ਰਣਵੀਰ ਸਿੰਘ ਨੇ ਬੀਅਰ ਗ੍ਰਿਲਸ ਨਾਲ ਜੰਗਲਾਂ ਅਤੇ ਪਹਾੜਾਂ ’ਤੇ ਕੀਤੇ ਖ਼ਤਰਨਾਕ ਸਟੰਟ

06/25/2022 4:32:40 PM

ਮੁੰਬਈ: ਅਦਾਕਾਰਾ ਰਣਬੀਰ ਸਿੰਘ ਕਿਸੇ ਨਾ ਕਿਸੇ ਵਜ੍ਹਾ ਕਾਰਨ ਚਰਚਾ ’ਚ ਬਣੇ ਰਹਿੰਦੇ ਹਨ।ਅਦਾਕਾਰ ਪਿਛਲੇ ਕੁਝ ਸਮੇਂ ਤੋਂ ਬੀਅਰ ਗ੍ਰਿਲਸ ਨਾਲ ਨਜ਼ਰ ਆ ਰਿਹਾ ਹੈ। ਕੁਝ ਦਿਨ ਪਹਿਲਾਂ ਅਦਾਕਾਰ ਨੇ ਬੀਅਰ ਗ੍ਰਿਲਸ ਦੇ ਨਾਲ ਆਪਣੇ ਵਾਈਲਡ ਐਡਵੇਂਚਰ ਦਾ ਟੀਜ਼ਰ ਸਾਂਝਾ ਕੀਤਾ ਸੀ। ਹੁਣ ‘ਰਣਵੀਰ ਵਰਸੇਜ਼ ਵਾਈਲਡ ਵਿਦ ਬੀਅਰ ਗ੍ਰਿਲਸ’ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ, ਜਿਸ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ।

PunjabKesari

ਟ੍ਰੇਲਰ ’ਚ ਰਣਬੀਰ ਕਹਿੰਦੇ ਹਨ ਕਿ ‘ਜ਼ਿੱਦ ਕਰੋ, ਆਪਣਾ ਕੰਫ਼ਰਟ ਜ਼ੋਨ ਨੂੰ ਛੱਡਣ ਲਈ ਜ਼ਿੱਦ ਕਰੋ ਪਰ ਤੁਹਾਨੂੰ ਜ਼ਿੱਦ ਕਿੱਥੇ ਲੈ ਆਉਂਦੀ ਹੈ ਅਤੇ ਤੁਹਾਨੂੰ ਕਿੱਥੇ ਫ਼ਸਾ ਦਿੰਦੀ ਹੈ, ਮੈਨੂੰ ਇਹ ਨਹੀਂ ਪਤਾ।’ ਅਦਾਕਾਰ ਬੀਅਰ ਗ੍ਰਿਲਸ ਨਾਲ ਖ਼ਤਰਨਾਕ ਸਟੰਟ ਕਰਦੇ ਨਜ਼ਰ ਆ ਰਹੇ ਹਨ। ਰਣਬੀਰ ਜੰਗਲ ’ਚ ਬਘਿਆੜ, ਰਿੱਛ ਵਰਗੇ ਖ਼ਰਤਨਾਕ ਸਟੰਟ ਕਰਦੇ ਨਜ਼ਰ ਆ ਰਹੇ ਹਨ।

ਇਹ  ਵੀ ਪੜ੍ਹੋ : ਵਾਈਟ ਸ਼ਾਰਟ ਡਰੈੱਸ ’ਚ ਸ਼ੇਫ਼ਾਲੀ ਜਰੀਵਾਲਾ ਨੇ ਦਿਖਾਏ ਹੁਸਨ ਦੇ ਜਲਵੇ, ਦੇਖੋ ਤਸਵੀਰਾਂ

 

 

ਉਹ ਪਹਾੜਾਂ ’ਤੇ ਚੜ੍ਹ ਕੇ ਹਨੇਰੀਆਂ ਗੁਫ਼ਾਵਾਂ ’ਚ ਵੀ ਜਾਂਦੇ ਹਨ। ਰਣਵੀਰ ਬੇਅਰ ਗ੍ਰਿਲਸ ਨਾਲ ਜੰਗਲ ’ਚ ਜੰਗਲੀ ਭੋਜਨ ਖਾਂਦੇ ਅਤੇ ਆਪਣੀ ਪਤਨੀ ਦੀਪਿਕਾ ਲਈ ਕਦੇ ਵੀ ਨਾ ਖ਼ਤਮ ਹੋਣ ਵਾਲੇ ਫੁੱਲ ਨੂੰ ਤੋੜਦੇ ਹੋਏ ਨਜ਼ਰ ਆ ਰਹੇ ਹਨ। ਰਣਵੀਰ ਬੀਅਰ ਗ੍ਰਿਲਸ ਨਾਲ ਮਸਤੀ ਕਰਦੇ ਹੋਏ ਦੀਪਿਕਾ ਨੂੰ ਯਾਦ ਕਰਦੇ ਹੋਏ ਕਹਿੰਦੇ ਹਨ ਕਿ ਉਹ ਆਪਣੀ ਪਤਨੀ ਦੇ ਪਿਆਰ ਦੀ ਵਜ੍ਹਾ ਨਾਲ ਇਹ ਕਰ ਪਾ ਰਹੇ ਹਨ  ਅਤੇ ਪੂਰੀ ਦੁਨੀਆ ’ਚ ਉਨ੍ਹਾਂ ਵਰਗਾ ਕੋਈ ਨਹੀਂ ਹੈ। ਅੰਤ ’ਚ ਅਦਾਕਾਰ ਬੇਅਰ ਗ੍ਰਿਲਸ ਨੂੰ ‘ਜੈ ਬਜਰੰਗ ਬਲੀ ਬੋਲਣਾ’ ਵੀ ਸਿਖਾ ਰਹੇ ਹਨ।  ਪ੍ਰਸ਼ੰਸਕਾਂ ਨੂੰ ਇਸ ਟ੍ਰੇਲਰ ਨੂੰ ਕਾਫ਼ੀ ਪਸੰਦ ਕਰ ਰਹੇ ਹਨ।

PunjabKesari

ਇਹ  ਵੀ ਪੜ੍ਹੋ : ਪਤੀ ਨਾਲ ਤਲਾਕ ਦੀਆਂ ਖ਼ਬਰਾਂ ਵਿਚਾਲੇ ਚਾਰੂ ਨੇ ਕਿਹਾ- ‘ਰਿਸ਼ਤੇ ਦੂਰੀ ਨਾਲ ਨਹੀਂ ਘੱਟ ਗੱਲਬਾਤ ਨਾਲ ਖ਼ਤਮ ਹੁੰਦੇ ਹਨ’

ਦੱਸ ਦੇਈਏ ਕਿ ਬਹੁਤ ਜਲਦੀ ਨੈੱਟਫ਼ਲੀਕਸ  ’ਤੇ ਸਟ੍ਰੀਮ ਹੋਣ ਵਾਲਾ ਹੈ। ਪ੍ਰਸ਼ੰਸਕ ਵੀ ਰਣਬੀਰ ਦੇ ਇਸ ਸ਼ੋਅ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਅਦਾਕਾਰ ਦੇ ਫ਼ਿਲਮਾਂ ’ਚ ਕੰਮ ਦੀ ਗੱਸ ਕਰੀਏ ਤਾਂ ਰਣਬੀਰ ਫ਼ਿਲਮ ‘ਜੈਸ਼ਭਾਈ ਜੋਰਦਾਰ’ ਹਾਲ ਹੀ ਸਿਨੇਮਾਘਰਾਂ ’ਚ ਰਿਲੀਜ਼ ਹੋਈ ਹੈ। ਹਾਲਾਂਕਿ ਇਹ ਫ਼ਿਲਮ ਬਾਕਸ ਆਫ਼ਿਸ ’ਤੇ ਕੁਝ ਖ਼ਾਸ ਕਮਾਲ ਨਹੀਂ ਕਰ ਸਕੀ।


Anuradha

Content Editor

Related News