ਕੰਗਨਾ ਰਣੌਤ ਮਾਮਲੇ 'ਚ ਹਾਈਕੋਰਟ ਨੇ BMC ਨੂੰ ਮੁੜ ਪਾਈ ਝਾੜ, ਰਾਊਤ ਦਾ ਜਵਾਬ ਸੁਣ ਜੱਜ ਹੋਏ ਹੈਰਾਨ

09/29/2020 4:23:13 PM

ਮੁੰਬਈ (ਬਿਊਰੋ) — ਫ਼ਿਲਮ ਅਦਾਕਾਰਾ ਕੰਗਨਾ ਰਣੌਤ ਦੇ ਦਫ਼ਤਰ 'ਚ ਤੋੜਭੰਨ ਨੂੰ ਲੈ ਕੇ ਬੰਬੇ ਹਾਈਕੋਰਟ ਨੇ ਸੋਮਵਾਰ ਇਕ ਵਾਰ ਮੁੜ ਬ੍ਰਹਮ ਮੁੰਬਈ ਮਹਾਨਗਰਪਾਲਿਕਾ (ਬੀ. ਐੱਮ. ਸੀ) ਨੂੰ ਝਾੜ ਪਾਈ। ਅਦਾਲਤ ਨੇ ਬੀ. ਐੱਮ. ਸੀ. 'ਤੇ ਟਿੱਪਣੀ ਕਰਦਿਆਂ ਕਿਹਾ ਹੈ ਕਿ ਕਈ ਮਾਮਲਿਆਂ 'ਚ ਹੁਕਮ ਤੋਂ ਬਾਅਦ ਇੰਝ ਨਹੀਂ ਕੀਤਾ ਗਿਆ।

 ਬੀ. ਐੱਮ. ਸੀ. ਇੰਨੀ ਤੇਜ਼ੀ ਵਿਖਾਉਂਦੀ ਤਾਂ ਮੁੰਬਈ ਰਹਿਣ ਲਈ ਹੋਰ ਵੀ ਵਧੀਆ ਸ਼ਹਿਰ ਹੁੰਦਾ। ਕੰਗਨਾ ਦੇ ਵਕੀਲ ਬੀਰੇਂਦਕ ਸਰਾਫ ਨੇ ਹਾਈਕੋਰਟ 'ਚ ਦਲੀਲ ਦਿੱਤੀ ਕਿ ਬੀ. ਐੱਮ. ਸੀ. ਦੀ ਕਾਰਵਾਈ ਸੁਪਰੀਮ ਕੋਰਟ ਦੇ ਹੁਕਮਾਂ ਦੀ ਉਲੰਘਣਾ ਹੈ। ਇਸ ਕੇਸ 'ਚ ਕੰਗਨਾ ਨਾਲ ਗਲਤ ਹੋਇਆ ਹੈ। ਮੈਨੂੰ ਸ਼ਿਵ ਸੈਨਾ ਨੇਤਾ ਸੰਜੈ ਰਾਊਤ ਵਲੋਂ ਬੀ. ਐੱਮ. ਸੀ. ਦੇ ਅਧਿਕਾਰੀ ਦੀ ਪਟੀਸ਼ਨ ਵੇਖਣ ਦਾ ਮੌਕਾ ਹੀ ਨਹੀਂ ਮਿਲਿਆ। ਕਿਰਪਾ ਕਰਕੇ ਮੈਨੂੰ ਉਸ ਦਾ ਜਵਾਬ ਬਾਅਦ 'ਚ ਦੇਣ ਦੀ ਆਗਿਆ ਦਿੱਤੀ ਜਾਵੇ। ਉਨ੍ਹਾਂ ਦੀਆਂ ਦਲੀਲਾਂ ਨੂੰ ਸੁਣਨ ਮਗਰੋਂ ਮਾਣਯੋਗ ਜੱਜ ਕਥਾਵਾਲਾ ਨੇ ਕਿਹਾ ਕਿ ਬੀ. ਐੱਮ. ਸੀ. ਦੀ ਫਾਈਲ ਹਾਲੇ ਤੱਕ ਨਹੀਂ ਆਈ ਹੈ।

ਰਾਊਤ ਨੇ 'ਹਰਾਮਖੋਰ' ਦਾ ਮਤਲਬ 'ਨਾਟੀ' ਦੱਸਿਆ, ਹੈਰਾਨ ਹੋਏ ਜੱਜ
ਮਾਮਲੇ ਦੀ ਸੁਣਵਾਈ ਕਰ ਰਹੇ ਮਾਣਯੋਗ ਜੱਜ ਕਥਾਵਾਲਾ ਨੇ ਕੰਗਨਾ ਦੇ ਵਕੀਲ ਬੀਰੇਂਦਰ ਸਰਾਫ ਕੋਲਾਂ ਟੀ. ਵੀ. ਨਿਊਜ਼ ਚੈਨਲ ਨੂੰ ਦਿੱਤੀ ਗਈ ਉਨ੍ਹਾਂ ਦੀ ਪੂਰੀ ਇੰਟਰਵਿਊ ਦੀ ਵੀਡੀਓ ਦੇਣ ਲਈ ਕਿਹਾ। ਸਰਾਫ ਨੇ ਇਸ ਦੇ ਜਵਾਬ 'ਚ ਕਿਹਾ ਕਿ ਉਹ ਇੰਟਰਵਿਊ ਦੀ ਸੀ. ਡੀ. ਦੇਣਗੇ। ਇਸ 'ਚ ਰਾਊਤ ਨੇ 'ਹਰਾਮਖੋਰ' ਸ਼ਬਦ ਦਾ ਮਤਲਬ ਵੀ ਦੱਸਿਆ ਹੈ। ਇਸ 'ਤੇ ਮਾਣਯੋਗ ਜੱਜ ਕਥਾਵਾਲਾ ਨੇ ਕਿਹਾ ਕਿ ਸਾਡੇ ਕੋਲ ਉਸ ਲਈ ਡਿਕਸ਼ਨਰੀ ਹੈ। ਇਸ 'ਤੇ ਸਰਾਫ ਨੇ ਉਨ੍ਹਾਂ ਨੂੰ ਕਿਹਾ ਕਿ ਸੰਜੈ ਰਾਊਤ ਮੁਤਾਬਕ ਇਸ ਸ਼ਬਦ ਦਾ ਮਤਲਬ 'ਨਾਟੀ' ਹੁੰਦਾ ਹੈ। ਇਸ 'ਤੇ ਜਸਟਿਸ ਕਥਾਵਾਲਾ ਨੇ ਹੈਰਾਨੀ ਪ੍ਰਗਟ ਕਰਦਿਆਂ ਪੁੱਛਿਆ ਕਿ ਫ਼ਿਰ ਨਾਟੀ ਦਾ ਮਤਲਬ ਕੀ ਹੁੰਦਾ ਹੈ?


sunita

Content Editor

Related News