ਡਰੱਗਜ਼ ਕੇਸ: ਰਣਵੀਰ ਸਿੰਘ ਨਾਲ ਮੁੰਬਈ ਪਹੁੰਚੀ ਦੀਪਿਕਾ ਪਾਦੂਕੋਣ, ਪੇਸ਼ੀ ਤੋਂ ਪਹਿਲਾਂ ਹੀ ਉੱਡੀ ਚਿਹਰੇ ਦੀ ਰੰਗਤ

Friday, Sep 25, 2020 - 09:04 AM (IST)

ਡਰੱਗਜ਼ ਕੇਸ: ਰਣਵੀਰ ਸਿੰਘ ਨਾਲ ਮੁੰਬਈ ਪਹੁੰਚੀ ਦੀਪਿਕਾ ਪਾਦੂਕੋਣ, ਪੇਸ਼ੀ ਤੋਂ ਪਹਿਲਾਂ ਹੀ ਉੱਡੀ ਚਿਹਰੇ ਦੀ ਰੰਗਤ

ਮੁੰਬਈ(ਬਿਊਰੋ) : ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਬਾਲੀਵੁੱਡ ਡਰੱਗਜ਼ ਮਾਮਲੇ ਵਿਚ ਐਨ. ਸੀ. ਬੀ. ਦੀ ਜਾਂਚ ਦਾ ਸਾਹਮਣਾ ਕਰਨ ਲਈ ਗੋਆ ਤੋਂ ਮੁੰਬਈ ਪਹੁੰਚ ਗਈ ਹੈ। ਉਸ ਦੇ ਨਾਲ ਉਸ ਦਾ ਪਤੀ ਰਣਵੀਰ ਸਿੰਘ ਵੀ ਮੌਜੂਦ ਸੀ। ਦੀਪਿਕਾ ਚਾਰਟਰਡ ਜਹਾਜ਼ ਤੋਂ ਮੁੰਬਈ ਆਈ ਹੈ।
PunjabKesari
ਦੱਸ ਦੇਈਏ ਕਿ ਐਨ. ਸੀ. ਬੀ. ਨੇ ਬਾਲੀਵੁੱਡ ਦੇ ਕਈ ਮਸ਼ਹੂਰ ਹਸਤੀਆਂ ਨੂੰ ਸੰਮਨ ਭੇਜੇ ਹਨ, ਜਿਨ੍ਹਾਂ ਵਿਚ ਦੀਪਿਕਾ ਪਾਦੂਕੋਣ, ਸਾਰਾ ਅਲੀ ਖਾਨ, ਰਕੂਲ ਪ੍ਰੀਤ ਸਿੰਘ ਅਤੇ ਸ਼ਰਧਾ ਕਪੂਰ ਸ਼ਾਮਲ ਹਨ।
PunjabKesari
ਐਨ. ਸੀ. ਬੀ. ਵਲੋਂ ਦੀਪਿਕਾ ਪਾਦੂਕੋਣ ਨੂੰ 25 ਸਤੰਬਰ ਨੂੰ ਪੇਸ਼ ਹੋਣ ਲਈ ਨੋਟਿਸ ਭੇਜਿਆ ਗਿਆ ਸੀ। ਹੁਣ ਖ਼ਬਰ ਆਈ ਹੈ ਕਿ ਦੀਪਿਕਾ 26 ਸਤੰਬਰ ਨੂੰ ਐਨ. ਸੀ. ਬੀ. ਦੇ ਸਾਹਮਣੇ ਪੇਸ਼ ਹੋਵੇਗੀ। ਰਕੂਲ ਪ੍ਰੀਤ ਸਿੰਘ ਅੱਜ ਐਨ. ਸੀ. ਬੀ. ਸਾਹਮਣੇ ਪੇਸ਼ ਹੋਵੇਗੀ। ਇਸ ਦੇ ਨਾਲ ਹੀ ਸਾਰਾ ਅਲੀ ਖਾਨ ਅਤੇ ਸ਼ਰਧਾ ਕਪੂਰ 26 ਸਤੰਬਰ ਨੂੰ ਐਨ. ਸੀ. ਬੀ. ਦੇ ਸਾਹਮਣੇ ਪੇਸ਼ ਹੋਣਗੀਆਂ।
PunjabKesari


author

sunita

Content Editor

Related News