ਕੈਂਸਰ ਪੀੜਿਤ ਹਿਨਾ ਖ਼ਾਨ ਰੋਜ਼ ਜਾਂਦੀ ਹੈ ਜਿਮ, ਹੌਂਸਲਾ ਦੇਖ ਫੈਨਜ਼ ਕਰ ਰਹੇ ਹਨ ਸਲਾਮ

Saturday, Aug 10, 2024 - 09:52 AM (IST)

ਕੈਂਸਰ ਪੀੜਿਤ ਹਿਨਾ ਖ਼ਾਨ ਰੋਜ਼ ਜਾਂਦੀ ਹੈ ਜਿਮ, ਹੌਂਸਲਾ ਦੇਖ ਫੈਨਜ਼ ਕਰ ਰਹੇ ਹਨ ਸਲਾਮ

ਮੁੰਬਈ- ਮਸ਼ਹੂਰ ਅਦਾਕਾਰਾ ਹਿਨਾ ਖਾਨ ਇਸ ਸਮੇਂ ਬ੍ਰੈਸਟ ਕੈਂਸਰ ਦੀ ਤੀਜੀ ਸਟੇਜ 'ਤੇ ਹੈ। ਇਸ ਗੰਭੀਰ ਬਿਮਾਰੀ 'ਤੇ ਕਾਬੂ ਪਾਉਣ ਲਈ ਉਹ ਪੂਰਾ ਇਲਾਜ ਕਰਵਾ ਰਹੀ ਹੈ। ਉਸ ਦੀ ਕੀਮੋਥੈਰੇਪੀ ਚੱਲ ਰਹੀ ਹੈ। ਅਦਾਕਾਰਾ ਨੇ ਦੱਸਿਆ ਕਿ ਵਰਕਆਊਟ ਸੈਸ਼ਨ ਦੌਰਾਨ ਉਸ ਦੇ ਪੈਰ ਸੁੰਨ ਹੋ ਜਾਂਦੇ ਹਨ, ਜਿਸ ਕਾਰਨ ਉਹ ਕੰਟਰੋਲ ਗੁਆ ਬੈਠਦੀ ਹੈ ਅਤੇ ਡਿੱਗ ਜਾਂਦੀ ਹੈ। ਉਹ ਤੇਜ਼ ਦਰਦ ਮਹਿਸੂਸ ਕਰਦੀ ਹੈ।ਅਦਾਕਾਰਾ ਨੇ ਇੰਸਟਾਗ੍ਰਾਮ 'ਤੇ ਆਪਣੀ ਇਕ ਵੀਡੀਓ ਸ਼ੇਅਰ ਕੀਤਾ ਹੈ, ਜਿਸ 'ਚ ਉਹ ਵਰਕਆਊਟ ਸੈਸ਼ਨ ਲਈ ਮੀਂਹ 'ਚ ਜਿਮ ਜਾ ਰਹੀ ਹੈ। ਉਸ ਨੇ ਗੁਲਾਬੀ ਰੰਗ ਦਾ ਟਾਪ ਅਤੇ ਕਾਲੇ ਰੰਗ ਦਾ ਜੌਗਰ ਪਾਇਆ ਹੋਇਆ ਹੈ। 

PunjabKesari

ਵੀਡੀਓ ਦੇ ਨਾਲ, ਉਸ ਨੇ ਇੱਕ ਲੰਮਾ ਨੋਟ ਵੀ ਲਿਖਿਆ, “ਤੁਹਾਡਾ ਬਹਾਨਾ ਕੀ ਹੈ? ਸਿਹਤਮੰਦ ਜੀਵਨ ਸ਼ੈਲੀ ਬਣਾਈ ਰੱਖਣ ਲਈ ਕਸਰਤ ਜਾਂ ਕਿਸੇ ਵੀ ਕਿਸਮ ਦੀ ਸਰੀਰਕ ਗਤੀਵਿਧੀ ਮਹੱਤਵਪੂਰਨ ਹੈ। ਪਰ ਜਦੋਂ ਕੋਈ ਵਿਅਕਤੀ ਕਿਸੇ ਬਿਮਾਰੀ ਵਿੱਚੋਂ ਲੰਘ ਰਿਹਾ ਹੁੰਦਾ ਹੈ, ਤਾਂ ਇਹ ਹੋਰ ਵੀ ਮਹੱਤਵਪੂਰਨ ਹੋ ਜਾਂਦਾ ਹੈ।

PunjabKesari

ਰੋਜ਼ਾਨਾ ਕਸਰਤ ਕਰਨ ਨਾਲ ਤੁਸੀਂ ਨਾ ਸਿਰਫ਼ ਸਰੀਰਕ ਤੌਰ 'ਤੇ ਮਜ਼ਬੂਤ ​​ਮਹਿਸੂਸ ਕਰੋਗੇ, ਸਗੋਂ ਇਸ ਨਾਲ ਸਾਡੀ ਮਾਨਸਿਕ ਸਿਹਤ ਵੀ ਤੰਦਰੁਸਤ ਰਹੇਗੀ। ਮਨ ਨੂੰ ਸਿਹਤਮੰਦ ਰੱਖਣਾ ਬਹੁਤ ਜ਼ਰੂਰੀ ਹੈ।”"ਮੇਰੇ ਕੀਮੋ ਇਲਾਜ ਦੌਰਾਨ ਮੈਂ ਗੰਭੀਰ ਨਿਊਰੋਪੈਥਿਕ ਦਰਦ ਤੋਂ ਪੀੜਤ ਹਾਂ ਜੋ ਮੇਰੇ ਪੈਰ ਅਤੇ ਪੈਰਾਂ ਦੀਆਂ ਉਂਗਲਾਂ ਨੂੰ ਜ਼ਿਆਦਾਤਰ ਸਮਾਂ ਸੁੰਨ ਕਰ ਦਿੰਦਾ ਹੈ, ਕਈ ਵਾਰ ਕੰਮ ਕਰਦੇ ਸਮੇਂ ਮੈਂ ਆਪਣੇ ਪੈਰਾਂ 'ਤੇ ਕੰਟਰੋਲ ਗੁਆ ਲੈਂਦੀ ਹਾਂ ਅਤੇ ਡਿੱਗ ਜਾਂਦੀ ਹਾਂ ਪਰ ਮੈਂ ਸਿਰਫ ਵਾਪਸ ਉੱਠਣ 'ਤੇ ਧਿਆਨ ਕੇਂਦਰਤ ਕਰਦੀ  ਹਾਂ। “ਮੈਂ ਹਰ ਵਾਰ ਉੱਠਣ ਲਈ ਆਪਣੀ ਸਾਰੀ ਤਾਕਤ ਵਰਤਦੀ ਹਾਂ।”

PunjabKesari

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News