ਧਨਤੇਰਸ ਮੌਕੇ ਬਾਲੀਵੁੱਡ ਸਿਤਾਰਿਆਂ ਨੇ ਇੰਝ ਦਿੱਤੀਆਂ ਲੋਕਾਂ ਨੂੰ ਸ਼ੁਭਕਾਮਨਾਵਾਂ
Wednesday, Nov 03, 2021 - 11:51 AM (IST)
ਮੁੰਬਈ (ਬਿਊਰੋ)– ਦੇਸ਼ ਭਰ ’ਚ ਦੀਵਾਲੀ ਦੀਆਂ ਧੁੰਮਾਂ ਦੇਖੀਆਂ ਜਾ ਰਹੀਆਂ ਹਨ। ਧਨਤੇਰਸ ਦੇ ਦਿਨ ਤੋਂ ਹੀ ਦੀਵਾਲੀ ਦੇ ਜਸ਼ਨ ਦੀ ਸ਼ੁਰੂਆਤ ਹੋ ਜਾਂਦੀ ਹੈ। ਦੇਸ਼ ਭਰ ’ਚ ਕੱਲ ਧਨਤੇਰਸ ਦਾ ਤਿਉਹਾਰ ਮਨਾਇਆ ਗਿਆ। ਇਸ ਦਿਨ ਲਕਸ਼ਮੀ ਪੂਜਾ ਕੀਤੀ ਜਾਂਦੀ ਹੈ ਤੇ ਘਰ ਨੂੰ ਦੀਵੇ ਤੇ ਰੌਸ਼ਨੀ ਨਾਲ ਰੁਸ਼ਨਾਇਆ ਜਾਂਦਾ ਹੈ। ਉਥੇ ਬਾਲੀਵੁੱਡ ਸਿਤਾਰੇ ਵੀ ਧਨਤੇਰਸ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾ ਰਹੇ ਹਨ। ਇਸੇ ਲਿਸਟ ’ਚ ਸੈਲੇਬ੍ਰਿਟੀਜ਼ ਨੇ ਆਪਣੇ ਪ੍ਰਸ਼ੰਸਕਾਂ ਨੂੰ ਵੀ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ, ਜਿਨ੍ਹਾਂ ’ਚ ਸ਼ਿਲਪਾ ਸ਼ੈੱਟੀ, ਅਮਿਤਾਭ ਬੱਚਨ, ਰੁਬੀਨਾ ਦਿਲੈਕ ਦਾ ਨਾਂ ਸ਼ਾਮਲ ਹੈ।
ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਹਰ ਤਿਉਹਾਰ ਨੂੰ ਬੜੀ ਹੀ ਧੂਮਧਾਮ ਨਾਲ ਮਨਾਉਂਦੀ ਹੈ। ਧਨਤੇਰਸ ਮੌਕੇ ਵੀ ਸ਼ਿਲਪਾ ਨੇ ਆਪਣੇ ਪ੍ਰਸ਼ੰਸਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ। ਸ਼ਿਲਪਾ ਨੇ ਆਪਣੇ ਅਧਿਕਾਰਕ ਇੰਸਟਾਗ੍ਰਾਮ ਅਕਾਊਂਟ ਦੇ ਜ਼ਰੀਏ ਆਪਣੀ ਇਕ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ’ਚ ਸ਼ਿਲਪਾ ਹੱਥ ’ਚ ਦੀਵਾ ਫੜੀ ਨਜ਼ਰ ਆ ਰਹੀ ਹੈ। ਤਸਵੀਰ ਨੂੰ ਸਾਂਝਾ ਕਰਦਿਆਂ ਸ਼ਿਲਪਾ ਨੇ ਕੈਪਸ਼ਨ ’ਚ ਲਿਖਿਆ, ‘ਜਿਵੇਂ ਕਿ ਰੌਸ਼ਨੀ ਦੇ ਤਿਉਹਾਰ ਦੀ ਸ਼ੁਰੂਆਤ ਹੋ ਚੁੱਕੀ ਹੈ। ਆਪਣੀ ਜ਼ਿੰਦਗੀ ਨੂੰ ਪਾਜ਼ੇਟੀਵਿਟੀ, ਖ਼ੁਸ਼ੀਆਂ, ਗ੍ਰੈਟੀਚਿਊਟ, ਪਿਆਰ ਤੇ ਮੁਸਕਰਾਹਟ ਨਾਲ ਰੌਸ਼ਨ ਕਰੋ। ਹੈਪੀ ਧਨਤੇਰਸ, ਹੈਪੀ ਦੀਵਾਲੀ। ਸਟੇਅ ਹੈਲਦੀ, ਸਟੇਅ ਹੈਪੀ।’
ਟੈਲੀਵਿਜ਼ਨ ਅਦਾਕਾਰਾ ਰੁਬੀਨਾ ਦਿਲੈਕ ਨੇ ਵੀ ਆਪਣੇ ਅਧਿਕਾਰਕ ਇੰਸਟਾਗ੍ਰਾਮ ਅਕਾਊਂਟ ’ਤੇ ਇਕ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ ਨੂੰ ਸਾਂਝਾ ਕਰਦਿਆਂ ਉਨ੍ਹਾਂ ਲਿਖਿਆ, ‘ਹੈਪੀ ਧਨਤੇਰਸ, ਮਾਂ ਲਕਸ਼ਮੀ ਤੁਹਾਨੂੰ ਸਾਰਿਆਂ ਨੂੰ ਧਨ-ਦੌਲਤ ਤੇ ਚੰਗੀ ਸਿਹਤ ਦੇਵੇ।’
ਅਮਿਤਾਭ ਬੱਚਨ ਵੀ ਹਰ ਤਿਉਹਾਰ ’ਤੇ ਆਪਣੇ ਪ੍ਰਸ਼ੰਸਕਾਂ ਨੂੰ ਵਿਸ਼ ਕਰਨਾ ਕਦੇ ਨਹੀਂ ਭੁੱਲਦੇ। ਅਜਿਹੇ ’ਚ ਧਨਤੇਰਸ ਦੇ ਮੌਕੇ ’ਤੇ ਅਮਿਤਾਭ ਬੱਚਨ ਨੇ ਵੀ ਦੋ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨਾਲ ਉਨ੍ਹਾਂ ਨੇ ਕੈਪਸ਼ਨ ’ਚ ਲਿਖਿਆ, ‘ਧਨਤੇਰਸ ਦੀਆਂ ਅਨੇਕ ਸ਼ੁਭਕਾਮਨਾਵਾਂ।’
T 4083 - धनतेरस की अनेक शुभकामनाएँ 🚩🚩🚩 pic.twitter.com/kC9unBCY6r
— Amitabh Bachchan (@SrBachchan) November 2, 2021
ਹਾਲ ਹੀ ’ਚ ਫ਼ਿਲਮ ‘ਭੌਂਸਲੇ’ ਲਈ ਨੈਸ਼ਨਲ ਐਵਾਰਡ ਜਿੱਤਣ ਵਾਲੇ ਅਦਾਕਾਰ ਮਨੋਜ ਵਾਜਪਾਈ ਨੇ ਵੀ ਪ੍ਰਸ਼ੰਸਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ। ਮਨੋਜ ਨੇ ਆਪਣੇ ਅਧਿਕਾਰਕ ਟਵਿਟਰ ਅਕਾਊਂਟ ਦੇ ਰਾਹੀਂ ਟਵੀਟ ਕਰਦਿਆਂ ਲਿਖਿਆ, ‘ਧਨਤੇਰਸ ਦੀਆਂ ਸ਼ੁਭਕਾਮਨਾਵਾਂ।’
धनतेरस की शुभकामनाएँ 🙏🙏🎉🎉❤️
— manoj bajpayee (@BajpayeeManoj) November 2, 2021
ਛੋਟੇ ਪਰਦੇ ਦੀ ਅਦਾਕਾਰਾ ਰਸ਼ਮੀ ਦੇਸਾਈ ਨੇ ਵੀ ਆਪਣੇ ਪ੍ਰਸ਼ੰਸਕਾਂ ਨੂੰ ਧਨਤੇਰਸ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ। ਰਸ਼ਮੀ ਨੇ ਟਵਿਟਰ ’ਤੇ ਲਿਖਿਆ, ‘ਧਨਤੇਰਸ ਦੀਆਂ ਸ਼ੁਭਕਾਮਨਾਵਾਂ। ਮਜ਼ੇ ਕਰੋ ਪਰ ਆਪਣਾ ਚੰਗੀ ਤਰ੍ਹਾਂ ਖ਼ਿਆਲ ਵੀ ਰੱਖੋ।’
Happy Dhanteras 💰
— Rashami Desai (@TheRashamiDesai) November 2, 2021
Have fun but take good care of ur self ❣️#rd
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।