ਦਲੇਰ ਮਹਿੰਦੀ ਨੂੰ ਨਹੀਂ ਪਤਾ ਸੀ ਕੌਣ ਹੈ ‘ਸਿੱਧੂ ਮੂਸੇ ਵਾਲਾ’, ਕਿਹਾ– ‘ਮੌਤ ਦੀ ਖ਼ਬਰ...’

Tuesday, Dec 26, 2023 - 02:09 PM (IST)

ਦਲੇਰ ਮਹਿੰਦੀ ਨੂੰ ਨਹੀਂ ਪਤਾ ਸੀ ਕੌਣ ਹੈ ‘ਸਿੱਧੂ ਮੂਸੇ ਵਾਲਾ’, ਕਿਹਾ– ‘ਮੌਤ ਦੀ ਖ਼ਬਰ...’

ਐਂਟਰਟੇਨਮੈਂਟ ਡੈਸਕ– ਸਿੱਧੂ ਮੂਸੇ ਵਾਲਾ ਦੀ ਦੁਨੀਆ ਦੀਵਾਨੀ ਹੈ। ਸਿੱਧੂ ਦੇ ਕਤਲ ਤੋਂ ਬਾਅਦ ਵੀ ਉਸ ਦੇ ਚਾਹੁਣ ਵਾਲਿਆਂ ਦਾ ਪਿਆਰ ਉਸ ਦੇ ਗੀਤਾਂ ਨੂੰ ਲੈ ਕੇ ਘਟਿਆ ਨਹੀਂ ਹੈ। ਉਥੇ ਦੂਜੇ ਪਾਸੇ ਦਲੇਰ ਮਹਿੰਦੀ ਦਾ ਇਕ ਇੰਟਰਵਿਊ ਸਾਹਮਣੇ ਆਇਆ ਹੈ, ਜਿਸ ’ਚ ਉਹ ਆਖ ਰਹੇ ਹਨ ਕਿ ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਸਿੱਧੂ ਮੂਸੇ ਵਾਲਾ ਕੌਣ ਹੈ।

ਦਰਅਸਲ ਦਲੇਰ ਮਹਿੰਦੀ ਨੇ ‘ਦਿ ਲੱਲਨਟਾਪ’ ਨਾਲ ਇਹ ਇੰਟਰਵਿਊ ਕੀਤਾ ਹੈ, ਜਿਸ ਦੀ ਕਲਿੱਪ ਉਨ੍ਹਾਂ ਨੇ ਆਪਣੇ ਯੂਟਿਊਬ ਚੈਨਲ ’ਤੇ ਅਪਲੋਡ ਕੀਤੀ ਹੈ। ਇਸ ’ਚ ਦਲੇਰ ਮਹਿੰਦੀ ਕੋਲੋਂ ਹਨੀ ਸਿੰਘ, ਬਾਦਸ਼ਾਹ, ਪੰਜਾਬੀ ਸੰਗੀਤ ਜਗਤ ਤੇ ਸਿੱਧੂ ਮੂਸੇ ਵਾਲਾ ਨੂੰ ਲੈ ਕੇ ਸਵਾਲ ਕੀਤੇ ਗਏ।

ਇਹ ਖ਼ਬਰ ਵੀ ਪੜ੍ਹੋ : ਰੈਪਰ ਡਿਵਾਈਨ ਨੇ ਆਪਣੇ ਨਵੇਂ ਗੀਤ ‘4.10’ ’ਚ ਵਰਤਿਆ ਯਮਲਾ ਜੱਟ ਦਾ ਮਸ਼ਹੂਰ ਗੀਤ

ਜਦੋਂ ਦਲੇਰ ਮਹਿੰਦੀ ਕੋਲੋਂ ਪੁੱਛਿਆ ਗਿਆ ਕਿ ਸਿੱਧੂ ਮੂਸੇ ਵਾਲਾ ਨੂੰ ਲੈ ਕੇ ਉਨ੍ਹਾਂ ਦਾ ਕੀ ਵਿਚਾਰ ਹੈ ਤਾਂ ਉਨ੍ਹਾਂ ਕਿਹਾ, ‘‘ਮੈਨੂੰ ਯਾਦ ਹੈ ਜਦੋਂ ਸਿੱਧੂ ਦੀ ਮੌਤ ਦੀ ਖ਼ਬਰ ਟੀ. ਵੀ. ’ਤੇ ਦੇਖੀ, ਉਦੋਂ ਮੇਰਾ ਆਗਰਾ ’ਚ ਸ਼ੋਅ ਸੀ। ਉਦੋਂ ਮੈਨੂੰ ਨਹੀਂ ਪਤਾ ਸੀ ਕਿ ਸਿੱਧੂ ਮੂਸੇ ਵਾਲਾ ਕੌਣ ਹੈ। ਕੁਝ ਲੋਕ ਗੁੱਸਾ ਕਰ ਜਾਂਦੇ ਹਨ ਕਿ ਇੰਝ ਕਿਵੇਂ ਮੈਨੂੰ ਨਹੀਂ ਪਤਾ ਕਿ ਸਿੱਧੂ ਕੌਣ ਹੈ।’’

ਦਲੇਰ ਮਹਿੰਦੀ ਨੇ ਅੱਗੇ ਕਿਹਾ, ‘‘ਖ਼ਬਰ ਤੋਂ ਬਾਅਦ ਮੈਂ ਸਿੱਧੂ ਦੇ ਗੀਤ ਸੁਣੇ, ਉਦੋਂ ਮੈਨੂੰ ਪਤਾ ਲੱਗਾ ਕਿ ਉਹ ਕੌਣ ਹੈ। ਮੈਨੂੰ ਬਹੁਤ ਦੁੱਖ ਹੈ, ਕੋਈ ਵੀ ਗਾਇਕ ਹੋਵੇ, ਉਸ ਨੂੰ ਇੰਝ ਦੁਨੀਆ ਤੋਂ ਨਹੀਂ ਜਾਣਾ ਚਾਹੀਦਾ।’’

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News