ਮਹਿੰਦੀ ਸਮਾਰੋਹ ਤੋਂ ਪਹਿਲਾਂ ਸਜਿਆ BRIDE TO BE ਆਲੀਆ ਭੱਟ ਦਾ ਘਰ, ਦੇਖੋ ਖੂਬਸੂਰਤ ਤਸਵੀਰਾਂ

04/13/2022 5:40:39 PM

ਮੁੰਬਈ–ਕਈ ਅਫ਼ਵਾਹਾਂ ਅਤੇ ਅਟਕਲਾਂ ਤੋਂ ਬਾਅਦ ਆਖਿਰਕਾਰ ਬਾਲੀਵੁੱਡ ਦੇ ਮਸ਼ਹੂਰ ਜੋੜੇ ਰਣਬੀਰ ਕਪੂਰ ਅਤੇ ਆਲੀਆ ਭੱਟ ਦੇ ਵਿਆਹ ਦੀਆਂ ਰਸਮਾਂ ਸ਼ੁਰੂ ਹੋਣ ਜਾ ਰਹੀਆਂ ਹਨ। ਮੁੰਬਈ ਦੇ ਅਪਾਰਟਮੈਂਟ ਵਾਸਤੂ ਅੱਜ ਗਨੇਸ਼ ਪੂਜਾ ਤੋਂ ਬਾਅਦ ਜੋੜੇ ਦੀ ਪ੍ਰੀ-ਵੈਡਿੰਗ ਸਰਮਨੀ ਸ਼ੁਰੂ ਹੋਈ ਹੈ।

PunjabKesari
ਦੁਪਹਿਰ ਦੇ ਸਮੇਂ ਮਹਿੰਦੀ ਦੀ ਰਸਮ ਸ਼ੁਰੂ ਹੋਵੇਗੀ। ਇਸ ਦੇ ਨਾਲ ਹੀ ਮਹਿੰਦੀ ਸਮਾਰੋਹ ਤੋਂ ਪਹਿਲਾਂ ਦੁਲਹਨ ਆਲੀਆ ਭੱਟ ਦੇ ਘਰ ਨੂੰ ਸਜਾਇਆ ਗਿਆ ਹੈ। ਜਿਸ ਦੀਆਂ ਤਸਵੀਰਾਂ ਇੰਟਰਨੈੱਟ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।

PunjabKesari
ਪੁੱਤਰ ਦੇ ਵਿਆਹ ਦੀ ਰਸਮਾਂ ’ਚ ਤਿਆਰ ਹੋ ਕੇ ਨਿਕਲੀ ਨੀਤੂ
ਨੀਤੂ ਕਪੂਰ ਦੀ ਧੀ ਰਿਧੀਮਾ ਕਪੂਰ ਸਾਹਨੀ ,ਨਾਤਿਕਾ ਸਮਾਰਾ ਅਤੇ ਜਵਾਈ ਭਰਤ ਸਾਹਨੀ ਦੇ ਨਾਲ ਪ੍ਰੀ-ਵੈਡਿੰਗ ਸਮਾਰੋਹ ਲਈ ਪਹੁੰਚ ਗਏ ਹਨ।

PunjabKesari
ਇਸ ਦੌਰਾਨ ਨੀਤੂ ਹਰੇ ਰੰਗ ਦੇ ਸੂਟ ’ਚ ਬੇਹੱਦ ਖੂਬਸੂਰਤ ਦਿਖਾਈ ਦੇ ਰਹੀ ਹੈ। ਪੁੱਤਰ ਦੇ ਵਿਆਹ ਦੀ ਖੁਸ਼ੀ ਨੀਤੂ ਦੇ ਚਿਹਰੇ ’ਤੇ ਸਾਫ਼ ਨਜ਼ਰ ਆ ਰਹੀ ਹੈ। ਇਸ ਮੌਕੇ ਰਣਬੀਰ ਦੀ ਕਜ਼ਨ ਭੈਣ ਨਤਾਸ਼ਾ ਨੰਦਾ ਵੀ ਨਜ਼ਰ ਆਈ। 

PunjabKesari
ਮੀਡੀਆ ਰਿਪੋਰਟਸ ਮੁਤਾਬਕ ਆਲੀਆ ਅਤੇ ਰਣਬੀਰ ਦੇ ਵਿਆਹ ਦੀਆਂ ਰਸਮਾਂ 13 ਅਪ੍ਰੈਲ 2022 ਨੂੰ ਮਹਿੰਦੀ ਸਮਾਰੋਹ  ਸ਼ੁਰੂ ਹੋਵੇਗਾ। ਉਨ੍ਹਾਂ ਦੇ ਵਿਆਹ ਦਾ ਜਸ਼ਨ 4 ਦਿਨਾਂ ਦਾ ਹੋਵੇਗਾ ਅਤੇ ਰਸਮਾਂ ਰਣਬੀਰ ਕਪੂਰ ਦੇ ਘਰ ‘ਵਾਸਤੂ’ਚ ਹੋਣ ਦੀ ਸੰਭਾਵਨਾ ਹੈ। ਇਸ ਕਰਕੇ ਰਣਬੀਰ ਅਤੇ ਆਲੀਆ ਦੇ ਵਿਆਹ ਦੀ ਤਾਰੀਕ 17 ਅਪ੍ਰੈਲ ਹੋ ਸਕਦੀ ਹੈ। ਆਲੀਆ ਅਤੇ ਰਣਬੀਰ ਇਕ ਦੂਜੇ ਨੂੰ 2017 ਤੋਂ ਡੇਟ ਕਰ ਰਹੇ ਹਨ। ਕਈ ਵਾਰ ਉਨ੍ਹਾਂ ਦੇ ਵਿਆਹ ਦੀਆਂ ਅਫ਼ਵਾਹਾਂ ਸਾਹਮਣੇ ਆ ਚੁੱਕੀਆਂ ਹਨ ਪਰ ਇਸ ਵਾਰ ਪ੍ਰਸ਼ੰਸਕਾਂ ਦਾ ਸੁਫ਼ਨਾ ਪੂਰਾ ਹੋਵੇਗਾ।


Aarti dhillon

Content Editor

Related News