ਸਿਆਸਤ 'ਚ ਵੱਡੀ ਪਾਰੀ ਖੇਡਣ ਵਾਲੇ ਰਾਜ ਬੱਬਰ ਦੀ ਵਿਵਾਦਾਂ ਭਰੀ 'ਲਵ ਸਟੋਰੀ', ਜਾਣੋ ਜ਼ਿੰਦਗੀ ਦੇ ਅਜੀਬੋ-ਗਰੀਬ ਕਿੱਸੇ

06/23/2021 11:39:34 AM

ਮੁੰਬਈ (ਬਿਊਰੋ) — ਰਾਜ ਬੱਬਰ ਨੇ ਬਾਲੀਵੁੱਡ ਦੇ ਨਾਲ-ਨਾਲ ਸਿਆਸਤ 'ਚ ਵੀ ਖੂਬ ਨਾਂ ਕਮਾਇਆ। 80 ਦੇ ਦਹਾਕੇ 'ਚ ਰਾਜ ਬੱਬਰ ਲੜਕੀਆਂ ਦੇ ਦਿਲਾਂ 'ਤੇ ਰਾਜ ਕਰਦੇ ਸਨ। 38 ਸਾਲ ਦੇ ਕਰੀਅਰ 'ਚ ਆਪਣੀਆਂ ਫ਼ਿਲਮਾਂ ਨਾਲ ਉਨ੍ਹਾਂ ਨੇ ਲੋਕਾਂ ਦਾ ਖੂਬ ਮਨੋਰੰਜਨ ਕੀਤਾ। ਰਾਜ ਬੱਬਰ 23 ਜੂਨ ਨੂੰ ਆਪਣਾ ਜਨਮਦਿਨ ਮਨਾਉਂਦੇ ਹਨ। ਅੱਜ ਇਸ ਖ਼ਾਸ ਮੌਕੇ 'ਤੇ ਅਸੀਂ ਤੁਹਾਨੂੰ ਉਨ੍ਹਾਂ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ ਦੱਸਣ ਜਾ ਰਹੇ ਹਾਂ।

PunjabKesari

ਸਟ੍ਰੀਟ ਥਿਏਟਰ ਤੋਂ ਲਈ ਐਕਟਿੰਗ ਦੀ ਟਰੇਨਿੰਗ  
ਫ਼ਿਲਮਾਂ 'ਚ ਆਉਣ ਤੋਂ ਪਹਿਲਾਂ ਰਾਜ ਬੱਬਰ ਨੇ ਸਟ੍ਰੀਟ ਥਿਏਟਰ ਤੋਂ ਐਕਟਿੰਗ ਦੀ ਟਰੇਨਿੰਗ ਲਈ ਸੀ। ਇਸ ਤੋਂ ਬਾਅਦ ਰਾਜ ਬੱਬਰ ਦਿੱਲੀ ਤੋਂ ਮੁੰਬਈ ਸ਼ਿਫਟ ਹੋ ਗਏ। ਰਾਜ ਬੱਬਰ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਉਸ ਸਮੇਂ ਦੀ ਟੌਪ ਅਦਾਕਾਰਾ ਰੀਨਾ ਰਾਏ ਨਾਲ ਕੀਤੀ ਸੀ।

PunjabKesari

'ਇਨਸਾਫ ਕਾ ਤਰਾਜੂ' 'ਚ ਨੇਗੈਟਿਵ ਕਿਰਦਾਰ ਨਿਭਾਇਆ
'ਇਨਸਾਫ ਕਾ ਤਰਾਜੂ' 'ਚ ਰਾਜ ਬੱਬਰ ਨੇਗੇਟਿਵ ਕਿਰਦਾਰ 'ਚ ਦਿਸੇ ਸਨ। ਇਸ ਫ਼ਿਲਮ 'ਚ ਰਾਜ ਬੱਬਰ ਨੂੰ ਜੀਨਤ ਅਮਾਨ ਨਾਲ ਰੇਪ ਸੀਨ ਕਰਨਾ ਸੀ, ਜਿਸ ਕਾਰਨ ਉਹ ਕਾਫ਼ੀ ਘਬਰਾ ਗਏ ਸਨ। ਰਾਜ ਬੱਬਰ ਇਸ ਗੱਲ ਨੂੰ ਲੈ ਕੇ ਡਰੇ ਸਨ ਕਿਉਂਕਿ ਉਹ ਨਵੇਂ ਅਦਾਕਾਰ ਸਨ ਅਤੇ ਜੀਨਤ ਅਮਾਨ ਬਾਲੀਵੁੱਡ ਦੀ ਵੱਡੀ ਅਦਾਕਾਰਾ ਸੀ। ਇਸੇ ਡਰ ਕਾਰਨ ਉਨ੍ਹਾਂ ਨੂੰ ਕਿੰਨੀ ਵਾਰ ਇਹ ਸੀਨ ਰਿਟੇਕ ਕਰਨਾ ਪਿਆ ਸੀ।

PunjabKesari

ਨਿੱਜੀ ਰਿਸ਼ਤਿਆਂ ਨੂੰ ਲੈ ਕੇ ਰਹੇ ਖੂਬ ਚਰਚਾ 'ਚ 
ਰਾਜ ਬੱਬਰ ਫ਼ਿਲਮਾਂ ਤੋਂ ਇਲਾਵਾ ਆਪਣੇ ਨਿੱਜੀ ਰਿਸ਼ਤਿਆਂ ਲਈ ਵੀ ਕਾਫ਼ੀ ਚਰਚਾ 'ਚ ਰਹੇ। ਰਾਜ ਬੱਬਰ ਸੰਘਰਸ਼ ਕਰ ਰਹੇ ਸਨ ਉਦੋਂ ਹੀ ਉਨ੍ਹਾਂ ਨੂੰ ਨਾਦਿਰਾ ਬੱਬਰ ਨਾਲ ਪਿਆਰ ਹੋ ਗਿਆ ਸੀ, ਜਿਸ ਤੋਂ ਬਾਅਦ ਦੋਵਾਂ ਨੇ ਸਾਲ 1975 'ਚ ਵਿਆਹ ਕਰਵਾ ਲਿਆ ਸੀ।

PunjabKesari

ਦੋ ਵਿਆਹ ਕਰਵਾਏ ਸਨ ਰਾਜ ਬੱਬਰ
ਰਾਜ ਬੱਬਰ ਨੇ ਦੋ ਵਿਆਹ ਕਰਵਾਏ ਸਨ। ਉਨ੍ਹਾਂ ਨੇ ਪਹਿਲਾਂ ਨਾਦਿਰਾ ਨਾਲ ਵਿਆਹ ਕਰਵਾਇਆ ਸੀ। ਬਾਅਦ 'ਚ ਫ਼ਿਲਮ 'ਭੀਗੀ ਪਲਕੇਂ' ਦੌਰਾਨ ਰਾਜ ਬੱਬਰ ਨੂੰ ਸਮਿਤਾ ਪਾਟਿਲ ਨਾਲ ਪਿਆਰ ਹੋ ਗਿਆ ਸੀ। ਨਾਦਿਰਾ ਤੋਂ ਵੱਖ ਹੋ ਕੇ ਉਨ੍ਹਾਂ ਨੇ ਸਮਿਤਾ ਪਾਟਿਲ ਨਾਲ ਵਿਆਹ ਕਰਵਾ ਲਿਆ ਸੀ। ਰਾਜ ਬੱਬਰ ਦੇ ਤਿੰਨ ਬੱਚੇ ਹਨ, ਜਿਨ੍ਹਾਂ 'ਚ ਜੂਹੀ, ਆਰਿਆ ਬੱਬਰ, ਪ੍ਰਤੀਕ ਬੱਬਰ ਹਨ। ਜੂਹੀ ਤੇ ਆਰਿਆ ਨਾਦਿਰਾ ਦੇ ਬੱਚੇ ਹਨ ਅਤੇ ਉਥੇ ਹੀ ਪ੍ਰਤੀਕ, ਸਮਿਤਾ ਤੇ ਰਾਜ ਬੱਬਰ ਦੇ ਬੇਟੇ ਹਨ। ਸਮਿਤਾ ਦੇ ਦਿਹਾਂਤ ਤੋਂ ਬਾਅਦ ਰਾਜ ਬੱਬਰ ਨੇ ਫਿਰ ਤੋਂ ਪਹਿਲੀ ਪਤਨੀ ਨਾਦਿਰਾ ਕੋਲ ਵਾਪਸ ਪਰਤ ਗਏ।

PunjabKesari

ਲੰਬੇ ਸਮੇਂ ਤੋਂ ਰਾਜਨੀਤੀ 'ਚ ਰਹੇ ਸਰਗਰਮ 
ਫ਼ਿਲਮਾਂ ਦੇ ਨਾਲ-ਨਾਲ ਰਾਜ ਬੱਬਰ ਨੂੰ ਰਾਜਨੀਤੀ 'ਚ ਵੀ ਬਹੁਤ ਦਿਲਚਸਪੀ ਰਹੀ ਹੈ। ਉਹ ਲੰਬੇ ਸਮੇਂ ਤੋਂ ਰਾਜਨੀਤੀ 'ਚ ਸਰਗਰਮ ਰਹੇ ਹਨ। ਅੱਜ ਉਹ ਇਕ ਨੇਤਾ ਮੰਨੇ ਜਾਂਦੇ ਹਨ ਜੋ ਆਪਣੀ ਬੁਲੰਦ ਰਾਏ ਦਿੰਦੇ ਹਨ। ਦੱਸ ਦਈਏ ਕਿ ਰਾਜ ਬੱਬਰ 14 ਵੀਂ ਲੋਕ ਸਭਾ ਚੋਣਾਂ 'ਚ ਫਿਰੋਜ਼ਾਬਾਦ ਤੋਂ ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ ਚੁਣੇ ਗਏ ਸਨ ਪਰ 2006 'ਚ ਸਮਾਜਵਾਦੀ ਪਾਰਟੀ ਤੋਂ ਮੁਅੱਤਲ ਕੀਤੇ ਜਾਣ ਤੋਂ ਬਾਅਦ ਉਹ ਕਾਂਗਰਸ 'ਚ ਸ਼ਾਮਲ ਹੋ ਗਏ ਸਨ।

PunjabKesari

ਕੁਝ ਵੱਡਾ ਕਰਨ ਦੇ ਚੱਕਰ 'ਚ ਪਹੁੰਚੇ ਮੁੰਬਈ
ਰਾਜ ਬੱਬਰ ਆਪਣੀ ਜ਼ਿੰਦਗੀ 'ਚ ਕੁਝ ਵੱਡਾ ਕਰਨ ਦਾ ਸੁਫ਼ਨਾ ਲੈ ਕੇ ਮੁੰਬਈ ਚਲੇ ਗਏ। ਲੰਬੇ ਸੰਘਰਸ਼ ਤੋਂ ਬਾਅਦ ਉਨ੍ਹਾਂ ਨੇ ਬਾਲੀਵੁੱਡ 'ਚ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ 1977 'ਚ ਫਿਲਮ ‘ਕਿੱਸਾ ਕੁਰਸੀ ਕਾ’ ਨਾਲ ਕੀਤੀ ਸੀ। ਹਾਲਾਂਕਿ ਇਹ ਫ਼ਿਲਮ ਸਿਨੇਮਾਘਰਾਂ 'ਚ ਜ਼ਿਆਦਾ ਕਮਾਲ ਨਹੀਂ ਦਿਖਾ ਸਕੀ ਪਰ ਦਰਸ਼ਕਾਂ ਨੇ ਉਨ੍ਹਾਂ ਦਾ ਪ੍ਰਦਰਸ਼ਨ ਪਸੰਦ ਕੀਤਾ। ਅੱਗੇ ਵਧਦਿਆਂ ਰਾਜ ਬੱਬਰ ਨੇ ਬਾਲੀਵੁੱਡ ਦੀਆਂ ਕਈ ਸ਼ਾਨਦਾਰ ਫ਼ਿਲਮਾਂ 'ਚ ਕੰਮ ਕੀਤਾ, ਜਿਨ੍ਹਾਂ 'ਚ 'ਨਿਕਾਹ', 'ਆਜ ਕੀ ਆਵਾਜ਼', 'ਆਪ ਤੋਂ ਐਸੇ ਨਾ ਥੇ', 'ਕਲਯੁਗ', 'ਹਮ ਪਾਂਚ', 'ਦਾਗ', 'ਜ਼ਿੱਦੀ' ਸ਼ਾਮਲ ਹਨ। ਰਾਜ ਬੱਬਰ ਫ਼ਿਲਮਾਂ 'ਚ ਨਕਾਰਾਤਮਕ ਅਤੇ ਸਕਾਰਾਤਮਕ ਹਰ ਤਰ੍ਹਾਂ ਦੇ ਕਿਰਦਾਰ ਨਿਭਾ ਚੁੱਕੇ ਹਨ।

PunjabKesari


sunita

Content Editor

Related News