ਹੋਟਲ ''ਚ ਮ੍ਰਿਤਕ ਪਾਏ ਗਏ ਮਸ਼ਹੂਰ ਕਮੇਡੀ ਕਲਾਕਾਰ ਬੌਬ ਸੇਗੇਟ, ਪ੍ਰਿਯੰਕਾ ਸਣੇ ਕਈ ਸੈਲੀਬ੍ਰਿਟੀਜ਼ ਨੇ ਜਤਾਇਆ ਸ਼ੋਕ

Tuesday, Jan 11, 2022 - 08:54 AM (IST)

ਹੋਟਲ ''ਚ ਮ੍ਰਿਤਕ ਪਾਏ ਗਏ ਮਸ਼ਹੂਰ ਕਮੇਡੀ ਕਲਾਕਾਰ ਬੌਬ ਸੇਗੇਟ, ਪ੍ਰਿਯੰਕਾ ਸਣੇ ਕਈ ਸੈਲੀਬ੍ਰਿਟੀਜ਼ ਨੇ ਜਤਾਇਆ ਸ਼ੋਕ

ਨਵੀਂ ਦਿੱਲੀ (ਬਿਊਰੋ) - 90 ਦੇ ਦੌਰ 'ਚ ਟੀ. ਵੀ. 'ਤੇ ਪ੍ਰਸਾਰਿਤ ਹੋਏ ਕਮੇਡੀ ਸ਼ੋਅ 'ਫੁੱਲ ਹਾਊਸ' ਨਾਲ ਦੁਨੀਆਂ ਭਰ 'ਚ ਪ੍ਰਸਿੱਧੀ ਖੱਟਣ ਵਾਲੇ ਕਮੇਡੀ ਕਲਾਕਾਰ ਬੌਬ ਸੇਗੇਟ ਦੀ ਮੌਤ ਹੋ ਗਈ ਹੈ। 9 ਜਨਵਰੀ ਨੂੰ ਉਨ੍ਹਾਂ ਦਾ ਮ੍ਰਿਤਕ ਸਰੀਰ ਓਰਲੈਂਡੋ 'ਚ ਰਿਟਜ-ਕਾਲਰਟਨ ਹੋਟਲ 'ਚ ਮਿਲਿਆ। ਬੌਬ ਦੀ ਮੌਤ ਨਾਲ ਫ਼ਿਲਮ ਇੰਡਸਟਰੀ ਦੇ ਕਲਾਕਾਰ ਸਦਮੇ 'ਚ ਹਨ। ਦੁਨੀਆਂ ਭਰ ਦੇ ਪ੍ਰਸ਼ੰਸਕ ਅਤੇ ਕਲਾਕਾਰ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਰਹੇ ਹਨ। ਬਾਲੀਵੁੱਡ ਦੀ ਦੇਸੀ ਗਰਲ ਪ੍ਰਿਯੰਕਾ ਚੋਪੜਾ ਨੇ ਵੀ ਬੌਬ ਨੂੰ ਯਾਦ ਕਰਦੇ ਹੋਏ ਅਫ਼ਸੋਸ ਜਾਹਿਰ ਕੀਤਾ ਹੈ।

PunjabKesari

ਆਈ. ਏ. ਐੱਨ. ਐੱਸ. ਦੀ ਰਿਪੋਰਟ ਮੁਤਾਬਕ, ਬੌਬ ਦੀ ਮੌਤ 'ਚ ਪੁਲਸ ਨੂੰ ਹੁਣ ਤੱਕ ਕਿਸੇ ਸਾਜਿਸ਼ ਜਾਂ ਡਰੱਗਜ਼ ਦੀ ਵਰਤੋਂ ਕਰਨ ਦੇ ਕੋਈ ਸੰਕੇਤ ਨਹੀਂ ਮਿਲੇ। ਹਾਲਾਂਕਿ ਮੌਤ ਦਾ ਸਹੀ ਕਾਰਨ ਮੈਡੀਕਲ ਜਾਂਚ 'ਚ ਹੀ ਸਾਹਮਣੇ ਆਵੇਗਾ। ਬੌਬ ਨੇ ਪਿਛਲੇ ਸਾਲ ਸਤੰਬਰ 'ਚ ਦੇਸ਼ਵਿਆਪੀ ਸਟੈਂਡ ਅੱਪ ਕਮੇਡੀ ਟੂਰ ਸ਼ੁਰੂ ਕੀਤਾ ਸੀ, ਜੋ ਇਸ ਸਾਲ ਜੂਨ ਤੱਕ ਚਲਣਾ ਸੀ। 

PunjabKesari

ਬੌਬ ਦੇ ਪਰਿਵਾਰ ਨੇ ਇਕ ਸਟੇਟਮੈਂਟ 'ਚ ਕਿਹਾ ਹੈ, ''ਸਾਨੂੰ ਇਹ ਸੂਚਿਤ ਕਰਦੇ ਹੋਏ ਬਹੁਤ ਦੁੱਖ ਹੋ ਰਿਹਾ ਹੈ ਕਿ ਸਾਡੇ ਪਿਆਰੇ ਬੌਬ ਇਸ ਦੁਨੀਆਂ 'ਚ ਨਹੀਂ ਰਹੇ। ਉਹ ਸਾਡੇ ਲਈ ਸਭ ਕੁਝ ਸੀ ਤੇ ਆਪਣੇ ਪ੍ਰਸ਼ੰਸਕਾਂ ਨੂੰ ਬਹੁਤ ਪਿਆਰ ਕਰਦੇ ਸਨ।

PunjabKesari

ਪ੍ਰਿਯੰਕਾ ਚੋਪੜਾ ਨੇ ਆਪਣੇ ਇੰਸਟਾਗ੍ਰਾਮ ਸਟੋਰੀ 'ਤੇ ਬੌਬ ਦੀ ਤਸਵੀਰ ਪੋਸਟ ਕਰਕੇ ਸ਼ਰਧਾਂਜਲੀ ਦਿੱਤੀ। ਇਸ ਦੌਰਾਨ ਉਸ ਨੇ ਲਿਖਿਆ, ''ਇਕ ਯੁੱਗ ਦਾ ਖਾਤਮਾ। ਪ੍ਰਮਾਤਮਾ ਤੁਹਾਡੀ ਆਤਮਾ ਨੂੰ ਸ਼ਾਂਤੀ ਦੇਵੇ ਬੌਬ ਸੇਗੇਟ।'' ਉੱਥੇ ਹੀ ਦੱਖਣੀ ਭਾਰਤੀ ਫ਼ਿਲਮਾਂ ਦੇ ਸਿਤਾਰੇ ਸਿਥਾਰਥ ਨੇ ਸ਼ਰਧਾਂਜਲੀ ਦਿੰਦੇ ਹੋਏ ਟਵੀਟ ਕੀਤਾ, ''ਯਾਦਾਂ ਲਈ ਧੰਨਵਾਦ। ਕੀ ਪਿਆਰੇ ਤੇ ਵਧੀਆ ਮਨੋਰੰਜਕ ਚਲੇ ਗਏ। ਇੰਨੀ ਜਲਦੀ।''

PunjabKesari

ਦੱਸਣਯੋਗ ਹੈ ਕਿ 1987 'ਚ ਬੌਬ ਨੇ ਅਮਰੀਕਨ ਸਿਚੂਏਸ਼ਨਲ ਕਮੇਡੀ ਸ਼ੋਅ 'ਫੁੱਲ ਹਾਊਸ' 'ਚ ਡੈਨੀ ਟੈਨਰ ਦੇ ਕਿਰਦਾਰ 'ਚ ਸ਼ਾਮਲ ਹੋਏ ਸੀ, ਜੋ ਪਰਿਵਾਰ ਦਾ ਮੁਖੀਆ ਹੁੰਦਾ ਹੈ। ਇਹ ਸ਼ੋਅ 1987 ਤੋਂ 1994 ਤੱਕ ਚੱਲਿਆ ਸੀ ਅਤੇ ਇਸ ਦੇ ਅੱਠ ਸੀਜ਼ਨ ਆਏ ਸਨ। ਅਮਰੀਕੀ ਟੀ. ਵੀ. ਦੇ ਇਕ ਪ੍ਰੋਗਰਾਮ 'ਹਾਓ ਆਈ ਮੇਟ ਯੂਅਰ ਮਦਰ' ਦਾ ਨਰੇਸ਼ਨ ਵੀ ਬੌਬ ਨੇ ਕੀਤਾ ਸੀ। ਬੌਬ ਆਪਣੇ ਪਿੱਛੇ ਪਤਨੀ ਤੇ ਤਿੰਨ ਬੱਚੇ ਛੱਡ ਗਏ ਹਨ।

PunjabKesari
ਨੋਟ - ਇਸ ਖ਼ਬਰ ਸਬੰਧੀ ਆਪਣੀ ਪ੍ਰਤੀਕਿਰਿਆ ਕੁਮੈਂਟ ਬਾਕਸ ਰਾਹੀਂ ਸਾਡੇ ਨਾਲ ਜ਼ਰੂਰ ਸਾਂਝੀ ਕਰੋ। 


author

sunita

Content Editor

Related News