ਸਾਲ 'ਚ 2 ਵਾਰ ਅਮਿਤਾਭ ਬੱਚਨ ਮਨਾਉਂਦੇ ਨੇ ਆਪਣਾ ਬਰਥਡੇ, ਵਜ੍ਹਾ ਜਾਣ ਹੋਵੋਗੇ ਹੈਰਾਨ
Friday, Oct 11, 2024 - 01:16 PM (IST)
ਐਂਟਰਟੇਨਮੈਂਟ ਡੈਸਕ : ਬਾਲੀਵੁੱਡ ਦੇ ਦਿੱਗਜ਼ ਅਦਾਕਾਰ ਅਮਿਤਾਭ ਬੱਚਨ ਅੱਜ ਆਪਣਾ 82ਵਾਂ ਜਨਮਦਿਨ ਮਨਾ ਰਹੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਅਦਾਕਾਰ ਸਾਲ 'ਚ 2 ਵਾਰ ਆਪਣਾ ਜਨਮਦਿਨ ਮਨਾਉਂਦੇ ਹਨ। ਅਮਿਤਾਭ ਬੱਚਨ ਦਾ ਜਨਮ 11 ਅਕਤੂਬਰ 1942 ਨੂੰ ਮਹਾਨ ਕਵੀ ਹਰੀਵੰਸ਼ ਰਾਏ ਬੱਚਨ ਦੇ ਘਰ ਹੋਇਆ ਸੀ। ਫਿਰ ਉਨ੍ਹਾਂ ਦਾ ਨਾਂ ਅਮਿਤਾਭ ਸ਼੍ਰੀਵਾਸਤਵ ਰੱਖਿਆ ਗਿਆ। 'ਬੱਚਨ' ਉਨ੍ਹਾਂ ਦੇ ਪਿਤਾ ਹਰੀਵੰਸ਼ ਰਾਏ ਜੀ ਦਾ ਕਲਮੀ ਯਾਨੀਕਿ ਬਤੌਰ ਲੇਖਕ ਇਸਤੇਮਾਲ ਕੀਤਾ ਜਾਣ ਵਾਲਾ ਨਾਮ ਸੀ। ਉਨ੍ਹਾਂ ਨੇ ਉਹੀ ਨਾਂ ਬਦਲ ਕੇ ਅਮਿਤਾਭ ਦਾ ਸਰਨੇਮ ਰੱਖ ਦਿੱਤਾ ਅਤੇ ਅਮਿਤਾਭ ਸ਼੍ਰੀਵਾਸਤਵ ਅਮਿਤਾਭ ਬੱਚਨ ਬਣ ਗਏ।
ਇਹ ਖ਼ਬਰ ਵੀ ਪੜ੍ਹੋ - ਦਿਲਜੀਤ ਦੇ ਨਾਂ 'ਤੇ ਲੱਖਾਂ-ਕਰੋੜਾਂ ਦਾ ਘਪਲਾ, ਕਈ ਖਿਡਾਰੀਆਂ ਦੇ ਨਾਂ ਵੀ ਨੇ ਸ਼ਾਮਲ
ਹਰ ਸਾਲ 11 ਅਕਤੂਬਰ ਨੂੰ ਆਪਣਾ ਜਨਮਦਿਨ ਮਨਾਉਣ ਵਾਲੇ ਅਮਿਤਾਭ ਬੱਚਨ 80 ਦੇ ਦਸ਼ਕ 'ਚ ਹਿੰਦੀ ਫ਼ਿਲਮ ਇੰਡਸਟਰੀ ਦੇ ਅਜਿਹੇ ਚਮਕਦੇ ਸਿਤਾਰੇ ਬਣ ਗਏ ਸਨ ਕਿ ਪਰਦੇ 'ਤੇ ਉਨ੍ਹਾਂ ਦੀ ਮੌਜੂਦਗੀ ਹੀ ਫ਼ਿਲਮ ਨੂੰ ਬਲਾਕਬਸਟਰ ਤੇ ਹਿੱਟ ਬਣਾ ਦਿੰਦੀ ਸੀ। ਇਸੇ ਤਰ੍ਹਾਂ 1982 ਦੀ ਫ਼ਿਲਮ 'ਕੁਲੀ' ਦੀ ਸ਼ੂਟਿੰਗ ਦੌਰਾਨ ਅਮਿਤਾਭ ਬੱਚਨ ਇੱਕ ਐਕਸ਼ਨ ਸੀਨ ਸ਼ੂਟ ਕਰ ਰਹੇ ਸਨ। ਇਸ 'ਚ ਉਨ੍ਹਾਂ ਨਾਲ ਪੁਨੀਤ ਈਸਰ ਸਨ। ਪੁਨੀਤ ਉਸ ਸਮੇਂ ਸੰਘਰਸ਼ਸ਼ੀਲ ਅਭਿਨੇਤਾ ਵੀ ਸੀ ਅਤੇ ਫਾਈਟ ਅਤੇ ਸਟੰਟ ਵੀ ਕਰਦਾ ਸੀ। ਇਸੇ ਸਟੰਟ 'ਚ ਪੁਨੀਤ ਦਾ ਇੱਕ ਪੰਚ ਅਮਿਤਾਭ ਦੇ ਪੇਟ 'ਤੇ ਲੱਗਾ ਅਤੇ ਅਮਿਤਾਭ ਜਾ ਕੇ ਮੇਜ਼ ਦੇ ਕੋਨੇ 'ਚ ਵੱਜ ਗਏ। ਉਸ ਸਮੇਂ ਅਮਿਤਾਭ ਨੂੰ ਢਿੱਡ 'ਚ ਹਲਕਾ ਜਿਹਾ ਦਰਦ ਮਹਿਸੂਸ ਹੋਇਆ ਪਰ ਉਨ੍ਹਾਂ ਨੇ ਸ਼ੂਟਿੰਗ ਜਾਰੀ ਰੱਖੀ ਪਰ ਸ਼ਾਮ ਤੱਕ ਉਨ੍ਹਾਂ ਦਾ ਦਰਦ ਵਧਣ ਲੱਗਾ ਅਤੇ ਉਨ੍ਹਾਂ ਨੂੰ ਹਸਪਤਾਲ 'ਚ ਦਾਖਲ ਕਰਵਾਉਣਾ ਪਿਆ। ਹੁਣ ਪੁਨੀਤ ਨੂੰ ਪੁੱਛਿਆ ਗਿਆ ਕਿ ਕੀ ਉਸ ਨੇ ਇੰਨਾ ਜ਼ੋਰ ਮਾਰਿਆ ਸੀ? ਤਾਂ ਉਨ੍ਹਾਂ ਦਾ ਜਵਾਬ ਆਇਆ ਕਿ ਨਹੀਂ, ਮੈਂ ਤਾਂ ਅਮਿਤਾਭ ਜੀ ਦੇ ਢਿੱਡ 'ਤੇ ਹੱਥ ਵੀ ਨਹੀਂ ਲਾਇਆ। ਮੈਂ ਕਰਾਟੇ ਬਲੈਕ ਬੈਲਟ ਹਾਂ, ਮੇਰੇ ਹੱਥਾਂ 'ਤੇ ਮੇਰਾ ਪੂਰਾ ਕੰਟਰੋਲ ਹੈ।
ਇਹ ਖ਼ਬਰ ਵੀ ਪੜ੍ਹੋ - ਗੁਰਦਾਸ ਮਾਨ ਦਾ ਦੇਸ਼ ਪ੍ਰਤੀ ਜਾਗਿਆ ਪਿਆਰ, ਕਿਹਾ- ਜੋ ਦੇਸ਼ ਦਾ ਨਹੀਂ ਹੋ ਸਕਦਾ, ਉਹ...
ਹੁਣ ਅਮਿਤਾਭ ਦੀ ਹਾਲਤ ਗੰਭੀਰ ਹੋਣ ਲੱਗੀ ਅਤੇ ਕੁਝ ਹੀ ਦੇਰ 'ਚ ਪੂਰਾ ਮੁੰਬਈ ਉਨ੍ਹਾਂ ਦੇ ਹਸਪਤਾਲ ਦੇ ਬਾਹਰ ਇਕੱਠਾ ਹੋਣ ਲੱਗਾ। ਇੱਕ ਸਮੇਂ ਡਾਕਟਰਾਂ ਨੇ ਹਾਰ ਮੰਨ ਲਈ ਸੀ ਕਿ ਅਸੀਂ ਹੁਣ ਉਨ੍ਹਾਂ ਨੂੰ ਨਹੀਂ ਬਚਾ ਸਕਦੇ ਕਿਉਂਕਿ ਉਨ੍ਹਾਂ ਦੇ ਢਿੱਡ 'ਚ ਗੰਭੀਰ ਸੱਟਾਂ ਲੱਗੀਆਂ ਸਨ ਤੇ ਉਹ ਬੂਰੀ ਤਰ੍ਹਾਂ ਜ਼ਖਮੀ ਹੋ ਗਏ ਸਨ।
ਇਹ ਖ਼ਬਰ ਵੀ ਪੜ੍ਹੋ - 'ਮੈਨੂੰ ਮੇਰੇ ਪੁੱਤ ਦੇ ਦੋਸਤਾਂ ਤੋਂ ਬਚਾ ਲਵੋ', ਬਲਕੌਰ ਸਿੰਘ ਨੇ ਲਾਈਵ ਹੋ ਕੇ ਦਿੱਤਾ ਵੱਡਾ ਬਿਆਨ
ਡਾਕਟਰਾਂ ਮੁਤਾਬਕ, ਬਾਹਰ ਨਾਲੋਂ ਅਦਾਕਾਰ ਨੂੰ ਅੰਦਰੂਨੀ ਸੱਟਾਂ ਵਧ ਲੱਗੀਆਂ ਸਨ। ਅਜਿਹੀਆਂ ਕਹਾਣੀਆਂ ਵੀ ਹਨ ਕਿ ਅਮਿਤਾਭ ਦੇ ਸਾਹ ਰੁਕ ਗਏ ਸਨ ਅਤੇ ਫਿਰ ਵਾਪਸ ਆ ਗਏ ਸਨ। ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੀ ਅਮਿਤਾਭ ਬੱਚਨ ਦਾ ਹਾਲ-ਚਾਲ ਪੁੱਛਣ ਆਏ ਸਨ। ਫਿਰ ਉਹ ਤਾਰੀਖ ਆਈ, 2 ਅਗਸਤ 1982 ਨੂੰ ਅਮਿਤਾਭ ਬੱਚਨ ਹਸਪਤਾਲ ਤੋਂ ਬਾਹਰ ਆ ਗਏ ਅਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਇਸ ਨੂੰ ਅਮਿਤਾਭ ਦਾ ਨਵਾਂ ਜਨਮਦਿਨ ਐਲਾਨ ਦਿੱਤਾ। ਅੱਜ ਵੀ ਅਮਿਤਾਭ 11 ਅਕਤੂਬਰ ਤੋਂ ਪਹਿਲਾਂ 2 ਅਗਸਤ ਨੂੰ ਆਪਣਾ ਜਨਮਦਿਨ ਮਨਾਉਂਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ