ਹੁਣ ਅਮਿਤਾਭ ਬੱਚਨ ਦੀ ਆਵਾਜ਼ ’ਚ ਨਹੀਂ ਸੁਣੇਗੀ ਕਾਲਰ ਟਿਊਨ, ਜਸਲੀਨ ਭੱਲਾ ਨੇ ਲਈ ਜਗ੍ਹਾ

01/15/2021 1:51:45 PM

ਮੁੰਬਈ: ਕੋਰੋਨਾ ਕਾਲ ’ਚ ਦੁਨੀਆ ਨੂੰ ਬਚਾਉਣ ਲਈ ਮੋਦੀ ਸਰਕਾਰ ਵੱਲੋਂ ਕਈ ਕਦਮ ਚੁੱਕੇ ਗਏ ਸਨ। ਕੋਰੋਨਾ ਦੇ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਫੋਨ ’ਤੇ ਕਾਲਰ ਟਿਊਨ ਲਗਾਈ ਗਈ। ਇਹ ਕਾਲਰ ਟਿਊਨ ਅਦਾਕਾਰ ਅਮਿਤਾਭ ਬੱਚਣ ਦੀ ਆਵਾਜ਼ ’ਚ ਸੁਣਾਈ ਦਿੰਦੀ ਸੀ। ਲੋਕ 6 ਮਹੀਨੇ ਤੋਂ ਅਮਿਤਾਭ ਬੱਚਨ ਦੀ ਆਵਾਜ਼ ਸੁਣ ਕੇ ਬਹੁਤ ਬੋਰ ਹੋ ਚੁੱਕੇ ਸਨ। ਉਨ੍ਹਾਂ ਲੋਕਾਂ ਲਈ ਖੁਸ਼ਖ਼ਬਰੀ ਹੈ। ਹੁਣ ਕਾਲਰ ਟਿਊਨ ’ਤੇ ਅਮਿਤਾਭ ਬੱਚਨ ਦੀ ਆਵਾਜ਼ ਨਹੀਂ ਸੁਣਾਈ ਦੇਵੇਗੀ। ਹੁਣ ਕਾਲਰ ਟਿਊਨ ’ਤੇ ਜਸਲੀਨ ਭੱਲਾ ਦੀ ਆਵਾਜ਼ ਸੁਣਾਈ ਦੇਵੇਗੀ।

PunjabKesari

ਇਹ ਕਾਲਰ ਟਿਊਨ ਵੈਕਸੀਨ ਨਾਲ ਜੁੜੀ ਹੋਈ ਹੋਵੇਗੀ। ਜੋ ਅੰਗਰੇਜ਼ੀ ਅਤੇ ਹਿੰਦੀ ਦੋਵਾਂ ’ਚ ਸੁਣਾਈ ਦੇਵੇਗੀ। ਇਸ ਤੋਂ ਪਹਿਲਾਂ ਵੀ ਜਸਲੀਨ ਦੀ ਆਵਾਜ਼ ’ਚ ਕਾਲਰ ਟਿਊਨ ਸੁਣਾਈ ਦਿੱਤੀ ਗਈ ਸੀ। ‘ਕੋਰੋਨਾ ਵਾਇਰਸ ਜਾਂ ਕੋਵਿਡ-19 ਨਾਲ ਅੱਜ ਪੂਰਾ ਦੇਸ਼ ਲੜ ਰਿਹਾ ਹੈ। ਮਗਰ ਯਾਦ ਰਹੇ ਸਾਨੂੰ ਬੀਮਾਰੀ ਨਾਲ ਲੜਣਾ ਹੈ, ਬੀਮਾਰ ਨਾਲ ਨਹੀਂ। ਉਸ ਨਾਲ ਭੇਦਭਾਵ ਨਾ ਕਰੋ...’।

PunjabKesari
ਦੱਸ ਦੇਈਏ ਕਿ ਜਸਲੀਨ ਭੱਲਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਖੇਡ ਪੱਤਰਕਾਰ ਦੇ ਤੌਰ ’ਤੇ ਕੀਤੀ ਸੀ। ਜਸਲੀਨ ਭੱਲਾ ਮਸ਼ਹੂਰ ਵਾਈਸ ਓਵਰ ਕਲਾਕਾਰ ਹੈ। ਜਸਲੀਨ ਪਿਛਲੇ ਕਰੀਬ ਇਕ ਦਹਾਕੇ ਤੋਂ ਵਾਈਸ ਓਵਰ ਕਲਾਕਾਰ ਦੇ ਤੌਰ ’ਤੇ ਕੰਮ ਕਰ ਰਹੀ ਹੈ ਜਿਨ੍ਹਾਂ ਦੀ ਆਵਾਜ਼ ਅਸੀਂ ਦਿੱਲੀ ਮੈਟਰੋ, ਸਪਾਈਸ ਜੈੱਟ ਅਤੇ ਇੰਡੀਗੋ ਦੀ ਫਲਾਈਟ ’ਚ ਵੀ ਸੁਣਦੇ ਆਏ ਹਾਂ। 
ਅਮਿਤਾਬ ਬੱਚਨ ਦੀ ਆਵਾਜ਼ ’ਚ ਕਾਲਰ ਟਿਊਨ ਹਟਾਉਣ ਲਈ ਕੁਝ ਦਿਨ ਪਹਿਲਾਂ ਦਿੱਲੀ ਹਾਈ ਕੋਰਟ ’ਚ ਪਟੀਸ਼ਨ ਵੀ ਦਾਇਰ ਕੀਤੀ ਗਈ ਸੀ। ਲੋਕਾਂ ਦਾ ਕਹਿਣਾ ਹੈ ਕਿ ਅਸੀਂ ਇਸ ਕਾਲਰ ਟਿਊਨ ਨੂੰ ਸੁਣ ਕੇ ਥੱਕ ਗਏ। ਇਸ ਕਾਲਰ ਟਿਊਨ ਨੂੰ ਹਟਾਇਆ ਜਾਵੇ।


Aarti dhillon

Content Editor

Related News