PVR-INOX ਦਾ ਸਿਨੇਮਾ ਪ੍ਰੇਮੀਆਂ ਨੂੰ ਖ਼ਾਸ ਤੋਹਫ਼ਾ, ਅੱਜ ਦੇ ਦਿਨ ਸਿਨੇਮਾਘਰਾਂ 'ਚ ਫ਼ਿਲਮਾਂ ਵੇਖੋ ਸਿਰਫ਼ 99 ਰੁਪਏ 'ਚ

02/23/2024 10:55:58 AM

ਐਂਟਰਟੇਨਮੈਂਟ ਡੈਸਕ :  ਹਰ ਸਾਲ ਹਜ਼ਾਰਾਂ ਹੀ ਹਿੰਦੀ ਤੇ ਪੰਜਾਬੀ ਫ਼ਿਲਮਾਂ ਰਿਲੀਜ਼ ਹੁੰਦੀਆਂ ਹਨ। ਬਹੁਤ ਸਾਰੇ ਲੋਕ ਅਜਿਹੇ ਹਨ, ਜੋ ਹਰ ਫ਼ਿਲਮ ਨੂੰ ਸਿਨੇਮਾਘਰਾਂ 'ਚ ਹੀ ਦੇਖਣਾ ਪਸੰਦ ਕਰਦੇ ਹਨ। PVR-INOX ਨੇ ਸਿਨੇਮਾ ਪ੍ਰੇਮੀਆਂ ਨੂੰ ਇੱਕ ਖ਼ਾਸ ਤੋਹਫ਼ਾ ਦਿੱਤਾ ਹੈ। 

ਦਰਅਸਲ, 99 ਰੁਪਏ 'ਚ ਤੁਸੀਂ ਹੁਣ ਸਿਨੇਮਾ ਘਰ 'ਚ ਜਾ ਕੇ ਕੋਈ ਵੀ ਫ਼ਿਲਮ ਦੇਖ ਸਕਦੇ ਹੋ। ਇਹ ਪੇਸ਼ਕਸ਼ ਸਿਨੇਮਾ ਪ੍ਰੇਮੀ ਦਿਵਸ 'ਤੇ ਹੀ ਮਿਲ ਰਹੀ ਹੈ, ਜੋ ਕਿ ਸਿਰਫ ਅੱਜ ਯਾਨੀਕਿ 23 ਫਰਵਰੀ ਤੱਕ ਹੈ।  

PunjabKesari

ਦੱਸ ਦਈਏ ਕਿ PVR ਨੇ ਆਪਣੇ ਅਧਿਕਾਰਤ X ਹੈਂਡਲ 'ਤੇ ਲਿਖਿਆ ਹੈ, 'ਫ਼ਿਲਮ ਪ੍ਰੇਮੀਆਂ, ਇਹ ਤੁਹਾਡੇ ਲਈ ਸਿਰਫ 99 ਰੁਪਏ 'ਚ 'ਆਰਟੀਕਲ 370' ਦੇਖਣ ਦਾ ਮੌਕਾ ਹੈ। ਇਹ ਦਿਨ ਬਲਾਕਬਸਟਰ ਫ਼ਿਲਮਾਂ ਦੇਖਣ ਅਤੇ ਪੈਸੇ ਬਚਾਉਣ ਲਈ ਮਨਾਇਆ ਜਾ ਰਿਹਾ ਹੈ। ਇਹ ਪੇਸ਼ਕਸ਼ ਸਿਰਫ਼ ਇਸ ਫ਼ਿਲਮ ਲਈ ਹੀ ਨਹੀਂ ਹੈ, ਸਗੋਂ ਸਿਨੇਮਾਘਰਾਂ 'ਚ ਦਿਖਾਈ ਜਾਣ ਵਾਲੀਆਂ ਹਰ ਫ਼ਿਲਮਾਂ 'ਤੇ ਲਾਗੂ ਹੋਇਆ ਹੈ। 23 ਫਰਵਰੀ ਨੂੰ, ਤੁਸੀਂ ਸਿਨੇਮਾਘਰਾਂ 'ਚ ਦੇਖੋਗੇ - 'ਕਰੈਕ- ਜੀਤੇਗਾ ਤੋਂ ਜੀਏਗਾ', 'ਆਰਟੀਕਲ 370', 'ਤੇਰੀ ਬਾਤੋਂ ਮੈਂ ਐਸਾ ਉਲਝਾ ਜੀਆ', 'ਫਾਈਟਰ', 'ਮੈਡਮ ਵੈੱਬ', 'ਆਲ ਇੰਡੀਆ ਰੈਂਕ', 'ਹਨੂਮਾਨ', 'ਬ੍ਰਹਮਯੁਗਮ', 'ਕੁਛ ਖੱਟਾ ਹੋ ਜਾਏ', '12ਵੀਂ ਫੇਲ੍ਹ', 'ਆਖਰੀ ਪਲਾਂ ਕਬ' ਅਤੇ ਹੋਰ ਬਹੁਤ ਸਾਰੀਆਂ ਸ਼ਾਨਦਾਰ ਫ਼ਿਲਮਾਂ ਹਨ। ਤੁਸੀਂ ਇਹ ਫ਼ਿਲਮਾਂ ਸਿਨੇਮਾਘਰਾਂ 'ਚ ਕਿਸੇ ਵੀ ਸੀਟ 'ਤੇ ਬੈਠ ਕੇ ਦੇਖ ਸਕਦੇ ਹੋ ਅਤੇ ਕੋਈ ਵੀ ਸ਼ੋਅ ਦੇਖ ਸਕਦੇ ਹੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਿਰਆ ਕੁਮੈਂਟ ਕਰਕੇ ਸਾਂਝੀ ਕਰੋ।


sunita

Content Editor

Related News