ਅਦਾਕਾਰ Darshan ਹਸਪਤਾਲ ''ਚ ਦਾਖ਼ਲ, ਜੇਲ੍ਹ ''ਚ ਵਿਗੜੀ ਹਾਲਤ

Wednesday, Oct 23, 2024 - 02:30 PM (IST)

ਅਦਾਕਾਰ Darshan ਹਸਪਤਾਲ ''ਚ ਦਾਖ਼ਲ, ਜੇਲ੍ਹ ''ਚ ਵਿਗੜੀ ਹਾਲਤ

ਵੈੱਬ ਡੈਸਕ- ਕੰਨੜ ਸੁਪਰਸਟਾਰ ਦਰਸ਼ਨ ਥੂਗੁਦੀਪ ਅਤੇ ਉਸ ਦੀ ਕਥਿਤ ਪ੍ਰੇਮਿਕਾ ਅਤੇ ਅਦਾਕਾਰਾ ਪਵਿੱਤਰਾ ਗੌੜਾ ਇਸ ਸਮੇਂ ਜੇਲ੍ਹ 'ਚ ਹਨ। ਇਹ ਦੋਵੇਂ ਰੇਣੁਕਾਸਵਾਮੀ ਕਤਲ ਕੇਸ ਦੇ ਮੁੱਖ ਮੁਲਜ਼ਮ ਹਨ ਅਤੇ ਇਸ ਮਾਮਲੇ 'ਚ ਜੂਨ ਤੋਂ ਜੇਲ੍ਹ 'ਚ ਹਨ। ਇਸ ਦੌਰਾਨ ਸੋਸ਼ਲ ਮੀਡੀਆ 'ਤੇ ਅਦਾਕਾਰ ਦਰਸ਼ਨ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ 'ਚ ਉਹ ਪੁਲਸ ਵੈਨ 'ਚੋਂ ਬਾਹਰ ਨਿਕਲ ਕੇ ਭੀੜ 'ਚ ਘਿਰਿਆ ਨਜ਼ਰ ਆ ਰਿਹਾ ਹੈ।

ਦਰਸ਼ਨ ਕਿਉਂ ਪੁੱਜੇ ਹਸਪਤਾਲ ?
ਰੇਣੁਕਾਸਵਾਮੀ ਹੱਤਿਆ ਕਾਂਡ ਦੇ ਦੋਸ਼ੀ ਕੰਨੜ ਅਦਾਕਾਰ ਦਰਸ਼ਨ ਥੂਗੁਦੀਪ ਨੂੰ ਸੋਮਵਾਰ ਨੂੰ ਕਰਨਾਟਕ ਦੇ ਇੱਕ ਹਸਪਤਾਲ 'ਚ ਲਿਆਂਦਾ ਗਿਆ। ਦੱਸਿਆ ਜਾ ਰਿਹਾ ਹੈ ਕਿ ਪਿੱਠ 'ਚ ਦਰਦ ਦੀ ਸ਼ਿਕਾਇਤ ਤੋਂ ਬਾਅਦ ਪੁਲਸ ਅਦਾਕਾਰ ਨੂੰ ਇਲਾਜ ਲਈ ਬੇਲਾਰੀ ਦੇ ਵਿਜੇਨਗਰ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ ਲੈ ਕੇ ਆਈ। ਇਕ ਰਿਪੋਰਟ ਮੁਤਾਬਕ ਅਦਾਕਾਰ ਨੂੰ ਪਿਛਲੇ ਕੁਝ ਸਮੇਂ ਤੋਂ ਪਿੱਠ ਦਰਦ ਦੀ ਸ਼ਿਕਾਇਤ ਸੀ, ਜਿਸ ਤੋਂ ਬਾਅਦ ਜੇਲ ਪ੍ਰਸ਼ਾਸਨ ਦੇ ਕਹਿਣ 'ਤੇ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ।

ਇਹ ਖ਼ਬਰ ਵੀ ਪੜ੍ਹੋ -KBC ਦੇ ਸੈੱਟ 'ਤੇ ਰੋ ਪਏ ਅਮਿਤਾਭ ਬੱਚਨ, ਹੈਰਾਨ ਕਰ ਦੇਵੇਗਾ ਪੂਰਾ ਮਾਮਲਾ

ਅਦਾਕਾਰ ਨੂੰ ਦੇਖ ਕੇ ਭੀੜ ਹੋਈ ਬੇਕਾਬੂ
ਜਿੱਥੋਂ ਉਸ ਦੀਆਂ ਵੀਡੀਓਜ਼ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਵਾਇਰਲ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਅਦਾਕਾਰ ਦਰਸ਼ਨ ਪੁਲਸ ਵੈਨ ਤੋਂ ਹੇਠਾਂ ਉਤਰ ਰਹੇ ਹਨ ਅਤੇ ਇਸ ਦੌਰਾਨ ਭਾਰੀ ਭੀੜ ਉਨ੍ਹਾਂ ਨੂੰ ਘੇਰ ਰਹੀ ਹੈ। ਕਾਲੇ ਰੰਗ ਦੀ ਟੀ-ਸ਼ਰਟ ਪਹਿਨੇ ਦਰਸ਼ਨ ਨੂੰ ਭਾਰੀ ਪੁਲਸ ਸੁਰੱਖਿਆ ਵਿਚਕਾਰ ਹਸਪਤਾਲ ਦੇ ਅੰਦਰ ਲਿਜਾਇਆ ਗਿਆ ਪਰ ਅਦਾਕਾਰ ਦੇ ਪ੍ਰਸ਼ੰਸਕਾਂ ਕਾਰਨ ਉਨ੍ਹਾਂ ਨੂੰ ਲਿਜਾਣ 'ਚ ਕਾਫੀ ਦਿੱਕਤ ਆਈ।

ਇਹ ਖ਼ਬਰ ਵੀ ਪੜ੍ਹੋ -ਨਵਾਜ਼ੁਦੀਨ ਸਿਦੀਕੀ ਖਿਲਾਫ਼ ਹਿੰਦੂ ਸੰਗਠਨ ਨੇ ਕੀਤੀ ਕਾਰਵਾਈ ਮੰਗ, ਜਾਣੋ ਮਾਮਲਾ

ਅਦਾਕਾਰ ਦੇ ਵਕੀਲ ਨੇ ਦਿੱਤੀ ਇਹ ਜਾਣਕਾਰੀ
ਮੰਗਲਵਾਰ ਨੂੰ ਸੁਣਵਾਈ ਦੌਰਾਨ ਦਰਸ਼ਨ ਦੇ ਵਕੀਲ ਨੇ ਕਿਹਾ ਕਿ ਡਾਕਟਰਾਂ ਨੇ ਅਦਾਕਾਰ ਨੂੰ ਪਿੱਠ ਦੇ ਦਰਦ ਲਈ ਸਰਜਰੀ ਕਰਵਾਉਣ ਦੀ ਸਲਾਹ ਦਿੱਤੀ ਹੈ। ਫਿਰ ਕਰਨਾਟਕ ਹਾਈ ਕੋਰਟ ਨੇ ਇਸਤਗਾਸਾ ਪੱਖ ਨੂੰ ਉਸ ਦੀ ਹਾਲਤ 'ਤੇ ਮੈਡੀਕਲ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Priyanka

Content Editor

Related News