ਦਿਲ ਦਾ ਦੌਰਾ ਪੈਣ ਤੋਂ ਬਾਅਦ ਰਾਜੂ ਸ਼੍ਰੀਵਾਸਤਵ ਦੀ ਹਾਲਤ ਨਾਜ਼ੁਕ, ਦਿੱਲੀ ਏਮਜ਼ ’ਚ ਵੈਂਟੀਲੇਟਰ ’ਤੇ ਹਨ ਕਾਮੇਡੀਅਨ

08/11/2022 4:34:35 PM

ਮੁੰਬਈ- ਮੰਨੇ-ਪ੍ਰਮੰਨੇ ਕਾਮੇਡੀਅਨ ਰਾਜੂ ਸ੍ਰੀਵਾਸਤਵ ਨੂੰ ਲੈ ਕੇ ਖ਼ਬਰ ਸਾਹਮਣੇ ਆਈ ਹੈ। ਰਾਜੂ ਸ੍ਰੀਵਾਸਤਵ ਨੂੰ ਦਿਲ ਦਾ ਦੌਰਾ ਪਿਆ ਹੈ। ਅਚਾਨਕ ਸਿਹਤ ਵਿਗੜਨ ਕਾਰਨ ਰਾਜੂ ਨੂੰ ਦਿੱਲੀ ਦੇ ਸਰਕਾਰੀ ਹਸਪਤਾਲ ਏਮਜ਼ ’ਚ ਦਾਖ਼ਲ ਕਰਵਾਇਆ ਗਿਆ ਹੈ। ਉਨ੍ਹਾਂ ਦੇ ਭਰਾ ਤੇ ਪੀ. ਆਰ. ਓ. ਨੇ ਕਾਮੇਡੀਅਨ ਨੂੰ ਦਿਲ ਦਾ ਦੌਰਾ ਪੈਣ ਦੀ ਪੁਸ਼ਟੀ ਕੀਤੀ ਹੈ। 

ਇਹ ਵੀ ਪੜ੍ਹੋ : ਰੱਖੜੀ ਦੇ ਤਿਉਹਾਰ ਮੌਕੇ ਮੂਸੇਵਾਲਾ ਨੂੰ ਯਾਦ ਕਰ ਭਾਵੁਕ ਹੋਈ ਅਫ਼ਸਾਨਾ ਖ਼ਾਨ, ਕਿਹਾ-ਰੱਬ ਕਿਸੇ ਵੀ ਭੈਣ ਤੋਂ...

ਰਾਜੂ ਦੀ ਹਾਲਤ ਕਾਫ਼ੀ ਨਾਜ਼ੁਕ ਬਣੀ ਹੋਈ ਹੈ।ਸੂਤਰਾਂ ਮੁਤਾਬਕ ਕਾਮੇਡੀਅਨ ਨੂੰ ਦਿੱਲੀ ਏਮਜ਼ ’ਚ ਵੈਂਟੀਲੇਟਰ ਸਪੋਰਟ ’ਤੇ ਰੱਖਿਆ ਗਿਆ ਹੈ।ਸੂਤਰਾਂ ਮੁਤਾਬਕ ਸਿਰਫ਼ ਰਾਜੂ ਸ਼੍ਰੀਵਾਸਤਵ ਨਹੀਂ ਸਗੋਂ ਉਨ੍ਹਾਂ ਦਾ ਛੋਟਾ ਭਰਾ ਵੀ ਦਿੱਲੀ ਏਮਜ਼ ’ਚ ਦਾਖ਼ਲ ਹੈ। 

PunjabKesari

ਕਾਮੇਡੀਅਨ ਦਾ ਛੋਟਾ ਭਰਾ ਪਿਛਲੇ ਚਾਰ ਦਿਨਾਂ ਤੋਂ ਹਸਪਤਾਲ ਦੇ ਨਿਊਰੋ ਵਿਭਾਗ ਦੇ ਆਈ.ਸੀ.ਯੂ ’ਚ ਦਾਖ਼ਲ ਹੈ। ਜਿੱਥੇ ਰਾਜੂ ਦੂਜੀ ਮੰਜ਼ਿਲ ’ਤੇ ਦਾਖ਼ਲ ਹੈ, ਜਦੋਂ ਕਿ ਉਸ ਦਾ ਭਰਾ ਤੀਜੀ ਮੰਜ਼ਿਲ ’ਤੇ ਦਾਖ਼ਲ ਹੈ।

ਇਹ ਵੀ ਪੜ੍ਹੋ : ਕਪਿਲ ਸ਼ਰਮਾ ਆਪਣੀ ਪਤਨੀ ਨਾਲ ਸਮੁੰਦਰ ਦੇ ਕੰਢੇ ’ਤੇ ਸਕੇਟ ਸਕੂਟਿੰਗ ਕਰਦੇ ਆਏ ਨਜ਼ਰ (ਦੇਖੋ ਵੀਡੀਓ)

ਤੁਹਾਨੂੰ ਦੱਸ ਦੇਈਏ ਕਿ ਕਾਮੇਡੀਅਨ ਸੁਨੀਲ ਪਾਲ ਨੇ ਬੁੱਧਵਾਰ ਨੂੰ ਇੰਸਟਾਗ੍ਰਾਮ ’ਤੇ ਇਕ ਵੀਡੀਓ ਪੋਸਟ ਕਰਕੇ ਰਾਜੂ ਦੀ ਸਿਹਤ ਬਾਰੇ ਅਪਡੇਟ ਦਿੱਤੀ ਹੈ। ਸੁਨੀਲ ਪਾਲ ਨੇ ਕਿਹਾ ਕਿ ਸੀ ਕਿ ‘ਇਹ ਸੱਚ ਹੈ ਕਿ ਕਾਮੇਡੀ ਕਿੰਗ ਰਾਜੂ ਸ਼੍ਰੀਵਾਸਤਵ ਨੂੰ ਦਿਲ ਦਾ ਦੌਰਾ ਪਿਆ ਸੀ। ਉਨ੍ਹਾਂ ਨੂੰ ਏਮਜ਼ ’ਚ ਭਰਤੀ ਕਰਵਾਇਆ ਗਿਆ ਸੀ ਪਰ ਹੁਣ ਉਹ ਕਾਫ਼ੀ ਬਿਹਤਰ ਹਨ। ਉਹ ਤੁਹਾਡੀਆਂ ਸਾਰੀਆਂ ਪ੍ਰਾਰਥਨਾਵਾਂ ਅਤੇ ਪ੍ਰਮਾਤਮਾ ਦੀਆਂ ਅਸੀਸਾਂ ਨਾਲ ਚੰਗਾ ਕਰ ਰਿਹਾ ਹੈ। ਉਹ ਖ਼ਤਰੇ ਤੋਂ ਬਾਹਰ ਹੈ। ਰਾਜੂ ਭਾਈ, ਜਲਦੀ ਠੀਕ ਹੋ ਜਾਓ। ਅਸੀਂ ਸਾਰੇ ਤੁਹਾਨੂੰ ਬਹੁਤ ਪਿਆਰ ਕਰਦੇ ਹਾਂ। ਅਸੀਂ ਮੁੰਬਈ ’ਚ ਉਸ ਦਾ ਇੰਤਜ਼ਾਰ ਕਰ ਰਹੇ ਹਾਂ।


Shivani Bassan

Content Editor

Related News