ਬਿਪਾਸ਼ਾ ਨੇ ਇੰਸਟਾਗ੍ਰਾਮ ''ਤੇ ਸ਼ੇਅਰ ਕੀਤੀਆਂ ਕੁਝ ਨਿੱਜੀ ਤਸਵੀਰਾਂ (ਦੇਖੋ ਤਸਵੀਰਾਂ)
Thursday, Jul 30, 2015 - 07:31 PM (IST)

ਮੁੰਬਈ- ਬਾਲੀਵੁੱਡ ਅਭਿਨੇਤਰੀ ਬਿਪਾਸ਼ਾ ਬਾਸੂ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ''ਤੇ ਕਾਫੀ ਸਰਗਰਮ ਹੈ। ਹਾਲ ਦੇ ਦਿਨਾਂ ''ਚ ਉਸ ਨੇ ਆਪਣੇ ਕਥਿਤ ਬੁਆਏਫਰੈਂਡ ਕਰਨ ਸਿੰਘ ਗਰੋਵਰ ਨਾਲ ਕਈ ਤਸਵੀਰਾਂ ਪੋਸਟ ਕੀਤੀਆਂ ਹਨ। ਇਸ ਵਾਰ ਉਸ ਨੇ ਆਪਣੀ ਭਤੀਜੀ ਨਿਆ ਦੇ ਜਨਮਦਿਨ ਦੀਆਂ ਕੁਝ ਤਸਵੀਰਾਂ ਇੰਸਟਾਗ੍ਰਾਮ ''ਤੇ ਪੋਸਟ ਕੀਤੀਆਂ ਹਨ।
ਬਿਪਾਸ਼ਾ ਨੇ ਇੰਸਟਾਗ੍ਰਾਮ ''ਤੇ ਬਹੁਤ ਪਿਆਰਾ ਕੋਲਜਾ ਪੋਸਟ ਕੀਤਾ ਹੈ, ਜਿਸ ''ਚ ਉਹ ਵੀ ਨਜ਼ਰ ਆ ਰਹੀ ਹੈ। ਇਸ ਦੇ ਨਾਲ ਉਸ ਨੇ ਲਿਖਿਆ ਕਿ ਲਿਟਿਲ ਏਂਜਲ ਨਿਆ ਇੰਨੀ ਤੇਜ਼ੀ ਨਾਲ ਵੱਧ ਰਹੀ ਹੈ... ਹੈਪੀ ਬਰਥਡੇ ਮਾਈ ਮੋਸਟ ਡੀਅਰੈਸਟ ਬੇਬੀ ਗਰਲ। ਇਸ ਦੇ ਨਾਲ ਹੀ ਉਸ ਨੇ ਆਪਣੀ ਫੈਮਿਲੀ ''ਚ ਇਸ ਲਿਟਿਲ ਏਂਜਲ ਨੂੰ ਲਿਆਉਣ ਲਈ ਆਪਣੀ ਭੈਣ ਸੋਨੀ ਬਾਸੂ ਦਾ ਧੰੰਨਵਾਦ ਕੀਤਾ ਹੈ।