KRK ਦੇ ਟਵੀਟ ਤੋਂ ਬਾਅਦ ਮਚਿਆ ਬਵਾਲ, ਟਰੋਲ ਹੋਣ ਤੋਂ ਬਾਅਦ ਦਿੱਤਾ ਸਪੱਸ਼ਟੀਕਰਨ
Sunday, Oct 13, 2024 - 03:20 PM (IST)
ਮੁੰਬਈ- ਐੱਨ.ਸੀ.ਪੀ. ਨੇਤਾ ਬਾਬਾ ਸਿੱਦੀਕੀ ਸਾਡੇ 'ਚ ਨਹੀਂ ਰਹੇ। ਬਾਬਾ ਸਿੱਦੀਕੀ ਦੀ 12 ਅਕਤੂਬਰ ਦੀ ਸ਼ਾਮ ਨੂੰ ਮੁੰਬਈ 'ਚ ਸ਼ਰੇਆਮ ਕਤਲ ਕਰ ਦਿੱਤਾ ਗਿਆ ਸੀ। ਸਿੱਦੀਕੀ ਦੇ ਪੁੱਤਰ ਜੀਸ਼ਾਨ ਸਿੱਦੀਕੀ ਦਾ ਦਫ਼ਤਰ ਬਾਂਦਰਾ ਖੇਰਵਾੜੀ ਸਿਗਨਲ ਨੇੜੇ ਸੀ ਜਦੋਂ ਉਸ 'ਤੇ ਗੋਲੀਬਾਰੀ ਕੀਤੀ ਗਈ।ਬਾਬਾ ਸਿੱਦੀਕੀ ਨੂੰ ਤਿੰਨ ਗੋਲੀਆਂ ਮਾਰੀਆਂ ਗਈਆਂ ਜਿਸ ਤੋਂ ਬਾਅਦ ਉਨ੍ਹਾਂ ਨੂੰ ਲੀਲਾਵਤੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਬਾਬਾ ਸਿੱਦੀਕੀ ਦੇ ਕਤਲ ਤੋਂ ਹਰ ਕੋਈ ਹੈਰਾਨ ਹੈ। ਇਕ ਪਾਸੇ ਬਾਲੀਵੁੱਡ ਜਗਤ 'ਚ ਸੋਗ ਦੀ ਲਹਿਰ ਹੈ ਅਤੇ ਦੂਜੇ ਪਾਸੇ ਕੇ.ਆਰ.ਕੇ. ਯਾਨੀ ਕਮਾਲ ਰਾਸ਼ਿਦ ਖਾਨ ਨੇ ਉਨ੍ਹਾਂ ਦਾ ਨਾਂ ਲਏ ਬਿਨਾਂ ਟਵੀਟ ਕੀਤਾ ਹੈ। ਇਸ ਵਿਅੰਗਾਤਮਕ ਟਵੀਟ 'ਚ ਲਿਖਿਆ ਗਿਆ ਕਿ 'ਜਿਵੇਂ ਤੁਸੀਂ ਕਰਦੇ ਹੋ, ਉਵੇਂ ਹੀ ਭਰਨੀ ਪੈਂਦੀ ਹੈ।'
ਇਹ ਖ਼ਬਰ ਵੀ ਪੜ੍ਹੋ -ਬਾਬਾ ਸਿੱਦੀਕੀ ਦੇ ਕ.ਤਲ ਤੋਂ ਬਾਅਦ ਵਧਾਈ ਗਈ ਸਲਮਾਨ ਖ਼ਾਨ ਦੀ ਸੁਰੱਖਿਆ
ਕੇਆਰਕੇ ਨੇ ਲਿਖਿਆ- 'ਜਿਵੇਂ ਤੁਸੀਂ ਕਰਦੇ ਹੋ, ਉਵੇਂ ਹੀ ਭਰਨੀ ਪੈਂਦੀ ਹੈ।' ਕੌਣ ਜਾਣਦਾ ਹੈ ਕਿ ਕਿੰਨੇ ਲੋਕਾਂ ਦੀਆਂ ਜਾਇਦਾਦਾਂ 'ਤੇ ਜ਼ਬਰਦਸਤੀ ਕਬਜ਼ਾ ਕੀਤਾ ਗਿਆ ਸੀ, ਕੁੱਤੇ ਦੀ ਮੌਤ ਮਰਿਆ ਅੱਜ! ਉਨ੍ਹਾਂ ਸਾਰੇ ਦੱਬੇ-ਕੁਚਲੇ ਲੋਕਾਂ ਨੂੰ ਰਾਹਤ ਜ਼ਰੂਰ ਮਿਲੀ ਹੋਵੇਗੀ!' ਇਸ ਤੋਂ ਇਲਾਵਾ ਉਨ੍ਹਾਂ ਨੇ ਦੋ ਹੋਰ ਟਵੀਟ ਕੀਤੇ।ਲੋਕਾਂ ਨੇ ਉਨ੍ਹਾਂ ਦੇ ਟਵੀਟ 'ਤੇ ਬਹੁਤ ਸਾਰੇ ਕੁਮੈਂਟ ਕੀਤੇ, ਜਿਸ ਤੋਂ ਬਾਅਦ ਕਮਾਲ ਖ਼ਾਨ ਨੇ ਆਪਣਾ ਸਪੱਸ਼ਟੀਕਰਨ ਦਿੱਤਾ ਹੈ।
ਇਹ ਖ਼ਬਰ ਵੀ ਪੜ੍ਹੋ -ਯੁਵਿਕਾ- ਪ੍ਰਿੰਸ ਨਰੁਲਾ ਨੇ ਵੈਡਿੰਗ Anniversery ਦੀਆਂ ਖੂਬਸੂਰਤ ਤਸਵੀਰਾਂ ਕੀਤੀਆਂ ਸਾਂਝੀਆਂ
ਕਮਾਲ ਖ਼ਾਨ ਨੇ ਦਿੱਤਾ ਸਪੱਸ਼ਟੀਕਰਨ
ਟਰੋਲ ਹੋਣ ਤੋਂ ਬਾਅਦ ਕਮਾਲ ਖ਼ਾਨ ਆਪਣਾ ਸਪਸ਼ਟੀਕਰਨ ਦਿੱਤਾ ਹੈ। ਇਕ ਨਿਊਜ਼ ਪੋਰਟਲ ਦੀ ਖਬਰ ਸਾਂਝੀ ਕਰਦੇ ਹੋਏ ਉਨ੍ਹਾਂ ਨੇ ਲਿਖਿਆ, ''ਬਿਨਾਂ ਸਬੂਤਾਂ ਕਾਰਨ ਮੇਰੇ 'ਤੇ ਦੋਸ਼ ਲਗਾਉਣ 'ਤੇ ਤੁਹਾਨੂੰ ਥੋੜੀ ਸ਼ਰਮ ਮਹਿਸੂਸ ਕਰਨੀ ਚਾਹੀਦੀ ਹੈ। ਮੈਂ ਅਜਿਹਾ ਬਿਲਕੁਲ ਨਹੀਂ ਕਿਹਾ। ਮੈਂ ਸਿਰਫ ਰਾਵਣ ਦੀ ਮੌਤ ਦੀ ਗੱਲ ਕਰ ਰਿਹਾ ਸੀ। ਮੈਂ ਯੂਪੀ ਦੇ ਇੱਕ ਆਦਮੀ ਦੀ ਗੱਲ ਕਰ ਰਿਹਾ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।