B''Day Spl : 78 ਸਾਲ ਦੇ ਹੋਏ ਅਮਿਤਾਭ ਬੱਚਨ, ਸਿਰਫ਼ ਇਸ ਫ਼ਿਲਮ ਦੀ ਬਦੌਲਤ ਬਣੇ ਰਾਤੋਂ-ਰਾਤ ਸਟਾਰ

10/11/2020 11:38:13 AM

ਮੁੰਬਈ (ਬਿਊਰੋ) : ਹਿੰਦੀ ਸਿਨੇਮਾ ਦੇ ਸਭ ਤੋਂ ਚਹੇਤੇ ਅਦਾਕਾਰ ਅਮਿਤਾਭ ਬੱਚਨ ਅੱਜ 78 ਸਾਲ ਦੇ ਹੋ ਗਏ ਹਨ। ਅਮਿਤਾਭ ਬੱਚਨ ਉਨ੍ਹਾਂ ਕੁਝ ਅਦਾਕਾਰਾਂ ਵਿਚੋਂ ਇਕ ਹਨ, ਜਿਨ੍ਹਾਂ ਦੀ ਦਮਦਾਰ ਐਕਟਿੰਗ ਨੇ ਉਨ੍ਹਾਂ ਦੇ ਆਲੋਚਕਾਂ ਨੂੰ ਵੀ ਹੈਰਾਨ ਕਰ ਦਿੱਤਾ। ਉਨ੍ਹਾਂ ਦੇ ਉਤਸ਼ਾਹ ਅਤੇ ਕੰਮ ਕਰਨ ਦੀ ਲਗਨ ਨੇ ਅੱਜ ਉਨ੍ਹਾਂ ਨੂੰ ਅਜਿਹੇ ਮੁਕਾਮ ਉੱਤੇ ਪਹੁੰਚਾਇਆ ਹੈ, ਜਿਸ ਨੂੰ ਪਾਉਣ ਦਾ ਸੁਫ਼ਨਾ ਹਰ ਕੋਈ ਦੇਖਦਾ ਹੈ। ਅਮਿਤਾਭ ਬੱਚਨ ਦੀ ਸੰਘਰਸ਼ ਦੀ ਕਹਾਣੀ ਜਿੰਨੀ ਹੈਰਾਨੀਜਨਕ ਹੈ ਓਨੀ ਹੀ ਰੋਮਾਂਚਕ ਵੀ ਹੈ। ਅਮਿਤਾਭ ਬੱਚਨ ਕਈ ਦਹਾਕਿਆਂ ਤੋਂ ਬਾਲੀਵੁੱਡ ਵਿਚ ਰਾਜ ਕਰ ਰਹੇ ਹਨ। ਅਮਿਤਾਭ ਬੱਚਨ ਫ਼ਿਲਮਾਂ ਦੇ ਨਾਲ-ਨਾਲ ਟੀ. ਵੀ. ਇੰਡਸਟਰੀ ਵਿਚ ਸਰਗਰਮ ਹਨ। ਬਿੱਗ ਬੀ ਦੇ ਨਾਮ ਨਾਲ ਮਸ਼ਹੂਰ ਅਮਿਤਾਭ ਬੱਚਨ ਨੂੰ ਅੱਜ ਵੀ ਦਰਸ਼ਕ ਪਰਦੇ ਉੱਤੇ ਵੇਖਣਾ ਪਸੰਦ ਕਰਦੇ ਹਨ। 
PunjabKesari
ਅਮਿਤਾਭ ਬੱਚਨ ਦਾ ਜਨਮ 11 ਅਕਤੂਬਰ 1942 ਨੂੰ ਉੱਤਰ ਪ੍ਰਦੇਸ਼ ਦੇ ਇਲਾਹਾਬਾਦ ਵਿਚ ਹੋਇਆ ਸੀ। ਉਹ ਪ੍ਰਸਿੱਧ ਕਵੀ ਡਾ. ਹਰੀਵੰਸ਼ ਰਾਏ ਬੱਚਨ ਦੇ ਬੇਟੇ ਹਨ ਅਤੇ ਉਨ੍ਹਾਂ ਦੀ ਮਾਂ ਦਾ ਨਾਮ ਤੇਜੀ ਬੱਚਨ ਸੀ, ਜਿਨ੍ਹਾਂ ਨੂੰ ਥਿਏਟਰ ਵਿਚ ਗਹਿਰੀ ਰੂਚੀ ਸੀ। ਸਾਲ 2003 ਵਿਚ ਅਮਿਤਾਭ ਦੇ ਸਿਰ ਤੋਂ ਪਿਤਾ ਦਾ ਸਾਇਆ ਉੱਠ ਗਿਆ ਅਤੇ ਸਾਲ 2007 ਵਿਚ ਉਨ੍ਹਾਂ ਦੀ ਮਾਂ ਨੇ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ।
PunjabKesari
'ਸਾਤ ਹਿੰਦੁਸਤਾਨੀ' ਨਾਲ ਕੀਤੀ ਫ਼ਿਲਮੀ ਕਰੀਅਰ ਦੀ ਸ਼ੁਰੂਆਤ
ਅਮਿਤਾਭ ਬੱਚਨ ਨੇ ਸਾਲ 1969 ਵਿਚ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਨੇ 'ਸਾਤ ਹਿੰਦੁਸਤਾਨੀ' ਨਾਲ ਬਾਲੀਵੁੱਡ ਵਿਚ ਐਂਟਰੀ  ਕੀਤੀ ਸੀ ਪਰ ਇਹ ਫ਼ਿਲਮ ਕੁਝ ਖ਼ਾਸ ਕਮਾਲ ਨਾ ਕਰ ਸਕੀ। ਸਾਲ 1973 ਵਿਚ ਆਈ ਫ਼ਿਲਮ ‘ਜੰਜੀਰ’ ਨੇ ਅਮਿਤਾਭ ਬੱਚਨ ਨੂੰ 'ਐਂਗਰੀ ਯੰਗ ਮੈਨ' ਦਾ ਖ਼ਿਤਾਬ ਦੇਣ ਨਾਲ ਰਾਤੋਂ-ਰਾਤ ਸਟਾਰ ਬਣਾ ਦਿੱਤਾ। ਇਸ ਤੋਂ ਬਾਅਦ ਅਮਿਤਾਭ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ ਅਤੇ ਬਾਲੀਵੁੱਡ ਦੀ ਝੋਲੀ ਕਈ ਹਿੱਟ ਫ਼ਿਲਮਾਂ ਪਾਈਆਂ, ਜਿਨ੍ਹਾਂ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
PunjabKesari
ਚਰਚਿਤ ਫ਼ਿਲ‍ਮਾਂ
ਅਮਿਤਾਭ ਬੱਚਨ ਦੀ ਚਰਚਿਤ ਫ਼ਿਲ‍ਮਾਂ ਵਿਚ 'ਜ਼ੰਜੀਰ', 'ਨਮਕ ਹਰਾਮ', 'ਰੋਟੀ ਕੱਪੜਾ ਅਤੇ ਮਕਾਨ', 'ਦੀਵਾਰ', 'ਹੇਰਾਫੇਰੀ', 'ਅਮਰ ਅਕਬਰ ਐਂਥਨੀ', 'ਖੂਨ ਪਸੀਨਾ', 'ਪਰਵਰਿਸ਼', 'ਕਸਮਾਂ ਵਾਦੇ', 'ਤਰਿਸ਼ੂਲ', 'ਡੋਨ', 'ਮੁਕੱਦਰ ਦਾ ਸਿਕੰਦਰ', 'ਮਿ. ਨਟਵਰਲਾਲ', 'ਕਾਲ਼ਾ ਪੱਥਰ', 'ਸੁਹਾਗ', 'ਲਾਵਾਰਸ', 'ਸਿਲਸਿਲਾ', 'ਕਾਲੀਆ', 'ਸੱਤੇ ਪੇ ਸੱਤਾ', 'ਨਮਕ ਹਲਾਲ', 'ਸ਼ਰਾਬੀ', 'ਖੁੱਦਾਰ', 'ਸ਼ਕਤੀ', 'ਅਗਨੀਪਥ', 'ਮੋਹਬਤਾਂ', 'ਏਕ ਰਿਸ਼ਤਾ', 'ਕਬੀ ਖੁਸ਼ੀ ਕਬੀ ਗ਼ਮ', 'ਆਂਖੇ', 'ਅਕਸ', 'ਕਾਂਟੇ', 'ਬਾਗਬਾਨ', 'ਖਾਕੀ', 'ਵੀਰ-ਜਾਰਾ', 'ਬ‍ਲੈਕ', 'ਸਰਕਾਰ' ਅਤੇ 'ਕਬੀ ਅਲਵਿਦਾ ਨਾ ਕਹਿਣਾ' ਸ਼ਾਮਲ ਹਨ।
PunjabKesari
ਅਮਿਤਾਭ ਬੱਚਨ ਨੂੰ ਮਿਲੇ ਇਹ ਖ਼ਾਸ ਸਨਮਾਨ
ਅਮਿਤਾਭ ਬੱਚਨ ਨੂੰ ਸਰਵ ਉੱਤਮ ਅਦਾਕਾਰ ਲਈ 4 ਰਾਸ਼‍ਟਰੀ ਪੁਰਸ‍ਕਾਰ ਮਿਲ ਚੁੱਕੇ ਹਨ। ਉਨ੍ਹਾਂ ਨੇ ਕਈ ਅੰਤਰ ਰਾਸ਼‍ਟਰੀ ਮੰਚਾਂ ਉੱਤੇ ਵੀ ਪੁਰਸ‍ਕਾਰ ਜਿੱਤੇ ਹਨ। ਉਨ੍ਹਾਂ ਨੂੰ 15 ਫ਼ਿਲ‍ਮ ਫੇਅਰ ਅਵਾਰਡ ਮਿਲੇ ਹਨ ਅਤੇ 41 ਵਾਰ ਨੌਮੀਨੈਟ ਵੀ ਹੋਏ ਹਨ। ਉਨ੍ਹਾਂ ਨੇ ਸਾਲ 1954 ਵਿਚ ਪਦਮਸ਼੍ਰੀ, ਸਾਲ 2001 ਵਿਚ ਪਦਮ ਭੂਸ਼ਣ ਅਤੇ ਸਾਲ 2015 ਵਿਚ ਪਦਮ ਵਿਭੂਸ਼ਨ ਨਾਲ ਸਨਮਾਨਿਤ ਕੀਤਾ ਗਿਆ।
PunjabKesari


sunita

Content Editor sunita