ਦੀਪਿਕਾ ਪਾਦੁਕੋਣ ਦੀ ਨਵੀਂ ਲੁੱਕ ਦਾ ਲੋਕਾਂ ਨੇ ਉਡਾਇਆ ਮਜ਼ਾਕ
Saturday, Mar 05, 2022 - 05:37 PM (IST)
ਮੁੰਬਈ (ਬਿਊਰੋ)– ਬਾਲੀਵੁੱਡ ’ਚ ਕੁਝ ਸਿਤਾਰੇ ਅਜਿਹੇ ਹਨ, ਜਿਨ੍ਹਾਂ ’ਤੇ ਟਰੋਲਰਜ਼ ਦੀਆਂ ਨਜ਼ਰਾਂ ਹਮੇਸ਼ਾ ਰਹਿੰਦੀਆਂ ਹਨ। ਇਸ ਲਿਸਟ ’ਚ ਹੁਣ ਦੀਪਿਕਾ ਪਾਦੁਕੋਣ ਦਾ ਨਾਂ ਵੀ ਜੁੜ ਗਿਆ ਹੈ। ਹਰ 10-15 ਦਿਨਾਂ ਬਾਅਦ ਦੀਪਿਕਾ ਨੂੰ ਲੋਕ ਕਿਸੇ ਨਾ ਕਿਸੇ ਗੱਲ ’ਤੇ ਟਰੋਲ ਕਰ ਹੀ ਦਿੰਦੇ ਹਨ।
ਇਹ ਖ਼ਬਰ ਵੀ ਪੜ੍ਹੋ : ਸਲਮਾਨ ਖ਼ਾਨ ਨੇ ਕਰਵਾ ਲਿਆ ਵਿਆਹ! ਵੀਡੀਓ ਸਾਂਝੀ ਕਰਕੇ ਖ਼ੁਦ ਕੀਤਾ ਖ਼ੁਲਾਸਾ
ਅਦਾਕਾਰਾ ਨੂੰ ਉਸ ਦੇ ਨਵੇਂ ਏਅਰਪੋਰਟ ਲੁੱਕ ਦੇ ਚਲਦਿਆਂ ਮੁੜ ਤੋਂ ਟਰੋਲਿੰਗ ਦਾ ਸ਼ਿਕਾਰ ਹੋਣਾ ਪਿਆ ਹੈ। ਅਸਲ ’ਚ ਦੀਪਿਕਾ ਪਾਦੁਕੋਣ ਆਪਣੀ ਆਗਾਮੀ ਫ਼ਿਲਮ ‘ਪਠਾਨ’ ਦੇ ਅਗਲੇ ਸ਼ੈਡਿਊਲ ਲਈ ਸਪੇਨ ਰਵਾਨਾ ਹੋਈ ਹੈ। ਦੀਪਿਕਾ ਨਾਲ ਸ਼ਾਹਰੁਖ਼ ਖ਼ਾਨ ਤੇ ਜੌਨ ਅਬ੍ਰਾਹਮ ਨੂੰ ਵੀ ਕੁਝ ਘੰਟੇ ਪਹਿਲਾਂ ਮੁੰਬਈ ਏਅਰਪੋਰਟ ’ਤੇ ਦੇਖਿਆ ਗਿਆ ਹੈ।
ਮੁੰਬਈ ਏਅਰਪੋਰਟ ’ਤੇ ਦੀਪਿਕਾ ਪਾਦੁਕੋਣ ਨੂੰ ਲੇਟੇਕਸ ਪੈਂਟ ਤੇ ਹਾਈ ਨੈੱਕ ਪੁਲਓਵਰ ਤੇ ਸੇਮ ਕਲਰ ਦੇ ਹੀ ਕੈਪ ਨਾਲ ਸਪਾਟ ਕੀਤਾ ਗਿਆ। ਸਾਹਮਣੇ ਆਈ ਦੀਪਿਕਾ ਪਾਦੁਕੋਣ ਦੀ ਵੀਡੀਓ ਨੂੰ ਦੇਖਣ ਤੋਂ ਬਾਅਦ ਟਰੋਲਰਜ਼ ਰੁਕਣ ਦਾ ਨਾਂ ਹੀ ਨਹੀਂ ਲੈ ਰਹੇ ਹਨ।
ਇਕ ਸ਼ਖ਼ਸ ਨੇ ਇਸ ਵੀਡੀਓ ’ਤੇ ਕੁਮੈਂਟ ਕੀਤਾ, ‘ਦੀਪਿਕਾ ਦਾ ਫੈਸ਼ਨ ਸੈਂਸ ਦਿਨ-ਬ-ਦਿਨ ਖ਼ਰਾਬ ਹੁੰਦਾ ਜਾ ਰਿਹਾ ਹੈ।’ ਦੂਜੇ ਯੂਜ਼ਰ ਨੇ ਲਿਖਿਆ, ‘ਦੀਪਿਕਾ ਦਾ ਨਵਾਂ ਸਟਾਈਲ ਦੇਖ ਕੇ ਤਾਂ ਇਹੀ ਲੱਗ ਰਿਹਾ ਹੈ ਕਿ ਇਹ ਸਭ ਰਣਵੀਰ ਸਿੰਘ ਦੀ ਸੰਗਤ ਦਾ ਹੀ ਅਸਰ ਹੈ।’ ਉਥੇ ਇਕ ਹੋਰ ਯੂਜ਼ਰ ਨੇ ਲਿਖਿਆ, ‘ਦੀਪਿਕਾ ਨੇ ਕੀ ਰਣਵੀਰ ਨੂੰ ਆਪਣਾ ਸਟਾਈਲਿਸਟ ਬਣਾ ਲਿਆ ਹੈ?’
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।