ਪੰਜਾਬੀ ਗਾਇਕ ਦਲੇਰ ਮਹਿੰਦੀ ਦੀ ਹੋਈ ਗ੍ਰਿਫ਼ਤਾਰੀ ਦਾ ਜਾਣੋ ਅਸਲ ਸੱਚ

10/07/2020 11:22:45 AM

ਨਵੀਂ ਦਿੱਲੀ (ਬਿਊਰੋ) — ਪ੍ਰਸਿੱਧ ਪੰਜਾਬੀ ਗਾਇਕ ਦਲੇਰ ਮਹਿੰਦੀ ਨੂੰ ਲੈ ਕੇ ਖ਼ਬਰਾਂ ਆ ਰਹੀਆਂ ਸਨ ਕਿ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਗਾਇਕ ਨੇ ਆਪਣੀ ਗ੍ਰਿਫ਼ਤਾਰੀ ਦੀਆਂ ਉੱਡ ਰਹੀਆਂ ਫਰਜੀ ਖ਼ਬਰਾਂ 'ਤੇ ਬਿਆਨ ਦਿੱਤਾ ਹੈ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਸਾਂਝੀ ਕਰਕੇ ਇਸ ਖ਼ਬਰ ਨੂੰ ਖਾਰਜ ਕੀਤਾ ਹੈ। ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ, 'ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਮੇਰੇ ਖ਼ਿਲਾਫ ਝੂਠੀਆਂ ਖ਼ਬਰਾਂ ਫੈਲਾਉਣ ਵਾਲਿਆਂ ਖ਼ਿਲਾਫ਼ ਲੀਗਲ ਐਕਸ਼ਨ ਲਿਆ ਜਾਵੇਗਾ।'

ਗ੍ਰਿਫ਼ਤਾਰੀ ਦੀ ਖ਼ਬਰ ਨੂੰ ਕੀਤਾ ਖਾਰਜ
ਦਲੇਰ ਮਹਿੰਦੀ ਆਪਣੇ ਵੀਡੀਓ 'ਚ ਆਖ ਰਹੇ ਹਨ ਕਿ 'ਹੈਲੋ ਮੈਂ ਹਾਂ ਦਲੇਰ ਮਹਿੰਦੀ ਅਤੇ ਤਾਜਾ ਖ਼ਬਰ ਇਹ ਹੈ ਕਿ ਦਲੇਰ ਮਹਿੰਦੀ ਗ੍ਰਿਫ਼ਤਾਰ ਹੋ ਗਿਆ ਹੈ। ਇਹ ਗਲਤ ਖ਼ਬਰ ਫੈਲਾਈ ਗਈ ਹੈ। ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਦੇਖੋ ਜੀ ਦੇਸ਼ ਦ੍ਰੋਹੀਆਂ ਨੇ, ਚਾਪਲੂਸਾਂ ਅਤੇ ਗੰਦ ਫੈਲਾਉਣ ਵਾਲਿਆਂ ਲੋਕਾਂ ਨੇ ਇਹ ਖ਼ਬਰ ਫੈਲਾਈ ਹੈ। ਇਸ ਤੋਂ ਬੱਚੋ, ਅਜਿਹੀਆਂ ਖ਼ਬਰਾਂ ਫੈਲਾਉਣ ਵਾਲੇ ਲੋਕਾਂ ਤੋਂ ਆਪਣੇ ਆਪ ਨੂੰ ਸਚੇਤ ਰੱਖੋ।'

 
 
 
 
 
 
 
 
 
 
 
 
 
 

मैं आप सब को बताना चाहता हूँ की मेरे ख़िलाफ़ झूठी ख़बरें फैलाने और झूठी अफ़वाहें फैलाने वालों के ख़िलाफ़ लीगल एक्शन लिया जाएगा I want to tell you that Legal action will be taken against people who are spreading false News and spreading false Rumors.

A post shared by Daler Mehndi (@thedalermehndiofficial) on Oct 6, 2020 at 8:55am PDT


ਝੂਠ ਫੈਲਾਉਣ ਵਾਲਿਆਂ ਖ਼ਿਲਾਫ਼ ਹੋਵੇਗਾ ਲੀਗਲ ਐਕਸ਼ਨ
ਵੀਡੀਓ 'ਚ ਦਲੇਰ ਮਹਿੰਦੀ ਅੱਗੇ ਆਖਦੇ ਹਨ ਕਿ ਮੇਰੇ ਤੋਂ ਜ਼ਿਆਦਾ ਪੰਜਾਬੀਆਂ ਦੀ ਸੇਵਾ ਕੋਈ ਹੋਰ ਨਹੀਂ ਕਰ ਸਕਦਾ। ਮੇਰਾ ਗੀਤ 'ਤੁਨੁਕ ਤੁਨੁਕ' ਬਹੁਤ ਸਾਫ਼ ਸੁਥਰਾ ਗੀਤ ਹੈ। ਇਹ ਗੀਤ ਪੂਰੀ ਦੁਨੀਆ 'ਚ ਵਜਿਆ ਹੈ ਤੇ ਸਾਊਥ ਕੋਰੀਆ ਵੀ ਇਸ ਗੀਤ 'ਤੇ ਨੱਚਿਆ ਹੈ। ਇਹ ਜਿਹੜੇ ਬੇਫਕੂਫ ਬਣਾਉਣ ਵਾਲੇ ਲੋਕ ਹਨ, ਇਨ੍ਹਾਂ ਤੋਂ ਬਚੋ ਅਤੇ ਇਨ੍ਹਾਂ ਦੇ ਜੁੱਤੀਆਂ ਮਾਰੋ।

 
 
 
 
 
 
 
 
 
 
 
 
 
 

#FbLive With the grace of Baba Nanak ji, singing and reciting Gurbani for all of you. @MinOfCultureGoI, Indira Gandhi National Centre for the #Online_Sangeet_Sandhya #04Oct2020, 06-08pm #RabRakha #dalermehndi #dalermehndimusic #IGNCA

A post shared by Daler Mehndi (@thedalermehndiofficial) on Oct 4, 2020 at 5:36am PDT


sunita

Content Editor

Related News