ਸਿੱਧੂ ਦੀ ਮੌਤ ਤੋਂ ਬਾਅਦ ਦਲੇਰ ਮਹਿੰਦੀ ਦਾ ਬਿਆਨ, ‘ਗੰਨ ਕਲਚਰ ਨੂੰ ਹੁੰਗਾਰਾ ਦੇਣ ਵਾਲੇ ਗੀਤਾਂ ’ਤੇ ਹੋਵੇ ਐਕਸ਼ਨ’

Wednesday, Jun 01, 2022 - 10:36 AM (IST)

ਸਿੱਧੂ ਦੀ ਮੌਤ ਤੋਂ ਬਾਅਦ ਦਲੇਰ ਮਹਿੰਦੀ ਦਾ ਬਿਆਨ, ‘ਗੰਨ ਕਲਚਰ ਨੂੰ ਹੁੰਗਾਰਾ ਦੇਣ ਵਾਲੇ ਗੀਤਾਂ ’ਤੇ ਹੋਵੇ ਐਕਸ਼ਨ’

ਮੁੰਬਈ (ਬਿਊਰੋ)– ਗਾਇਕ ਸਿੱਧੂ ਮੂਸੇ ਵਾਲਾ ਦੀ ਮੌਤ ’ਤੇ ਬਾਲੀਵੁੱਡ ਤੇ ਪੰਜਾਬੀ ਇੰਡਸਟਰੀ ਸੋਗ ’ਚ ਹੈ। 29 ਜੂਨ ਨੂੰ ਸਿੱਧੂ ਮੂਸੇ ਵਾਲਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਗਾਇਕ ਦਲੇਰ ਮਹਿੰਦੀ ਨੇ ਉਨ੍ਹਾਂ ਦੇ ਦਿਹਾਂਤ ’ਤੇ ਦੁੱਖ ਪ੍ਰਗਟਾਇਆ ਹੈ। ਉਨ੍ਹਾਂ ਕਿਹਾ ਕਿ ਸਿੱਧੂ ਦੇ ਗੀਤ ਕਦੇ ਨਹੀਂ ਸੁਣੇ ਸਨ ਪਰ ਉਹ ਉਨ੍ਹਾਂ ਦਾ ਨਾਂ ਜਾਣਦੇ ਸਨ ਕਿਉਂਕਿ ਉਹ ਬਹੁਤ ਮਸ਼ਹੂਰ ਸੀ।

ਦਲੇਰ ਮਹਿੰਦੀ ਨੇ ਟਵੀਟ ਕਰਕੇ ਕਿਹਾ ਸੀ ਕਿ ਇਹ ਬਹੁਤ ਦੁਖੀ ਕਰਨ ਵਾਲਾ ਹੈ। ਸਿੱਧੂ ਮੂਸੇ ਵਾਲਾ ਜੀ ਬਾਰੇ ਖ਼ਬਰ ਸੁਣੀ। ਇਹ ਬਹੁਤ ਹੈਰਾਨੀ ਵਾਲਾ ਹੈ। ਰੈਸਟ ਇਨ ਪੀਸ। ਦਲੇਰ ਮਹਿੰਦੀ ਇਹ ਸੁਣ ਕੇ ਹੈਰਾਨ ਸਨ ਕਿ ਮੂਸੇ ਵਾਲਾ ਬਿਨਾਂ ਸੁਰੱਖਿਆ ਦੇ ਗੱਡੀ ਚਲਾ ਰਹੇ ਸਨ। ਉਨ੍ਹਾਂ ਕਿਹਾ ਕਿ ਆਮ ਤੌਰ ’ਤੇ ਪੰਜਾਬ ’ਚ ਹਰ ਗਾਇਕ ਦਾ ਕਾਫ਼ਲਾ ਉਨ੍ਹਾਂ ਦੇ ਨਾਲ ਹੁੰਦਾ ਹੈ।

ਇਹ ਖ਼ਬਰ ਵੀ ਪੜ੍ਹੋ : ਸ਼ਮਹੂਰ ਗਾਇਕ kk ਦਾ ਦਿਹਾਂਤ, PM ਮੋਦੀ ਸਮੇਤ ਕਈ ਸ਼ਖਸੀਅਤਾਂ ਨੇ ਪ੍ਰਗਟਾਇਆ ਦੁੱਖ

ਦਲੇਰ ਮਹਿੰਦੀ ਨੇ ਸਰਕਾਰ ਕੋਲੋਂ ਮੰਗ ਕੀਤੀ ਕਿ ਡਰੱਗਸ ਤੇ ਗੰਨ ਕਲਚਰ ਨੂੰ ਹੁੰਗਾਰਾ ਦੇਣ ਵਾਲੇ ਗੀਤਾਂ ’ਤੇ ਨਿਗਰਾਨੀ ਹੋਵੇ। ਅਜਿਹਾ ਹੋਣ ’ਤੇ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਇੰਡੀਆ ਟੁਡੇ ਨਾਲ ਗੱਲਬਾਤ ਕਰਦਿਆਂ ਦਲੇਰ ਮਹਿੰਦੀ ਨੇ ਕਿਹਾ, ‘‘ਮੈਂ ਉਨ੍ਹਾਂ ਦੇ ਗੀਤ ਕਦੇ ਨਹੀਂ ਸੁਣੇ ਪਰ ਉਨ੍ਹਾਂ ਦਾ ਨਾਂ ਸੁਣਿਆ ਸੀ ਕਿਉਂਕਿ ਉਹ ਇੰਨੇ ਮਸ਼ਹੂਰ ਸਨ। ਮੈਂ ਬੇਹੱਦ ਦੁਖੀ ਹਾਂ। ਸਰਕਾਰ ਕੋਲੋਂ ਮੰਗ ਹੈ ਕਿ ਗੀਤਾਂ ਤੇ ਉਨ੍ਹਾਂ ਦੇ ਬੋਲਾਂ ’ਤੇ ਧਿਆਨ ਦਿੱਤਾ ਜਾਵੇ। ਉਨ੍ਹਾਂ ਗੀਤਾਂ ’ਤੇ ਨਿਗਰਾਨੀ ਰੱਖਣ ਦੀ ਲੋੜ ਹੈ, ਜਿਨ੍ਹਾਂ ’ਚ ਡਰੱਗਸ, ਗੈਂਗਸ ਤੇ ਗੰਨ ਕਲਚਰ ਨੂੰ ਹੁੰਗਾਰਾ ਦਿੱਤਾ ਗਿਆ ਹੈ ਜਾਂ ਮਹਿਲਾਵਾਂ ਲਈ ਇਤਰਾਜ਼ਯੋਗ ਸ਼ਬਦ ਆਖੇ ਗਏ ਹੋਣ। ਅਜਿਹੇ ਗਾਇਕਾਂ ਨੂੰ ਚਿਤਾਵਨੀ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾਂ ਨੂੰ ਰੋਕਿਆ ਜਾਣਾ ਚਾਹੀਦਾ ਹੈ। ਅਜਿਹਾ ਹੋਣ ’ਤੇ ਇਹ ਸਭ ਕੰਟਰੋਲ ’ਚ ਹੋ ਸਕਦਾ ਹੈ।’’

ਮੰਗਲਵਾਰ ਨੂੰ ਸਿੱਧੂ ਮੂਸੇ ਵਾਲਾ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਪਿੰਡ ਮੂਸਾ ’ਚ ਕੀਤਾ ਗਿਆ। ਸੋਮਵਾਰ ਨੂੰ ਮੂਸੇ ਵਾਲਾ ਦਾ ਪੋਸਟਮਾਰਟਮ ਕੀਤਾ ਗਿਆ। ਰਿਪੋਰਟ ਮੁਤਾਬਕ ਕੈਨੇਡਾ ਰਹਿੰਦੇ ਗੈਂਗਸਟਰ ਗੋਲਡੀ ਬਰਾੜ ਤੇ ਲਾਰੈਂਸ ਬਿਸ਼ਨੋਈ ਗੈਂਗ ਨੇ ਸਿੱਧੂ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਆਪਣੇ ਇੰਟਰਵਿਊ ’ਚ ਦਲੇਰ ਮਹਿੰਦੀ ਨੇ ਕਿਹਾ ਕਿ ਉਨ੍ਹਾਂ ਨੇ ਗੋਲਡੀ ਬਰਾੜ ਦਾ ਨਾਂ ਨਹੀਂ ਸੁਣਿਆ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News