ਕਪਿਲ ਸ਼ਰਮਾ ਦੀ ਜ਼ਿੰਦਗੀ ’ਤੇ ਬਣੇਗੀ ਫ਼ਿਲਮ, ਨਾਂ ਹੋਵੇਗਾ ‘ਫਨਕਾਰ’

Friday, Jan 14, 2022 - 03:56 PM (IST)

ਕਪਿਲ ਸ਼ਰਮਾ ਦੀ ਜ਼ਿੰਦਗੀ ’ਤੇ ਬਣੇਗੀ ਫ਼ਿਲਮ, ਨਾਂ ਹੋਵੇਗਾ ‘ਫਨਕਾਰ’

ਚੰਡੀਗੜ੍ਹ (ਬਿਊਰੋ)– ਕਾਮੇਡੀਅਨ ਕਪਿਲ ਸ਼ਰਮਾ ਨੂੰ ਅੱਜ ਕੌਣ ਨਹੀਂ ਜਾਣਦਾ। ਘਰ-ਘਰ ’ਚ ਆਪਣੀ ਕਾਮੇਡੀ ਨਾਲ ਸਭ ਨੂੰ ਹਸਾਉਣ ਵਾਲੇ ਕਪਿਲ ਸ਼ਰਮਾ ਦੀ ਜ਼ਿੰਦਗੀ ਉਤਾਰ-ਚੜ੍ਹਾਅ ਨਾਲ ਭਰਪੂਰ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ : ਪਹਿਲੇ ਵਿਆਹ ਦੇ ਵਿਵਾਦ ਵਿਚਾਲੇ ਗਾਇਕ ਸਾਜ ਨੇ ਸਾਂਝੀ ਕੀਤੀ ਪੋਸਟ, ਲਿਖਿਆ- ‘ਮੁਸੀਬਤ ਤਾਂ...’

ਇਸੇ ਜ਼ਿੰਦਗੀ ਨੂੰ ਹੁਣ ਵੱਡੇ ਪਰਦੇ ’ਤੇ ਦੇਖਣਾ ਨਸੀਬ ਹੋਵੇਗਾ। ਜੀ ਹਾਂ, ਅੱਜ ਹੀ ਕਪਿਲ ਸ਼ਰਮਾ ਦੀ ਜ਼ਿੰਦਗੀ ’ਤੇ ਫ਼ਿਲਮ ਬਣਾਉਣ ਦਾ ਐਲਾਨ ਹੋਇਆ ਹੈ।

ਫ਼ਿਲਮ ਸਮੀਖਿਅਕ ਤਰਨ ਆਦਰਸ਼ ਨੇ ਇਸ ਗੱਲ ਦੀ ਜਾਣਕਾਰੀ ਟਵਿਟਰ ’ਤੇ ਦਿੱਤੀ ਹੈ। ਪੋਸਟ ਸਾਂਝੀ ਕਰਦਿਆਂ ਤਰਨ ਲਿਖਦੇ ਹਨ, ‘ਕਪਿਲ ਸ਼ਰਮਾ ’ਤੇ ਬਣੇਗੀ ਬਾਇਓਪਿਕ। ‘ਫੁਕਰੇ’ ਫ਼ਿਲਮ ਦੇ ਨਿਰਦੇਸ਼ਕ ਕਰਨਗੇ ਡਾਇਰੈਕਟ। ਕਪਿਲ ਸ਼ਰਮਾ ਦੀ ਜ਼ਿੰਦਗੀ ’ਤੇ ਬਾਇਓਪਿਕ ਦਾ ਐਲਾਨ ਹੋਇਆ। ਨਾਂ ਹੋਵੇਗਾ ‘ਫਨਕਾਰ’।’

ਦੱਸ ਦੇਈਏ ਕਿ ਮ੍ਰਿਗਦੀਪ ਸਿੰਘ ਲਾਂਬਾ ਇਸ ਫ਼ਿਲਮ ਨੂੰ ਡਾਇਰੈਕਟ ਕਰਨਗੇ। ਇਸ ਦੇ ਪ੍ਰੋਡਿਊਸਰ ਮਹਾਵੀਰ ਜੈਨ ਹਨ ਤੇ ਇਸ ਦੀ ਪੇਸ਼ਕਸ਼ ਸੁਬਾਸ ਕਰਨ ਦੀ ਹੋਵੇਗੀ।

ਕਪਿਲ ਸ਼ਰਮਾ ਦੀ ਬਾਇਓਪਿਕ ’ਚ ਸਾਨੂੰ ਉਸ ਦੀ ਨਿੱਜੀ ਿਜ਼ੰਦਗੀ ਦੀਆਂ ਅਣਗਿਣਤ ਕਹਾਣੀਆਂ ਦੇਖਣ ਨੂੰ ਮਿਲਣਗੀਆਂ। ਕਪਿਲ ਸ਼ਰਮਾ ਦੇ ਟੀ. ਵੀ. ਦਾ ਸਫਰ ਤਾਂ ਸਭ ਨੂੰ ਪਤਾ ਹੈ ਪਰ ਇਸ ਪਿੱਛੇ ਉਸ ਦੀ ਕਿੰਨੀ ਮਿਹਨਤ ਹੈ, ਇਹ ਸਾਨੂੰ ਫ਼ਿਲਮ ਦੇਖ ਕੇ ਹੀ ਪਤਾ ਲੱਗੇਗਾ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News