'ਕਾਂਟਾ ਲਗਾ' ਗਰਲ ਸ਼ੈਫਾਲੀ ਜਰੀਵਾਲਾ ਦੀ ਮੌਤ ਮਗਰੋਂ ਪੁਲਸ ਦਾ ਆਇਆ ਪਹਿਲਾ ਬਿਆਨ

Saturday, Jun 28, 2025 - 11:44 AM (IST)

'ਕਾਂਟਾ ਲਗਾ' ਗਰਲ ਸ਼ੈਫਾਲੀ ਜਰੀਵਾਲਾ ਦੀ ਮੌਤ ਮਗਰੋਂ ਪੁਲਸ ਦਾ ਆਇਆ ਪਹਿਲਾ ਬਿਆਨ

ਮੁੰਬਈ (ਏਜੰਸੀ)- ਅਦਾਕਾਰਾ ਸ਼ੇਫਾਲੀ ਜਰੀਵਾਲਾ ਦੀ ਮੌਤ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੈ ਅਤੇ ਉਸਦੀ ਲਾਸ਼ ਨੂੰ ਪੋਸਟਮਾਰਟਮ ਲਈ ਲਿਜਾਇਆ ਗਿਆ ਹੈ। ਮੁੰਬਈ ਪੁਲਿਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਕਿਹਾ, "ਸਾਨੂੰ ਸ਼ੁੱਕਰਵਾਰ ਰਾਤ 1 ਵਜੇ ਇਸ ਬਾਰੇ ਜਾਣਕਾਰੀ ਮਿਲੀ। ਉਸਦੀ ਲਾਸ਼ ਨੂੰ ਪੋਸਟਮਾਰਟਮ ਲਈ ਕੂਪਰ ਹਸਪਤਾਲ ਭੇਜ ਦਿੱਤਾ ਗਿਆ ਹੈ। ਉਸਦੀ ਮੌਤ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੈ।"

ਇਹ ਵੀ ਪੜ੍ਹੋ: 'ਕਾਂਟਾ ਲਗਾ' ਗਰਲ ਸ਼ੈਫਾਲੀ ਜਰੀਵਾਲਾ ਦੀ ਮੌਤ ਨਾਲ ਟੁੱਟੇ ਪਤੀ ਪਰਾਗ ਤਿਆਗੀ

ਪੁਲਸ ਅਤੇ ਫੋਰੈਂਸਿਕ ਟੀਮਾਂ ਦੀ ਕਾਰਵਾਈ

ਮੋਬਾਈਲ ਫੋਰੈਂਸਿਕ ਯੂਨਿਟ ਅਤੇ ਮੁੰਬਈ ਪੁਲਸ ਦੀ ਟੀਮ ਗੋਲਡਨ ਰੇਜ਼-ਵਾਈ ਬਿਲਡਿੰਗ 'ਚ ਅਦਾਕਾਰਾ ਦੇ ਘਰ ਪੁੱਜੀ। ਘਟਨਾ ਸਥਾਲ ਦਾ ਮੁਆਇਨਾ ਕੀਤਾ ਗਿਆ ਅਤੇ ਸਬੂਤ ਇਕੱਤਰ ਕੀਤੇ ਜਾ ਰਹੇ ਹਨ।

ਇਹ ਵੀ ਪੜ੍ਹੋ: ਕੀ ਸ਼ੈਫਾਲੀ ਜਰੀਵਾਲਾ ਦੀ ਮੌਤ ਹਾਰਟ ਅਟੈਕ ਨਾਲ ਹੋਈ? ਪੁਲਸ ਕਰ ਰਹੀ ਪਰਿਵਾਰ ਤੇ ਨੌਕਰਾਂ ਤੋਂ ਪੁੱਛਗਿੱਛ

ਹਸਪਤਾਲ ਦਾ ਬਿਆਨ

ਹਸਪਤਾਲ ਸੂਤਰਾਂ ਦੇ ਅਨੁਸਾਰ, ਸ਼ੁੱਕਰਵਾਰ ਰਾਤ 11:15 ਵਜੇ ਸ਼ੈਫਾਲੀ ਨੂੰ ਉਨ੍ਹਾਂ ਦੇ ਪਤੀ ਪਰਾਗ ਤਿਆਗੀ ਦੁਆਰਾ ਬੇਲੇਵਿਊ ਮਲਟੀਸਪੈਸ਼ਲਟੀ ਹਸਪਤਾਲ ਲਿਆਇਆ ਗਿਆ ਸੀ, ਜਿੱਥੇ ਡਿਊਟੀ 'ਤੇ ਮੌਜੂਦ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।

ਇਹ ਵੀ ਪੜ੍ਹੋ: 'ਬਾਰਡਰ 2' ਤੋਂ ਦਿਲਜੀਤ ਦੋਸਾਂਝ ਨੂੰ ਕੱਢਣ ਦੀ ਤਿਆਰੀ! ਐਮੀ ਵਿਰਕ ਹੋ ਸਕਦੇ ਨੇ ਨਵਾਂ ਚਿਹਰਾ

ਮੌਤ ਦੀ ਅਸਲ ਵਜ੍ਹਾ ਅਣਪਛਾਤੀ

ਮੀਡੀਆ ਰਿਪੋਰਟਾਂ ਮੁਤਾਬਕ ਮੰਨਿਆ ਜਾ ਰਿਹਾ ਹੈ ਕਿ ਦਿਲ ਦੇ ਦੌਰੇ (ਹਾਰਟਅਟੈਕ) ਨਾਲ ਉਨ੍ਹਾਂ ਦੀ ਮੌਤ ਹੋਈ ਹੈ, ਪਰ ਪਰਿਵਾਰ ਵੱਲੋਂ ਹਾਲੇ ਤੱਕ ਕੋਈ ਅਧਿਕਾਰਕ ਬਿਆਨ ਜਾਰੀ ਨਹੀਂ ਹੋਇਆ ਹੈ।

ਇਹ ਵੀ ਪੜ੍ਹੋ: ਹੁਣ ਘੁੰਮਣਾ-ਫਿਰਨਾ ਹੋਵੇਗਾ ਸਸਤਾ ! NHAI ਦੀ ਇਹ ਐਪ ਦੱਸੇਗੀ ਕਿਸ ਰੂਟ 'ਤੇ ਕਿੰਨਾ ਦੇਣਾ ਪਵੇਗਾ ਟੋਲ

ਫਿਲਮੀ ਕਰੀਅਰ 'ਤੇ ਇੱਕ ਨਜ਼ਰ

2002 ਵਿੱਚ ਰਿਲੀਜ਼ ਹੋਏ ਗੀਤ ‘ਕਾਂਟਾ ਲਗਾ’ ਨੇ ਸ਼ੈਫਾਲੀ ਨੂੰ ਰਾਤੋ-ਰਾਤ ਸਟਾਰ ਬਣਾ ਦਿੱਤਾ ਸੀ। ਇਸ ਤੋਂ ਇਲਾਵਾ ਸ਼ੈਫਾਲੀ ਨੇ ਆਪਣੇ ਪਤੀ ਪਰਾਗ ਤਿਆਗੀ ਨਾਲ ਨਚ ਬਲੀਏ ਡਾਂਸ ਰਿਐਲਿਟੀ ਸ਼ੋਅ ਅਤੇ ਬਾਅਦ ਵਿਚ ਸਲਮਾਨ ਖਾਨ ਵੱਲੋਂ ਹੋਸਟ ਕੀਤੇ ਗਏ 'ਬਿੱਗ ਬੌਸ 13' ਵਿਚ ਹਿੱਸਾ ਲਿਆ ਸੀ। 

ਇਹ ਵੀ ਪੜ੍ਹੋ: 'ਸਰਦਾਰ ਜੀ 3' ਤੋਂ ਨੀਰੂ ਬਾਜਵਾ ਨੇ ਬਣਾਈ ਦੂਰੀ, ਹਾਨੀਆ ਆਮਿਰ ਨੂੰ ਕੀਤਾ UnFollow, ਪੋਸਟਾਂ ਵੀ ਕੀਤੀਆਂ ਡਿਲੀਟ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

cherry

Content Editor

Related News