅਗਲੀ ਸੁਣਵਾਈ 16 ਮਾਰਚ ਨੂੰ ਸੂਚੀਬੱਧ ਕਰ ਦਿੱਤੀ।

ਇਹ ਖ਼ਬਰ ਵੀ ਪੜ੍ਹੋ : ਜੰਮੂ-ਕਸ਼ਮੀਰ ’ਚ ਇਮਰਾਨ ਹਾਸ਼ਮੀ ’ਤੇ ਪੱਥਰਬਾਜ਼ੀ, ਸ਼ੂਟਿੰਗ ਖ਼ਤਮ ਕਰਕੇ ਨਿਕਲੇ ਸੀ ਘੁੰਮਣ

ਵਿਵੇਕ ਅਗਨੀਹੋਤਰੀ ਦੀਆਂ ਵਧੀਆਂ ਮੁਸ਼ਕਿਲਾਂ
ਇਹ ਕੇਸ ਹਾਈ ਕੋਰਟ ਦੇ ਜਸਟਿਸ ਐੱਸ ਮੁਰਲੀਧਰ ਵਿਰੁੱਧ ਉਨ੍ਹਾਂ ਦੀਆਂ ਟਿੱਪਣੀਆਂ ਦੇ ਸਬੰਧ 'ਚ ਹੈ, ਜਿਨ੍ਹਾਂ ਨੇ 2018 'ਚ ਭੀਮ ਕੋਰੇਗਾਓਂ ਕੇਸ 'ਚ ਅਧਿਕਾਰ ਕਾਰਕੁਨ ਗੌਤਮ ਨਵਲੱਖਾ ਦੀ ਨਜ਼ਰਬੰਦੀ ਦੇ ਹੁਕਮ ਅਤੇ ਟਰਾਂਜ਼ਿਟ ਰਿਮਾਂਡ ਨੂੰ ਰੱਦ ਕਰ ਦਿੱਤਾ ਸੀ। ਕੇਸ ਅਨੁਸਾਰ, ਆਰ. ਐੱਸ. ਐੱਸ. ਵਿਚਾਰਕ ਸ. ਜਸਟਿਸ ਮੁਰਲੀਧਰ ਦੁਆਰਾ ਪੱਖਪਾਤ ਦਾ ਦੋਸ਼ ਲਗਾਉਣ ਵਾਲੇ ਗੁਰੂਮੂਰਤੀ ਦੇ ਟਵੀਟ ਤੋਂ ਬਾਅਦ ਬਚਾਓ ਪੱਖਾਂ ਖ਼ਿਲਾਫ਼ ਸੁਓ ਮੋਟੂ ਮਾਣਹਾਨੀ ਦੀ ਕਾਰਵਾਈ ਸ਼ੁਰੂ ਕੀਤੀ ਗਈ ਸੀ। ਆਪਣੇ ਟਵੀਟ 'ਚ ਉਸ ਨੇ ਅਪ੍ਰੋਚ ਨਾਮਕ ਬਲਾਗ ਦੇ ਇੱਕ ਲਿੰਕ ਨੂੰ ਰੀਟਵੀਟ ਕੀਤਾ, ਜਿਸ 'ਚ ਲਿਖਿਆ ਸੀ, ''ਦਿੱਲੀ ਹਾਈ ਕੋਰਟ ਦੇ ਜਸਟਿਸ ਮੁਰਲੀਧਰ ਦੇ ਗੌਤਮ ਨਵਲੱਖਾ ਨਾਲ ਸਬੰਧਾਂ ਦਾ ਖ਼ੁਲਾਸਾ ਕਿਉਂ ਨਹੀਂ ਕੀਤਾ ਗਿਆ।''

ਇਹ ਖ਼ਬਰ ਵੀ ਪੜ੍ਹੋ : ਸਾਊਥ ਅਦਾਕਾਰਾ ਨੇ ਕੀਤੀ ਖ਼ੁਦਕੁਸ਼ੀ, ਕਮਰੇ 'ਚ ਲਟਕਦੀ ਮਿਲੀ ਲਾਸ਼

ਪਹਿਲਾਂ ਵੀ ਭੇਜਿਆ ਗਿਆ ਸੀ ਨੋਟਿਸ
ਐਡਵੋਕੇਟ ਰਾਜਸ਼ੇਖਰ ਰਾਓ ਵੱਲੋਂ ਤਤਕਾਲੀ ਚੀਫ਼ ਜਸਟਿਸ ਰਾਜੇਂਦਰ ਮੈਨਨ ਨੂੰ ਇੱਕ ਪੱਤਰ ਲਿਖਣ ਤੋਂ ਬਾਅਦ ਅਦਾਲਤ ਨੇ ਟਵੀਟ ਅਤੇ ਲੇਖ ਦਾ ਨੋਟਿਸ ਲਿਆ, ਜਿਸ 'ਚ ਦੋਸ਼ ਲਾਇਆ ਗਿਆ ਸੀ ਕਿ ਲੇਖ ਅਤੇ ਗੁਰੂਮੂਰਤੀ ਦਾ ਰੀਟਵੀਟ ਹਾਈ ਕੋਰਟ ਦੇ ਮੌਜੂਦਾ ਜੱਜ 'ਤੇ ਹਮਲਾ ਕਰਨ ਦੀ ਜਾਣਬੁੱਝ ਕੇ ਕੀਤੀ ਗਈ ਕੋਸ਼ਿਸ਼ ਸੀ। ਗੁਰੂਮੂਰਤੀ ਨੂੰ ਬਾਅਦ 'ਚ ਮੁਆਫ਼ੀ ਮੰਗਣ ਤੋਂ ਬਾਅਦ ਕੇਸ ਤੋਂ ਹਟਾ ਦਿੱਤਾ ਗਿਆ ਸੀ ਪਰ ਅਗਨੀਹੋਤਰੀ ਅਤੇ ਰੰਗਨਾਥਨ ਸਮੇਤ ਹੋਰ ਲੋਕ ਅਜੇ ਵੀ ਬਚਾਅ ਪੱਖ 'ਚ ਹਨ। ਦੱਸਿਆ ਜਾਂਦਾ ਹੈ ਕਿ ਇਸ ਤੋਂ ਪਹਿਲਾਂ ਵੀ ਵਿਵੇਕ ਅਗਨੀਹੋਤਰੀ ਨੂੰ ਉਨ੍ਹਾਂ ਦੇ ਟਵੀਟ 'ਤੇ ਮਾਣਹਾਨੀ ਨੋਟਿਸ ਭੇਜਿਆ ਗਿਆ ਸੀ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


sunita

Content Editor

Related News