TV ਅਦਾਕਾਰਾ ਛਵੀ ਮਿੱਤਲ ''ਤੇ ਟੁੱਟਿਆ ਦੁੱਖਾਂ ਦਾ ਪਹਾੜ, ਪਿਤਾ ਦਾ ਹੋਇਆ ਦੇਹਾਂਤ
Friday, Nov 14, 2025 - 05:25 PM (IST)
ਮੁੰਬਈ (ਏਜੰਸੀ)- ਟੈਲੀਵਿਜ਼ਨ ਅਦਾਕਾਰਾ ਛਵੀ ਮਿੱਤਲ ਨੂੰ ਵੱਡਾ ਸਦਮਾ ਲੱਗਾ ਹੈ। ਦਰਅਸਲ ਉਨ੍ਹਾਂ ਦੇ ਪਿਤਾ ਦਾ ਦਿਹਾਂਤ ਹੋ ਗਿਆ ਹੈ। ਇਸ ਸਬੰਧੀ ਜਾਣਕਾਰੀ ਖੁਦ ਅਦਾਕਾਰਾ ਨੇ ਸਾਂਝੀ ਕੀਤੀ ਹੈ। ਇਸ ਦੁਖਦਾਈ ਮੌਕੇ 'ਤੇ, ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇੱਕ ਬੇਹੱਦ ਭਾਵੁਕ ਵਿਦਾਇਗੀ ਨੋਟ ਲਿਖਿਆ ਹੈ, ਜਿਸ ਵਿੱਚ ਉਨ੍ਹਾਂ ਨੇ ਆਪਣੇ ਪਿਤਾ ਨੂੰ genius ਦੱਸਿਆ ਹੈ।
ਇਹ ਵੀ ਪੜ੍ਹੋ: 'ਸਿਆਸੀ ਟੈਸਟ' 'ਚ ਪਾਸ! ਬਿਹਾਰ ਦੀ ਸਭ ਤੋਂ ਨੌਜਵਾਨ ਵਿਧਾਇਕਾ ਬਣੇਗੀ ਮਸ਼ਹੂਰ ਗਾਇਕਾ ਮੈਥਿਲੀ ਠਾਕੁਰ

ਪਿਤਾ ਨੂੰ ਭਾਵੁਕ ਸ਼ਰਧਾਂਜਲੀ:
ਛਵੀ ਮਿੱਤਲ ਨੇ ਆਪਣੇ ਨੋਟ ਵਿੱਚ ਦੱਸਿਆ ਕਿ ਉਹ ਹਮੇਸ਼ਾ ਮਾਣ ਨਾਲ ਆਪਣੇ ਪਿਤਾ ਨੂੰ 'ਜੀਨੀਅਸ' ਕਹਿ ਕੇ ਜਾਣ-ਪਛਾਣ ਕਰਾਉਂਦੀ ਸੀ। ਉਨ੍ਹਾਂ ਦੇ ਪਿਤਾ ਇੱਕ ਵਿਗਿਆਨੀ ਸਨ ਜਿਨ੍ਹਾਂ ਨੇ ਆਪਣੀ ਨੌਕਰੀ ਛੱਡ ਕੇ ਆਪਣਾ ਕਾਰੋਬਾਰ ਸਥਾਪਤ ਕੀਤਾ। ਇਸ ਪ੍ਰਕਿਰਿਆ ਦੌਰਾਨ, ਉਨ੍ਹਾਂ ਨੇ ਕਈ ਇਲੈਕਟ੍ਰਾਨਿਕ ਚੀਜ਼ਾਂ ਦੀ ਖੋਜ ਕੀਤੀ ਅਤੇ ਆਪਣੇ ਤਿੰਨ ਬੱਚਿਆਂ ਲਈ ਇੱਕ ਆਧਾਰ ਬਣਾਇਆ। ਅਦਾਕਾਰਾ ਲਈ, ਉਹ ਉਹ ਵਿਅਕਤੀ ਸਨ ਜਿਨ੍ਹਾਂ ਕੋਲ ਹਮੇਸ਼ਾ ਸਾਰੇ ਜਵਾਬ ਹੁੰਦੇ ਸਨ ਅਤੇ ਜਿਨ੍ਹਾਂ ਨੇ ਕਦੇ ਵੀ ਕਿਸੇ ਚੀਜ਼ ਲਈ 'ਨਾਂਹ' ਨਹੀਂ ਕੀਤੀ। ਛਵੀ ਨੇ ਲਿਖਿਆ ਕਿ ਭਾਵੇਂ ਉਨ੍ਹਾਂ ਦੇ ਕਰੀਅਰ ਦੀ ਚੋਣ ਹੋਵੇ, ਮੁੰਬਈ ਜਾਣ ਦਾ ਫੈਸਲਾ ਹੋਵੇ, ਜਾਂ ਉਨ੍ਹਾਂ ਦੇ ਜੀਵਨ ਸਾਥੀ ਦੀ ਚੋਣ, ਉਨ੍ਹਾਂ ਦੇ ਪਿਤਾ ਨੇ ਹਮੇਸ਼ਾ ਉਨ੍ਹਾਂ ਦਾ ਪੂਰਾ ਸਮਰਥਨ ਕੀਤਾ। ਮੀਰੀ ਬੁੱਧੀ, ਮੇਰੇ ਗੁਣ ਅਤੇ ਇੱਥੋਂ ਤੱਕ ਕਿ ਮੇਰੀਆਂ ਵਿਸ਼ੇਸ਼ਤਾਵਾਂ ਵੀ ਮੈਨੂੰ ਉਨ੍ਹਾਂ ਤੋਂ ਮਿਲੀਆਂ ਹਨ"। ਉਨ੍ਹਾਂ ਨੇ ਇਹ ਨੋਟ ਇਹ ਕਹਿ ਕੇ ਸਮਾਪਤ ਕੀਤਾ, "ਦੁਨੀਆ ਲਈ ਉਨ੍ਹਾਂ ਨੇ ਭਾਵੇਂ ਕਈ ਭੂਮਿਕਾਵਾਂ ਨਿਭਾਈਆਂ, ਪਰ ਮੇਰੇ ਲਈ... ਉਹ ਹਮੇਸ਼ਾ ਮੇਰੇ ਪਾਪਾ ਰਹਿਣਗੇ। ਮੈਂ ਤੁਹਾਨੂੰ ਹਮੇਸ਼ਾ ਯਾਦ ਕਰਾਂਗੀ। ਪ੍ਰਮਾਤਮਾ ਤੁਹਾਡੀ ਆਤਮਾ ਨੂੰ ਸ਼ਾਂਤੀ ਦੇਵੇ"। ਅਦਾਕਾਰਾ ਨੇ ਆਪਣੇ ਪਿਤਾ ਨਾਲ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ।
ਇਹ ਵੀ ਪੜ੍ਹੋ : ''ਕਿਸੇ ਦਿਨ ਮੇਰਾ ਮੁੰਡਾ...'', SRK ਦੀ ਹੀਰੋਇਨ ਦੀਆਂ AI ਅਸ਼ਲੀਲ ਤਸਵੀਰਾਂ ਵਾਇਰਲ
ਕੈਂਸਰ ਰੀਲੈਪਸ ਦਾ ਡਰ ਹੋਇਆ ਦੂਰ:
ਇਸ ਦੁਖਦਾਈ ਖ਼ਬਰ ਤੋਂ ਕੁਝ ਦਿਨ ਪਹਿਲਾਂ, ਛਵੀ ਮਿੱਤਲ ਨੇ ਆਪਣੇ ਪ੍ਰਸ਼ੰਸਕਾਂ ਨੂੰ ਚਿੰਤਾ ਵਿੱਚ ਪਾ ਦਿੱਤਾ ਸੀ ਜਦੋਂ ਉਨ੍ਹਾਂ ਨੇ ਇੱਕ ਹੋਰ ਸਿਹਤ ਅਪਡੇਟ ਸਾਂਝੀ ਕੀਤੀ। ਛਵੀ ਨੇ 2023 ਵਿੱਚ ਕੈਂਸਰ ਨੂੰ ਹਰਾਇਆ ਸੀ ਅਤੇ ਉਨ੍ਹਾਂ ਨੇ 13 ਨਵੰਬਰ ਨੂੰ ਦੱਸਿਆ ਕਿ ਉਨ੍ਹਾਂ ਨੂੰ ਕੈਂਸਰ ਮੁੜ ਆਉਣ ਦੀ ਸੰਭਾਵਨਾ ਨੂੰ ਰੱਦ ਕਰਨ ਲਈ ਇੱਕ ਸਕੈਨ ਕਰਵਾਉਣਾ ਪਿਆ। ਹਾਲਾਂਕਿ ਬਾਅਦ ਵਿਚ ਅਦਾਕਾਰਾ ਨੇ ਇੱਕ ਵੀਡੀਓ ਦੇ ਨਾਲ ਕੈਪਸ਼ਨ ਵਿੱਚ ਲਿਖਿਆ ਕਿ ਉਹ ਇਹ ਖ਼ਬਰ ਸਾਂਝੀ ਕਰਕੇ ਬਹੁਤ ਖੁਸ਼ ਹੈ ਕਿ ਉਨ੍ਹਾਂ ਦਾ ਸਕੈਨ 100% ਨਾਰਮਲ ਆਇਆ ਹੈ। ਉਨ੍ਹਾਂ ਨੇ ਦੱਸਿਆ ਕਿ ਡਰ ਦਾ ਕਾਰਨ ਕੁਝ ਪ੍ਰੀ-ਮੈਂਸਟਰੂਅਲ ਹਾਰਮੋਨਲ ਗੜਬੜੀ ਸੀ, ਜਿਸ ਕਾਰਨ ਦੁਬਾਰਾ ਬਾਇਓਪਸੀ ਦੀ ਲੋੜ ਪੈਣ ਦਾ ਡਰ ਸੀ। ਛਵੀ ਨੇ ਮੰਨਿਆ ਕਿ ਉਹ ਡਰੀ ਹੋਈ ਸੀ, ਪਰ ਉਨ੍ਹਾਂ ਨੂੰ ਭਗਵਾਨ 'ਤੇ ਪੱਕਾ ਵਿਸ਼ਵਾਸ ਹੈ ਕਿ ਉਨ੍ਹਾਂ ਦੇ ਨਾਲ ਸਿਰਫ ਚੰਗਾ ਹੋ ਸਕਦਾ ਹੈ। ਛਵੀ ਮਿੱਤਲ ਦਾ ਵਿਆਹ ਨਿਰਦੇਸ਼ਕ ਮੋਹਿਤ ਹੁਸੈਨ ਨਾਲ ਹੋਇਆ ਹੈ ਅਤੇ ਉਨ੍ਹਾਂ ਦੇ ਦੋ ਬੱਚੇ ਹਨ।
