ਰਣਵੀਰ ਸਿੰਘ ਅਤੇ ਰਣਬੀਰ ਕਪੂਰ ਬਾਰੇ ਇਹ ਕੀ ਬੋਲ ਗਈ ਬਾਲੀਵੁੱਡ ਅਭਿਨੇਤਰੀ ਦੀਪਿਕਾ (ਦੇਖੋ ਤਸਵੀਰਾਂ)

Saturday, Dec 12, 2015 - 11:56 AM (IST)

ਰਣਵੀਰ ਸਿੰਘ ਅਤੇ ਰਣਬੀਰ ਕਪੂਰ ਬਾਰੇ ਇਹ ਕੀ ਬੋਲ ਗਈ ਬਾਲੀਵੁੱਡ ਅਭਿਨੇਤਰੀ ਦੀਪਿਕਾ (ਦੇਖੋ ਤਸਵੀਰਾਂ)

 
ਮੁੰਬਈ— ਬਾਲੀਵੁੱਡ ਦੀ ਡਿੰਪਲ ਗਰਲ ਅਦਾਕਾਰਾ ਦੀਪਿਕਾ ਪਾਦੁਕੋਣ ਦਾ ਕਹਿਣਾ ਹੈ ਕਿ ਰਣਬੀਰ ਕਪੂਰ ਅਤੇ ਰਣਵੀਰ ਸਿੰਘ ਦਰਮਿਆਨ ਤੁਲਨਾ ਨਹੀਂ ਕੀਤੀ ਜਾਣੀ ਚਾਹੀਦੀ। ਦੀਪਿਕਾ ਪਾਦੁਕੋਣ ਦੀ ਜੋੜੀ ਸਿਲਵਰ ਸਕਰੀਨ ''ਤੇ ਇਨ੍ਹਾਂ ਦੋਹਾਂ ਨਾਲ ਕਾਫੀ ਪਸੰਦ ਕੀਤੀ ਜਾਂਦੀ ਹੈ। ਰਣਵੀਰ ਅਤੇ ਰਣਬੀਰ ਨਾਲ ਦੀਪਿਕਾ ਦੀ ਜੋੜੀ ਫਿਲਮ ਅਤੇ ਇਸ ਦੇ ਪ੍ਰਚਾਰ ਦੌਰਾਨ ਚਰਚਾ ਦਾ ਵਿਸ਼ਾ ਬਣੀ ਰਹਿੰਦੀ ਹੈ।
ਦੀਪਿਕਾ ਨੇ ਕਿਹਾ, ''''ਲੋਕਾਂ ਨੂੰ ਲੱਗਦਾ ਹੈ ਕਿ ਫਿਲਮ ''ਪੀਕੂ'' ''ਚ ਇਰਫਾਨ ਨਾਲ ਮੇਰੀ ਚੰਗੀ ਕੈਮਿਸਟਰੀ ਰਹੀ ਪਰ ਉਸ ਵੇਲੇ ਕਿਸੇ ਨੇ ਕੋਈ ਸਵਾਲ ਨਹੀਂ ਕੀਤਾ। ਉਹ ਉਨ੍ਹਾਂ ਨਾਲ ਮੈਨੂੰ ਹੌਟ ਨਹੀਂ ਕਹਿੰਦੇ? ਤਾਂ ਫਿਰ ਰਣਵੀਰ ਅਤੇ ਰਣਬੀਰ ਵਿਚਕਾਰ ਤੁਲਨਾ ਕਿਉਂ? ਕਈ ਵਾਰ ਮੈਂ ਫਿਲਮ ''ਚ ਰਣਵੀਰ ਨਾਲ ਸਵੀਟ ਰੋਮਾਂਸ ਕਰਦੀ ਹਾਂ ਅਤੇ ਕਈ ਵਾਰ ਰਣਬੀਰ ਨਾਲ ਸੈਂਸ਼ੂਅਲ-ਪੈਸ਼ਨੇਟ ਫਿਲਮ ਤਾਂ ਇਸ ''ਚ ਤੁਲਣਾ ਦਾ ਕੀ ਮਤਲਬ ਹੋਇਆ।
ਦੀਪਿਕਾ-ਰਣਵੀਰ ਦੀ ਜੋੜੀ ਵਾਲੀ ਫਿਲਮ ਸੰਜੇ ਲੀਲਾ ਭੰਸਾਲੀ ਦੇ ਨਿਰਦੇਸ਼ਨ ''ਚ ਬਣੀ ''ਬਾਜੀਰਾਓ-ਮਸਤਾਨੀ'' ਪ੍ਰਦਰਸ਼ਿਤ ਹੋਣ ਵਾਲੀ ਹੈ। ਦੀਪਿਕਾ ਨੇ ਕਿਹਾ, ''''ਮੈਨੂੰ ਕਿਸੇ ਨਾਲ ਰੇਸ ਨਹੀਂ ਲਗਾਉਣੀ। ਮੈਂ ਨਿਰਦੇਸ਼ਕ ਨਾਲ ਆਪਣੀ ਐਨਰਜ਼ੀ ਅਤੇ ਤਾਲਮੇਲ ਨੂੰ ਲੈ ਕੇ ਸਪਸ਼ਟ ਹਾਂ। ਰਣਵੀਰ ਅਤੇ ਮੈਂ ਵਖਰੇ ਹਾਂ। ਦੂਜੇ ਪਾਸੇ ਰਣਵੀਰ ਅਤੇ ਸੰਜੇ ਸਰ ਵੱਖ ਹਨ।
ਅਸੀਂ ਇੱਕਠੇ ਫਿਲਮ ''ਰਾਮ-ਲੀਲਾ'' ਕੀਤੀ ਹੈ, ਜੋ ਮੇਰੇ ਲਈ ਹੁਣ ਤੱਕ ਦੀ ਸਭ ਤੋਂ ਔਖੀ ਫਿਲਮ ਰਹੀ ਹੈ। ਇਸ ਤੋਂ ਬਾਅਦ ਫਿਲਮ ''ਬਾਜੀਰਾਓ-ਮਸਤਾਨੀ'' ਕੀਤੀ ਹੈ। ਮੇਰੇ ਅਤੇ ਸੰਜੇ ਸਰ ''ਚ ਇਕ ਵੱਖਰਾ ਕਨੈਕਸ਼ਨ ਹੈ। ਕੰਮ ਦੇ ਪ੍ਰਤੀ ਸਾਨੂੰ ਜ਼ਿਆਦਾ ਕਹਿਣ ਦੀ ਲੋੜ ਨਹੀਂ ਪੈਂਦੀ। ਉਹ ਮੇਰੇ ਵੱਲ ਵੇਖਦੇ ਹਨ ਅਤੇ ਮੈਂ ਉਨ੍ਹਾਂ ਵੱਲ, ਗੱਲ ਸਮਝ ''ਚ ਆ ਜਾਂਦੀ ਹੈ।''''


Related News