ਪ੍ਰੈਗਨੈਂਸੀ ਦੇ 7ਵੇਂ ਮਹੀਨੇ 'ਚ ਦੀਪਿਕਾ ਪਾਦੂਕੋਣ ਕਰ ਰਹੀ ਹੈ ਵਰਕਆਊਟ, ਪੋਸਟ ਕੀਤੀ ਸ਼ੇਅਰ

Thursday, Jul 04, 2024 - 10:55 AM (IST)

ਪ੍ਰੈਗਨੈਂਸੀ ਦੇ 7ਵੇਂ ਮਹੀਨੇ 'ਚ ਦੀਪਿਕਾ ਪਾਦੂਕੋਣ ਕਰ ਰਹੀ ਹੈ ਵਰਕਆਊਟ, ਪੋਸਟ ਕੀਤੀ ਸ਼ੇਅਰ

ਮੁੰਬਈ- ਅਦਾਕਾਰਾ ਦੀਪਿਕਾ ਪਾਦੂਕੋਣ ਇਨ੍ਹੀਂ ਦਿਨੀਂ ਮਾਂ ਬਣਨ ਦੇ ਰਾਹ 'ਤੇ ਹੈ। ਉਹ ਜਲਦੀ ਹੀ ਪਤੀ ਰਣਵੀਰ ਸਿੰਘ ਦੇ ਪਹਿਲੇ ਬੱਚੇ ਦਾ ਸਵਾਗਤ ਕਰੇਗੀ। ਅਜਿਹੇ 'ਚ ਉਹ ਆਪਣਾ ਬਹੁਤ ਧਿਆਨ ਰੱਖ ਰਹੀ ਹੈ ਅਤੇ ਆਪਣੇ ਪ੍ਰੈਗਨੈਂਸੀ ਪੀਰੀਅਡ ਦਾ ਆਨੰਦ ਲੈ ਰਹੀ ਹੈ। ਦੀਪਿਕਾ ਆਪਣੇ ਸੱਤਵੇਂ ਮਹੀਨੇ 'ਚ ਵੀ ਕਾਫੀ ਵਰਕਆਊਟ ਕਰ ਰਹੀ ਹੈ। ਹਾਲ ਹੀ 'ਚ ਅਦਾਕਾਰਾ ਨੇ ਵਰਕਆਊਟ ਕਰਦੇ ਹੋਏ ਆਪਣੀ ਇਕ ਤਸਵੀਰ ਸ਼ੇਅਰ ਕੀਤੀ ਹੈ, ਜੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।

ਇਹ ਵੀ ਪੜ੍ਹੋ- ਸਿਧਾਰਥ ਮਲਹੋਤਰਾ ਨੇ ਆਪਣੇ ਨਾਂ ਤੋਂ ਹੋਈ ਠੱਗੀ ਬਾਰੇ ਸਾਂਝੀ ਕੀਤੀ ਪੋਸਟ , ਫੈਨਜ਼ ਨੂੰ ਕੀਤੀ ਇਹ ਅਪੀਲ

ਦੀਪਿਕਾ ਪਾਦੂਕੋਣ ਨੇ ਆਪਣੇ ਇੰਸਟਾਗ੍ਰਾਮ 'ਤੇ ਵਰਕਆਊਟ ਦੀ ਤਸਵੀਰ ਸ਼ੇਅਰ ਕਰਦੇ ਹੋਏ ਕਿਹਾ ਕਿ ਇਹ ਸੈਲਫ ਕੇਅਰ ਦਾ ਮਹੀਨਾ ਹੈ। ਉਸ ਨੇ ਲਿਖਿਆ, "ਮੈਨੂੰ ਚੰਗੀ ਵਰਕਆਊਟ ਪਸੰਦ ਹੈ। ਮੈਂ ਚੰਗੀ ਦਿੱਸਣ ਲਈ ਨਹੀਂ ਬਲਕਿ ਫਿੱਟ ਮਹਿਸੂਸ ਕਰਨ ਲਈ ਕਸਰਤ ਕਰਦੀ ਹਾਂ, ਕਸਰਤ ਮੇਰੀ ਜੀਵਨ ਸ਼ੈਲੀ ਦਾ ਹਿੱਸਾ ਰਹੀ ਹੈ। ਹਾਲਾਂਕਿ, ਜਦੋਂ ਮੈਂ ਵਰਕਆਊਟ 'ਚ ਫਿੱਟ ਨਹੀਂ ਹੋ ਪਾਉਂਦੀ, ਤਾਂ ਮੈਂ ਹਰ ਰੋਜ਼ ਇਸ ਨੂੰ ਸਧਾਰਨ 5-ਮਿੰਟ ਦੀ ਰੁਟੀਨ ਦਾ ਅਭਿਆਸ ਕਰਦੀ ਹਾਂ। ਮੈਂ ਇਸ ਨੂੰ ਹਰ ਰੋਜ਼ ਕਰਦੀ ਹੈ, ਚਾਹੇ ਮੈਂ ਵਰਕਆਊਟ ਕਰਾਂ ਜਾਂ ਨਹੀਂ।" ਇਸ ਦੇ ਨਾਲ ਹੀ ਅਦਾਕਾਰਾ ਨੇ ਦੱਸਿਆ ਕਿ ਸਰੀਰਕ ਅਤੇ ਮਾਨਸਿਕ ਸਿਹਤ ਦੇ ਨਾਲ-ਨਾਲ ਇਹ ਕਸਰਤ ਇਮਿਊਨ ਸਿਸਟਮ ਅਤੇ ਨਰਵਸ ਸਿਸਟਮ ਨੂੰ ਵੀ ਮਜ਼ਬੂਤ ​​ਕਰਦੀ ਹੈ।

 

 
 
 
 
 
 
 
 
 
 
 
 
 
 
 
 

A post shared by दीपिका पादुकोण (@deepikapadukone)

ਤਸਵੀਰ 'ਚ ਦੇਖਿਆ ਜਾ ਸਕਦਾ ਹੈ ਕਿ ਦੀਪਿਕਾ ਆਪਣੀ ਕਮਰ ਜ਼ਮੀਨ 'ਤੇ ਰੱਖ ਕੇ ਵਰਕਆਊਟ ਕਰ ਰਹੀ ਹੈ ਅਤੇ ਉਸ ਨੇ ਲੱਤਾਂ ਕੰਧ ਦੇ ਸਹਾਰੇ ਉਠਾਈਆਂ ਹੋਈਆਂ ਹਨ ਅਤੇ ਦੋਵੇਂ ਹੱਥ ਬੇਬੀ ਬੰਪ 'ਤੇ ਰੱਖੇ ਹੋਏ ਨਜ਼ਰ ਆ ਰਹੇ ਹਨ। ਇਸ ਦੌਰਾਨ ਉਹ ਬਲੈਕ ਆਊਟਫਿਟ 'ਚ ਨਜ਼ਰ ਆ ਰਹੀ ਹੈ।ਪ੍ਰਸ਼ੰਸਕ ਅਦਾਕਾਰਾ ਦੀ ਇਸ ਤਸਵੀਰ ਨੂੰ ਕਾਫੀ ਪਸੰਦ ਕਰ ਰਹੇ ਹਨ ਅਤੇ ਕੁਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਵੀ ਦੇ ਰਹੇ ਹਨ।ਕੰਮ ਦੀ ਗੱਲ ਕਰੀਏ ਤਾਂ ਹਾਲ ਹੀ 'ਚ ਦੀਪਿਕਾ ਪਾਦੁਕੋਣ ਫ਼ਿਲਮ ਕਲਕੀ 2898 ਏ.ਡੀ. 'ਚ ਨਜ਼ਰ ਆਈ ਸੀ। ਇਸ ਫ਼ਿਲਮ 'ਚ ਉਹ ਪ੍ਰਭਾਸ, ਅਮਿਤਾਭ ਬੱਚਨ ਅਤੇ ਕਮਲ ਹਾਸਨ ਨਾਲ ਨਜ਼ਰ ਆ ਰਹੀ ਹੈ। ਫ਼ਿਲਮ ਦਾ ਨਿਰਦੇਸ਼ਨ ਨਾਗ ਅਸ਼ਵਿਨ ਨੇ ਕੀਤਾ ਹੈ।


author

Priyanka

Content Editor

Related News