ਦੀਪਿਕਾ ਪਾਦੂਕੋਣ ਨੇ ਜਹਾਜ਼ ਦੀ ਇਕਾਨੋਮੀ ਕਲਾਸ ''ਚ ਕੀਤਾ ਸਫ਼ਰ, ਸਾਦਗੀ ਦੇ ਦੀਵਾਨੇ ਹੋਏ ਲੋਕ (ਵੀਡੀਓ)

02/17/2023 4:20:34 PM

ਮੁੰਬਈ (ਬਿਊਰੋ) : ਅਦਾਕਾਰਾ ਦੀਪਿਕਾ ਪਾਦੂਕੋਣ ਦੀ ਫ਼ਿਲਮ 'ਪਠਾਨ' ਬਾਕਸ ਆਫਿਸ 'ਤੇ ਸ਼ਾਨਦਾਰ ਕਾਰੋਬਾਰ ਕਰ ਰਹੀ ਹੈ। ਇਸ ਫ਼ਿਲਮ ਨੂੰ ਰਿਲੀਜ਼ ਹੋਏ 22 ਦਿਨ ਹੋ ਗਏ ਹਨ ਪਰ ਫ਼ਿਲਮ ਹਾਲੇ ਵੀ ਸਾਰੇ ਰਿਕਾਰਡ ਤੋੜ ਰਹੀ ਹੈ। ਫ਼ਿਲਮ 'ਪਠਾਨ' ਘਰੇਲੂ ਬਾਕਸ ਆਫਿਸ 'ਤੇ 500 ਕਰੋੜ ਦਾ ਅੰਕੜਾ ਪਾਰ ਕਰ ਚੁੱਕੀ ਹੈ। ਇਸ ਦੌਰਾਨ ਬਾਲੀਵੁੱਡ ਸਟਾਰ ਦੀਪਿਕਾ ਪਾਦੂਕੋਣ ਫਲਾਈਟ 'ਚ ਬਿਜ਼ਨੈੱਸ ਕਲਾਸ ਦੀ ਬਜਾਏ ਇਕਾਨਮੀ ਕਲਾਸ 'ਚ ਸਫ਼ਰ ਕਰਦੀ ਨਜ਼ਰ ਆਈ। ਇੱਕ ਪ੍ਰਸ਼ੰਸਕ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਅਦਾਕਾਰਾ ਦਾ ਵੀਡੀਓ ਪੋਸਟ ਕੀਤਾ ਹੈ, ਜਿਸ 'ਚ ਦੀਪਿਕਾ ਪਿੱਛੇ ਨਜ਼ਰ ਆ ਰਹੀ ਹੈ।

ਦੱਸ ਦਈਏ ਕਿ ਦੀਪਿਕਾ ਪਾਦੂਕੋਣ ਦੇ ਫੈਨ ਕਲੱਬ ਵਲੋਂ ਟਵਿੱਟਰ 'ਤੇ ਪੋਸਟ ਕੀਤੀ ਗਈ ਵੀਡੀਓ 'ਚ ਉਹ ਸਨਗਲਾਸ ਨਾਲ ਸੰਤਰੀ ਟੋਪੀ ਅਤੇ ਸਪੋਰਟਸ ਜੈਕੇਟ ਪਹਿਨੀ ਹੋਈ ਦਿਖਾਈ ਦੇ ਰਹੀ ਹੈ। ਇੱਕ ਪਾਸੇ ਜਿੱਥੇ ਕਈ ਲੋਕ ਦੀਪਿਕਾ ਦੀ ਇਸ ਸਾਦਗੀ ਦੀ ਤਾਰੀਫ਼ ਕਰ ਰਹੇ ਹਨ, ਉੱਥੇ ਹੀ ਦੂਜੇ ਪਾਸੇ ਕਈ ਯੂਜ਼ਰਸ ਦੀਪਿਕਾ ਨੂੰ ਰੱਜ ਕੇ ਟਰੋਲ ਵੀ ਕਰ ਰਹੇ ਹਨ। ਇਸ ਯੂਜ਼ਰ ਨੇ ਕਿਹਾ, 'ਲੱਗਦਾ ਹੈ ਇਸ ਜਹਾਜ਼ 'ਚ ਕੋਈ ਬਿਜ਼ਨਸ ਕਲਾਸ ਸੈਕਸ਼ਨ ਨਹੀਂ ਹੈ।' ਜਦਕਿ ਦੂਜੇ ਨੇ ਕਿਹਾ, 'ਲੱਗਦਾ ਹੈ ਦੀਪਿਕਾ ਨੂੰ 'ਪਠਾਨ' ਫ਼ਿਲਮ ਦੀ ਪੇਮੈਂਟ ਨਹੀਂ ਮਿਲੀ।'

 

ਵਰਕ ਫਰੰਟ ਦੀ ਗੱਲ ਕਰੀਏ ਤਾਂ ਦੀਪਿਕਾ ਪਾਦੂਕੋਣ ਨੂੰ ਹਾਲ ਹੀ 'ਚ ਸ਼ਾਹਰੁਖ ਖ਼ਾਨ ਅਤੇ ਜੌਨ ਅਬ੍ਰਾਹਮ ਸਟਾਰਰ ਫ਼ਿਲਮ 'ਪਠਾਨ' 'ਚ ਦੇਖਿਆ ਗਿਆ ਸੀ। ਰਿਪੋਰਟਾਂ ਮੁਤਾਬਕ, ਦੀਪਿਕਾ ਨੇ 'ਪਠਾਨ' ਫ਼ਿਲਮ ਲਈ ਕਰੋੜਾਂ 'ਚ ਫੀਸ ਲਈ ਹੈ। 'ਪਠਾਨ' ਸਟਾਰ ਕਾਸਟ ਦੀ ਫੀਸ ਦੀ ਚਾਰੇ ਪਾਸੇ ਚਰਚਾ ਵੀ ਹੋਈ ਸੀ।


ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


sunita

Content Editor

Related News